ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਜੇ ਡਾਚੀ ਸਹਿਕਦੀ ਸੱਸੀ ਨੂੰ

ਜੇ ਡਾਚੀ ਸਹਿਕਦੀ ਸੱਸੀ ਨੂੰ

ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂੰ ਥੀਂ ਮਿਲਾ ਦੇਂਦੀ !
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿਚ ਰੁਲਾ ਦੇਂਦੀ !

ਭਲੀ ਹੋਈ ਕਿ ਸਾਰਾ ਸਾਉਣ ਹੀ ,
ਬਰਸਾਤ ਨਾ ਹੋਈ ,
ਪਤਾ ਕੀ ਆਲਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ !

ਮੈਂ ਅਕਸਰ ਵੇਖਿਐ –
ਕਿ ਤੇਲ ਹੁੰਦਿਆ ਸੁੰਦਿਆ ਦੀਵੇ ,
ਹਵਾ ਕਐ ਵਾਰ ਦਿਲ ਦੀ –
ਮੋਜ ਖਾਤਰ ਹੈ ਬੁਝਾ ਦੇਂਦੀ !

ਭੁਲੇਖਾ ਹੈ ਕਿ ਜਿੰਦਗੀ-
ਪਲ ਦੋ ਪਲ ਲਈ ਘੂਕ ਸੌ ਜਾਂਦੀ ,
ਜੇ ਪੰਛੀ ਗ਼ਮ ਦਾ ਦਿਲ ਦੀ-
ਸੰਘਣੀ ਜੂਹ ਚੌਂ ਉਡਾ ਦੇਂਦੀ !

ਮੈਂ ਬਿਨ ਸੂਲਾਂ ਦੇ ਰਾਹ ਤੇ –
ਕੀਹ ਟੁਰਾਂ ਮੈੰਨੂ ਸ਼ਰਮ ਆਉਂਦੀ ਹੈ ,
ਮੈਂ ਅੱਖੀਂ ਵੇਖਿਐ –
ਕਿ ਹਰ ਕਲੀ ਓੜਕ ਦਗਾ ਦੇਂਦੀ !

ਵਸਲ ਦਾ ਸਵਾਦ ਤਾਂ –
ਇਕ ਪਲ ਦੋ ਪਲ ਦੀ ਮੋਜ ਤੋਂ ਵਧ ਨਹੀ
ਜੁਦਾਈ ਹਸ਼ਰ ਤੀਕਣ –
ਆਦਮੀ ਨੂੰ ਹੈ ਨਸ਼ਾ ਦੇਦੀਂ !

ਸ਼ਿਵ ਕੁਮਾਰ ਬਟਾਲਵੀ

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar