ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 71 – 80

ਮਿਰਜ਼ਾ ਸਾਹਿਬਾਂ: ਬੰਦ 71 – 80

71
ਭਲੀ ਵਿੱਤ ਨੀ ਏਂ ਸਾਹਿਬਾਨ ਕਿਉਂ ਬੈਠੀ
ਮਰਨ ਚਕੋਰ ਉਤਾਵਲੇ ਕੀ ਪ੍ਰਵਾਹ ਸੀ ਚੰਨ
ਬੇ ਪਰਵਾਹੀ ਖਰਲ ਦੀ ਜੋ ਚਾਹੇ ਸਿਰ ਤੇ ਝੱਲ
ਜੱਟ ਦੀ ਨਿੱਕੀਆਂ ਹੁੰਦੀਆਂ ਦੀ ਦੋਸਤੀ ਉਸ ਮਨੂੰ ਵਸਾਰੀ ਗੱਲ

72
ਮਿਰਜ਼ੇ ਨੂੰ ਖ਼ਤ ਮੱਲਣਾਂ
ਕਾਤੀ ਵਾਂਗ ਖ਼ਲੀਲ ਦੇ ਕਰਮੋਂ ਦਸਤ ਫੜੀ
ਉਸ ਲਾਈ ਦਹੀ ਖਰਲ ਦੀ ਅੱਗੇ ਦੁੱਖਾਂ ਨਾਲ ਭਰੀ
ਉਹਦੀ ਜਿੰਦ ਕਲੱਬ ਨੂੰ ਛੱਡ ਗਈ ਅਨਹਦ ਜਾਵੜੀ
ਉਹਨੂੰ ਪਿਆ ਆਵਾਜ਼ਾ ਹਾਤਫ਼ੋਂ ਤਦੇ ਖ਼ਬਰ ਹੋਈ
ਖ਼ਬਰ ਹੋਈ ਜਬਰਾਈਲ ਨੂੰ ਉਸ ਜਾਂਦੀ ਦੀ ਜਿੰਦ ਫੜੀ

73
ਸਾਹਿਬਾਨ ਦੀਆਂ ਦਾਆਏਂ
ਮੁੰਦਰੀ ਆਸਲੀਮਾਨ ਦੀ ਜਿਹੜੀ ਬਖ਼ਸ਼ ਹੋਈ ਬਿਲਕੀਸ
ਉਹਦਾ ਸੇ ਵਰ੍ਹਿਆਂ ਰੂਹ ਕਾਲਬੋਂ ਪਿਆ ਕੁਦਰਤ ਨਾਲ ਦਸੀਸ
ਜੱਟੀ ਚੜ੍ਹ ਗਈ ਵਿਚ ਫ਼ਲਕ ਦੇ ਦਾਨਾਂ ਬਾਦ ਪੀਆਦਸੇਂ
ਉਹ ਝੁਕ ਪਈ ਵਿਚ ਸਜੋਦ ਦੇ ਗਲ ਜਾਤੀ ਹੱਕ ਤਹਿਕੀਕ

74
ਮਿਰਜ਼ੇ ਦਾ ਖ਼ਤ ਪੜ੍ਹਨਾਂ
ਮਿਰਜ਼ੇ ਪੜ੍ਹ ਕੇ ਖ਼ਤ ਮਹਿਬੂਬ ਦਾ ਮਹੱਤ ਨਾ ਡਿੱਠਾ ਵਾਰ
ਮਿੱਥੇ ਆਹੀਆਂ ਜੋਕਨੇਂ ਜਾਂ ਹੋਇਆ ਉਹ ਹੁਸ਼ਿਆਰ
ਰੋਣ ਮਿਲੀ ਉਸ ਚੜ੍ਹਦਿਆਂ ਸ਼ਗਨ ਹੋਇਆ ਬਰਿਆਰ
ਪਰ ਆਸ਼ਿਕ ਡਰਨ ਨਾ ਮੌਤ ਥੀਂ ਵਰਤੀ ਵਰਤਣ ਹਾਰ
ਮੈਨੂੰ ਪੋਹਤਾ ਖ਼ਤ ਮਾਅਸ਼ੂਕ ਦਾ ਵਿਸਰ ਗਿਆ ਘਰ ਬਾਰ
ਕੱਪੜੇ ਮਿਲੇ ਨਹੀਂ ਪਹਿਨਣੇ ਲੈਨੇਂ ਨਹੀਂ ਮਿਲੇ ਹਥਿਆਰ
ਹਾਫ਼ਿਜ਼ ਨੀਲੀ ਆਂਦੀ ਜ਼ੀਨ ਕਰ ਮਿਰਜ਼ਾ ਤੁਰਤ ਹੋਇਆ ਅਸਵਾਰ
ਮਿਰਜ਼ਾ ਚੌਧਰੀ ਦਾਨਾਂ ਬਾਦ ਦਾ ਹੋਇਆ ਖੀਵੇ ਤਰਫ਼ ਤਿਆਰ
ਖ਼ਰਚ ਜਧਾਸੀ ਨਿੱਤ ਦਾ ਇਕ ਲੱਖ ਚਵੀ ਹਜ਼ਾਰ
ਮੈਂ ਸਿਰ ਪਰ ਖੀਵੇ ਜਾਵਨਾਂ ਮੇਰਾ ਸਾਹਿਬਾਂ ਨਾਲ ਕਰਾਰ

75
ਮਿਰਜ਼ੇ ਦੀ ਤਿਆਰੀ
ਸੁੱਤਾ ਮਿਰਜ਼ਾ ਉਠਿਆ ਕੀਤਾ ਯਾਦ ਖ਼ੁਦਾ
ਉਸ ਹੁਕਮ ਕੀਤਾ ਨਫ਼ਰਨੋਂ ਪਾਣੀ ਗਰਮ ਕਰਾ
ਉਹ ਨਹਾਤਾ ਘੜੀ ਪੁਲਟ ਕੇ ਕਾਬੇ ਸੀਸ ਨਿਵਾ
ਉਹ ਪਹਿਨੀਂ ਜ਼ਰੀ ਤੇ ਬਾਫ਼ਤੇ ਅਤੇ ਬੰਦ ਰਹੇ ਜੜਲਾ
ਟੁਰ ਪਿਆ ਸਿਆਲਾਂ ਦੇ ਦੇਸ ਨੂੰ ਖ਼ੁਆਜਾ ਪੈਰ ਮਨਾ
ਡੀਗਰ ਰਾਹੀ ਹੋਵਣਾਂ ਪੌਣਾਂ ਲਮੇਂ ਰਾਹ
ਇਹ ਨਕਾਰੇ ਕੋਚ ਦੇ ਹਾਫ਼ਜ਼ਾ ਕੀਤੀ ਗਏ ਵਜਾ

76
ਮਾਂ ਦੀ ਮਤ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮੱਤੀਂ ਦੇ ਖੁੱਲੀ
ਜਤੋਲ ਲਾਈਏ ਦੋਸਤੀ ਨਾ ਜਾਈਏ ਉਸ ਗਲੀ
ਅੱਗੇ ਕੜਾਹ ਤਪ ਗਏ ਤੇਲ ਦੇ ਤੋਂ ਉਦੇ ਨਾ ਲੱਤ ਧੂਰੀ
ਅੱਗੇ ਹਾਥੀ ਸੰਦ ਦਰਿਆ ਇਸ਼ਕ ਦਾ ਕਰਦਾ ਅਲੀ ਅਲੀ
ਦੋਨ੍ਹਾਂ ਪੁੜਾਂ ਵਿੱਚ ਆਈਕੇ ਹਾਫ਼ਜ਼ਾ ਕਿਉਂ ਹਨਦਾਏਂ ਜ਼ਰੀ ਜ਼ਰੀ

77
ਮਕੂਲਾ ਸ਼ਾਇਰ
ਚੁੱਕੀ ਫਿਰ ਦੀ ਵੇਖ ਕੇ ਨਾਨਕ ਦਿੱਤਾ ਰੋ
ਦੋਨਹੋਂ ਪੁੜਾਂ ਵਿੱਚ ਆਨ ਕੇ ਖ਼ਾਲੀ ਗਿਆ ਨਾ ਕੁ
ਮਾਨੀ ਦੇ ਗਲ ਲੱਗਿਆਂ ਹਾਫ਼ਜ਼ਾ ਜੋ ਅੱਲ੍ਹਾ ਕਰੇ ਸੋ ਹੋ

78
ਮਾਂ ਦੀ ਫ਼ਰਿਆਦ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮਾਂ ਕਰੇ ਫ਼ਰਿਆਦ
ਖੀਵੇ ਟਰੀਆਏਂ ਬਚਿਆ ਮੈਨੂੰ ਕਰ ਬਰਬਾਦ
ਰਹੋ ਅੱਖੀਂ ਦੇ ਸਾਹਮਣੇ ਅੰਦਰ ਦਾਨਾਂ ਬਾਦ
ਪਿੱਛਾ ਦੇ ਨਾ ਜਾਈਂ ਮਿਰਜ਼ਿਆ ਡਾ੍ਹਡੀ ਸੁੱਕ ਔਲਾਦ

79
ਜਵਾਬ ਮਿਰਜ਼ਾ
ਮਿਰਜ਼ਾ ਤੁਰਤ ਜਵਾਬ ਸੁਣਾਉ ਨਦਾ ਕਰ ਕੇ ਅਦਬ ਆਦਾਬ
ਰੱਖ ਮਾਏ ਦਿਲ ਹੌਂਸਲਾ ਆਨਵਾਂ ਦੌੜ ਸ਼ਤਾਬ
ਪਹਿਰ ਚੌਥੇ ਨੂੰ ਆਉ ਸਾਂ ਨਾ ਕਰ ਜੀ ਖ਼ਰਾਬ
ਹਿਜਰ ਸਾਹਿਬਾਨ ਦੇ ਸਾੜਿਆ ਮੇਰਾ ਜਿਗਰ ਕਬਾਬ

80
ਮਾਂ ਦੀ ਸੱਦ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮਾਂ ਮਰੀਂਦੀ ਸੱਦ
ਪੁੱਤਰ ਮਿਰਜ਼ਾ ਨਹੁੰ ਸਾਹਿਬਾਨ ਮੈਨੂੰ ਸੋਹਭਾ ਦੇਸੀ ਜੱਗ
ਇਕੇ ਨਾ ਚਾੜ੍ਹੇਂ ਬਿੱਲ ਤੇ ਇਕੇ ਨਾ ਆਨਵੇਂ ਛੱਡ
ਪਿੱਛੇ ਪਿਆਂ ਨੂੰ ਛੋੜ ਕੇ ਦਾਰੇ ਬਹਿਣ ਨਿਲਜ
ਦੇਖ ਤਮਾਸ਼ਾ ਹਾਫ਼ਜ਼ਾ ਮੱਕਿਓਂ ਪਰਾਂਹ ਨਾ ਹੱਜ
ਮੈਨੂੰ ਬਰਛੀ ਲੱਗੀ ਇਸ਼ਕ ਦੀ ਮੇਰਾ ਰਿਹਾ ਨਾ ਗੋਡਾ ਹੱਡ
ਪੜ੍ਹ ਲੈ ਕਲਮਾ ਦੇਣ ਦਾ ਤੈਨੂੰ ਬਾਂਹਾਂ ਫੜੀ ਦੀ ਲੱਜ

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar