ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਗ਼ਜ਼ਲ

ਗ਼ਜ਼ਲ

ਬਦਰੰਗੀਆਂ ਬਦਨੀਤੀਆਂ ਦੁਸ਼ਵਾਰੀਆਂ
ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ

ਬੱਦਲਾਂ ਨੇ ਕੀ ਪਤਾ ਕਦ ਵਰਸਣਾ
ਚੱਲ ਆਪਾਂ ਬੀਜ ਲਈਏ ਕਿਆਰੀਆਂ

ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ
ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ

ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ
ਨਿੱਤ ਜਿੰਨਾ ਨੇ ਭਰਨੀਆਂ ਉਡਾਰੀਆਂ

ਉਲਝਣਾਂ ਹੀ ਉਲਝਣਾਂ ਹੈ ਜਿੰਦਗੀ
ਨਾ ਕਿਸੇ ਇਹ ਗੁੰਝਲਾਂ ਸੰਵਾਰੀਆਂ

ਵਕਤ ਹੈ ਰਫਤਾਰ ਚੱਲਦਾ ਆਪਣੀ
ਚੜ੍ਹਦੀਆਂ ਤੇ ਲਹਿੰਦੀਆਂ ਅਸਵਾਰੀਆਂ

ਰਾਹ ਜਿਹੜੇ ਸੱਚ ਵਾਲਾ ਭਾਲਦੇ
ਚੋਟਾਂ ਖਾ ਕੇ ਬਹਿ ਗਏ ਕਰਾਰੀਆਂ

————————- (ਬਲਜੀਤ ਪਾਲ ਸਿੰਘ)

About developer

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar