ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਆਵੇਗੀ ਸਵੇਰ ?

ਆਵੇਗੀ ਸਵੇਰ ?

ਕਾਲੀ ਰਾਤ ਪਿੱਛੋਂ ਨਵੀਂ ਆਵੇਗੀ ਸਵੇਰ ਕੋਈ,
ਹਰ ਕਾਲੀ ਰਾਤ ਮੈਂ ਲੰਘਾਈ ਏਹੋ ਸੋਚਕੇ |
ਖੋਰੇ ਮੈਨੂੰ ਦੇਵੇਗੀ ਦਿਲਾਸਾ ਧਰਵਾਸਾ ਕੋਈ,
ਤੇਰੀ ਤਸਵੀਰ ਸੀ ਬਣਾਈ ਏਹੋ ਸੋਚਕੇ |

ਹੋਣਗੇ ਨਸੀਬ ਕਦੀਂ ਦੀਦ ਇਹਨਾ ਦੀਦਿਆਂ ਨੂੰ,
ਰਾਹਾਂ ਵਿਚ ਦੀਦੜੀ ਵਿਛਾਈ ਏਹੋ ਸੋਚਕੇ |
ਪਰ ਇਹਨਾਂ ਚੰਦਰੇ ਰਾਹਾਂ ਦੇ ਨਸੀਬ ਖੋਟੇ,
ਹੰਝੂਆਂ ਦੀ ਨਦੀ ਵਗ ਆਈ ਏਹੋ ਸੋਚਕੇ |

ਕੋਈ ਤਾਂ ਗਵਾਹ ਹੋਵੇ ਸਾਡੀ ਵਫ਼ਾ ਚੰਦਰੀ ਦਾ,
ਯਾਦ ਤੇਰੀ ਸੀਨੇ ਨਾਲ ਲਾਈ ਏਹੋ ਸੋਚਕੇ |
ਤੇਰੀ ਬੇਵਫਾਈ ਬਾਰੇ ਜੱਗ ਜਾਂ ਜਾਵੇ ਨਾ,
ਦਿਲ ਵਾਲੀ ਗੱਲ ਮੈਂ ਲੁਕਾਈ ਏਹੋ ਸੋਚਕੇ |

–ਗੁਰਜੰਟ ਸਿੰਘ ਸੰਧੂ

About SgS Sandhu

Profile photo of SgS Sandhu
To know more about me got to www.sgssandhu.com

2 comments

  1. Profile photo of SgS Sandhu

    ਓਹ ਸਵੇਰ ਜਰੂਰ ਆਵੇਗੀ ਤੇ ਬਹੁਤ ਜਲਦੀ ਆਵੇਗੀ

  2. ਸਕੱਤਰ ਸਿੰਘ ਸੰਧੂ

    ਬਹੁਤ ਹੀ ਖੂਬ ਲਿਖਿਆ ਜੀ !!!!!!!!!!

Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar