ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਅਖਾਣ (ਘ)

ਅਖਾਣ (ਘ)

  • ਘਰ ਸਭ ਤੋਂ ਭਾਵੇਂ ਪੂਰਬ ਭਾਵੇਂ ਪੱਛਮ – ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ, ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।

 

  • ਘਰ ਖਾਣ ਨੂੰ ਨਹੀਂ, ਮਾਂ ਪਰੀਹਣ ਗਈ – ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ ਮੇਰੀ ਮਾਂ ਪਿੰਡ ਵਿਚ ਸੀਰਾ ਵੰਡਣ ਗਈ ਹੈ। ਅਸਲੀਅਤ ਦੇ ਵਿਰੁੱਧ ਫਡ਼੍ਹਾਂ ਮਾਰਨ ਵਾਲੇ ਤਾਂ ਘਟਾਉਂਦੇ ਹਨ।

 

  • ਘਰ ਘਰ ਵਾਲੀ ਨਾਲ – ਇਸਤਰੀ ਬਿਨਾਂ ਮਨੁੱਖ ਦਾ ਘਰ ਨਹੀਂ ਵਸਦਾ।

 

  • ਘਰ ਦਾ ਜੋਗੀ ਜੋਗਡ਼ਾ, ਬਾਹਰ ਦਾ ਜੋਗੀ ਸਿੱਧ – ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।

 

  • ਘਰ ਦੀ ਕੁਕਡ਼ੀ ਦਾਲ ਬਰਾਬ – ਘਰ ਦੀ ਪਲੀ ਹੋਈ ਕੁਕਡ਼ੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।

 

  • ਘਰ ਦਾ ਪਾਟਾ ਰਿਜ਼ਕ ਦਾ ਘਾਟਾ – ਕਲ੍ਹਾ ਕਲੰਦਰ ਵਸੇ ਘਡ਼ਿਉਂ ਪਾਣੀ ਨੱਸੇ।

 

  • ਘਰ ਵਾਲੇ ਘਰ ਨਹੀਂ, ਹੋਰ ਕਿਸੇ ਦਾ ਡਰ ਨਹੀਂ – ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ।

 

  • ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ – ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹਡ਼ਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋਡ਼-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈ। ਜਿਹਡ਼ਾ ਆਪਣੇ ਲਈ ਆਪ ਉੱਦਮ ਕਰੇ, ਉਹਦੀ ਹੋਰ ਵੀ ਸਹਾਇਤਾ ਕਰਦੇ ਹਨ।
  • ਘਡ਼ੀ ਦੇ ਘੁਥਿਆਂ ਸੌ ਕੋਹਾਂ ਤੇ ਜਾ ਪਈਦਾ ਹੈ ਵੇਲੇ ਤੋਂ ਖੁੰਝ ਜਾਈਏ ਤਾਂ ਬਹੁਤ ਔਖੇ ਹੋਣਾ ਤੇ ਨੁਕਸਾਨ ਝੱਲਣਾ ਪੈਂਦਾ ਹੈ।

 

  • ਘਡ਼ੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ – ਜਦ ਕਿਸੇ ਇਕ ਜਣੇ ਨੂੰ ਕੋਈ ਚੀਜ਼ ਦੇਣ ਲੱਗੀਏ ਤੇ ਪਾਸੋਂ ਹੋਰ ਬਹੁਤ ਸਾਰੇ ਉਹ ਸ਼ੈ ਮੰਗਣ ਲੱਗ ਪੈਣ ਤਾਂ ਕਹਿੰਦੇ ਹਨ।

 

  • ਘਿਉ ਵਿਚ ਰੰਬਾ ਬਡ਼ਾ ਅਚੰਬਾ – ਕਿਸੇ ਸ਼ੈ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਉਤੇ ਘਟਾਉਂਦੇ ਹਨ।

 

  • ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ – ਹਰ ਕਿਸੇ ਨੂੰ ਆਪਣੀ ਸ਼ੈ ਹੀ ਚੰਗੀ ਲੱਗਦੀ ਹੈ, ਆਪਣਾ ਨੀਂਗਰ ਪਰਾਇਆ ਢੀਂਗਰ।

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar