ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਅਖਾਣ (ਹ)

ਅਖਾਣ (ਹ)

  • ਹੱਸਣੇ ਘਰ ਵੱਸਣੇ – ਹੱਸਦੇ ਖੇਡਦੇ ਦੇ ਖਿਡ਼ੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।

 

  • ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ – ਜਿਹਡ਼ੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ।

 

  • ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ – ਕੰਮ ਵਿਗਡ਼ ਤਾਂ ਸਹਿਜ ਹੀ ਜਾਂਦੇ ਹਨ, ਪਰ ਵਿਗਡ਼ੇ ਕੰਮਾਂ ਨੂੰ ਠੀਕ ਕਰਨਾ ਬਡ਼ਾ ਔਖਾ ਹੁੰਦਾ ਹੈ।

 

  • ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ – ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ, ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰਡ਼ਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।

 

  • ਹਮ ਨਾ ਵਿਆਹੇ, ਤਾਂ ਕਾਹਦੇ ਸਾਹੇ ? – ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ, ਜੇ ਸਾਨੂੰ ਉਹ ਸੁਖ, ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ।

 

  • ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ – ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।

 

  • ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾਡ਼ੇਗੀ – ਮਾਡ਼ੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾਡ਼ਦਾ ਭੁੰਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾਡ਼ ਸਕਦਾ।

 

  • ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗ – ਬਹੁਤੀ ਗਈ ਵਿਹਾ, ਤੇ ਥੋਡ਼੍ਹੀ ਗਈ ਆ, ਕੰਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱਸਾ ਮੁੱਕ ਗਿਆ, ਏਵੇਂ ਥੋਡ਼੍ਹਾ ਤੇ ਮਾਮੂਲੀ ਜਿਹਾ ਰਹਿ ਗਿਆ ਹੈ।

 

  • ਹੀਲੇ ਰਿਜਕ, ਬਹਾਨੇ ਮੌਤ – ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ, ਹੱਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ।

 

  • ਹੋਰੀ ਨੂੰ ਹੋਰੀ ਦੀ, ਅੰਨ੍ਹੇਂ ਨੂੰ ਡੰਗੋਰੀ ਦੀ – ਜਿਸ ਸ਼ੈ ਦੀ ਕਿਸੇ ਨੂੰ ਲੋਡ਼ ਹੁੰਦੀ ਹੈ, ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar