ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> *ਇਹ ਹਾਸਾ ਨਹੀ,”100% ਸਚਾਈ ਏ*

*ਇਹ ਹਾਸਾ ਨਹੀ,”100% ਸਚਾਈ ਏ*

ਸੁਣੋ ਸੁਣਾਵਾਂ ਗੀਤ ਓਸਦਾ,,ਜਿਸਦੀ ਹੈ ਸਰਕਾਰ ਬਾਦਲ,
ਰਾਜਨੀਤੀ ਨੂੰ ਚੜ੍ਹਿਆ ਹੋਇਆ,,ਟਾਈਫੈਡ ਬੁਖਾਰ ਬਾਦਲ.
ਸਭ ਫਿਟਕਾਰਾਂ ਪਾਓਦੇ,,ਸਭ ਨੂੰ ਪਤਾ ਕੀ ਹੈ ਗੱਦਾਰ ਬਾਦਲ,
ਪਤਾ ਨਹੀਂ ਕਿਓਂ ਲੋਕ ਬਿਠਾਓਂਦੇ,,ਕੁਰਸੀ ਤੇ ਹਰ ਵਾਰ ਬਾਦਲ.

ਐਸ ਜੀ ਪੀ ਸੀ,ਇਸਦੀ ਨੋਕਰ,,ਇਹ ਓਹਦਾ ਸਰਦਾਰ ਬਾਦਲ,
ਛੱਡ ਸਿਖੀ ਨੂੰ ਆਪਣਾ ਹੀ,,ਕਰਵਾਓਂਦਾ ਏ ਪ੍ਰਚਾਰ ਬਾਦਲ.
ਅਕਾਲ ਤੱਖ਼ਤ ਸੀ ਜੀਹਨਾਂ ਢਾਹਿਆ,,ਓਹਨਾਂ ਦਾ ਹੈ ਯਾਰ ਬਾਦਲ,
ਓਸੇ ਤੱਖ਼ਤ ਤੋਂ ‘ਪੰਥ ਰਤਨ’ ਲਈ,,ਕਰਦਾ ਫਿਰੇ ਪੁਕਾਰ ਬਾਦਲ.

ਕਰੇ ਸ਼ਹੀਦ ਕੋਮ ਦੇ ਹੀਰੇ,,ਕੀਤਾ ਅਤਿਆਚਾਰ ਬਾਦਲ,
ਕੇ ਪੀ ਐਸ,ਤੇ ਜੈਲ ਸਿੰਘ ਜਿਹਾ,,ਰਿਹਾ ਨਿਭਾ ਕਿਰਦਾਰ ਬਾਦਲ.
ਪਤਾ ਨਹੀਂ ਇਹ ਕਦੋਂ ਲੱਥਣਗੇ,,ਕੋਮ ਦੇ ਸਿਰ ਤੋਂ ਭਾਰ ਬਾਦਲ,
ਇਕ ਮਰੂ ਤੇ ਬਹਿਣ ਲਈ ਗੱਦੀ,,ਦੂਜਾ ਖੜਾ ਤਿਆਰ ਬਾਦਲ.

ਨੰਗੇ ਨਾਚ ਨਚਾ ਕੇ ਰੋਲੇ,,ਪੈਰੀਂ ਸਭਿਆਚਾਰ ਬਾਦਲ,
ਅੱਜ ਵੀ ਬੈਠੇ ਵਿਚ ਜੇਲ੍ਹਾਂ ਜੋ,,ਸਭ ਦਾ ਜ਼ਿਮੇਵਾਰ ਬਾਦਲ.
ਜੇ ਇੰਜ ਹੀ ਰਿਹਾ ਬਣਾ ਦੇਊਗਾ,,ਮੇਰਾ ਪੰਜਾਬ, ਬਿਹਾਰ ਬਾਦਲ,
ਆਹ ਕੁਝ ਵੇਖ ”ਪ੍ਰੀਤ” ਕਹੇ ਕੇ,,ਜੁਤੀਆਂ ਦਾ ਹੱਕਦਾਰ ਬਾਦਲ.
___________Singh Gurpreet ___________
ਅਸੀਂ ਤਾਂ ਵੋਟ ਪੰਥ ਨੂੰ ਈ ਪਾਂਵਾਂਗੇ…ਆਹ ਨੇਂ ਪੰਥ ਦੇ ਆਗੂ…
ਚਾਚੇ ਤਾਇਆਂ ਪਿਛੇ ਲਗ ਕੇ,ਜਾਂ ਨਸ਼ਿਆਂ ਦੇ ਲਾਲਚ ਚ ਆ ਕੇ
ਆਪਣੇਂ ਸੋਹਣੇ ਪੰਜਾਬ ਦੀ ਕੁੰਜੀ ”ਚੋਰਾਂ ਦੇ ਹਥ ਨਾਂ ਫੜਾਓ,
ਆਪਣੀ ਕੀਮਤੀ ਵੋਟ ਪਾਓਣ ਤੋਂ ਪਹਿਲਾਂ ਚੰਗੀ ਤਰਾਂ ਸੋਚੋ..
__________________________________

About Singh Gurpreet

Profile photo of johnsmithwindows
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar