ਜੀ ਆਇਆਂ ਨੂੰ
You are here: Home >> Kavi ਕਵੀ >> Hafiz barkhurdaar ਹਾਫ਼ਿਜ਼ ਬਰਖ਼ੁਰਦਾਰ >> ਮਿਰਜ਼ਾ ਸਾਹਿਬਾਂ: ਬੰਦ 81 – 90

ਮਿਰਜ਼ਾ ਸਾਹਿਬਾਂ: ਬੰਦ 81 – 90

81
ਭੈਣ ਦੀ ਜ਼ਾਰੀ
ਭੈਣ ਉੱਠੀ ਲੜ ਚਿੰਬੜੀ ਤੂੰ ਸੁਣ ਵੀਰ ਭਰਾ
ਜਾਮਾ ਤੇਰੇ ਕਾਜ ਦਾ ਰੱਖਿਆ ਖ਼ੂਬ ਰੰਗਾ
ਜ਼ਰੀਨ ਜਾਮਾ ਪਹਿਨ ਕੇ ਮੈਨੂੰ ਗਲੀਅਂ ਲਟਕ ਵਿਖਾ
ਲੌਂਗ ਤੇ ਕੇਸਰ ਘੋਲ ਕੇ ਕਿਤੇ ਸਭ ਛਣਕਾ
ਵਾਸਤਾ ਘਤੋਂ ਰੱਬ ਦਾ ਤੂੰ ਖੀਵੇ ਸ਼ਹਿਰ ਨਾ ਜਾ

82
ਭੈਣ ਉੱਠੀ ਲੜ ਚਿੰਬੜੀ ਤੂੰ ਮੈਨੂੰ ਕਿਤੇ ਲੜ ਲਾ
ਮੈਂ ਸਾਹਿਬਾਨ ਜਿਹੀਆਂ ਰਾਣੀਆਂ ਲੱਖ ਦੇਸਾਂ ਪੁਰਣਾ
ਆਵਣਗੇ ਲੈ ਜਾਹਨਗੇ ਮੈਨੂੰ ਖੜਨ ਡੋਲੀ ਵਿਚ ਪਾ
ਤੇਰੇ ਢੋਨਡਨਗੇ ਦਾਰੇ ਬੈਠਕਾਂ ਕਿੱਥੇ ਖਰਲਾਂ ਦਾ ਬਾਦਸ਼ਾਹ
ਤੈਨੂੰ ਵਾਸਤਾ ਘਤਨੀ ਆਂ ਰੱਬ ਦਾ ਅਜੋਕਾ ਵਾਰ ਖਨਜਾ
ਜਿਵੈਂ ਸ਼ਹੀਦਾਂ ਨੂੰ ਕਰਬਲਾ ਤਿਵੇਂ ਖੀਵਾ ਸਾਡੇ ਜਾ

83
ਜਵਾਬ ਮਿਰਜ਼ਾ
ਮੰਨਦਾ ਕੀਤਾ ਈ ਛੱਤੇ ਤੋਂ ਕੀਤੀ ਏ ਗੱਲ ਬੁਰੀ
ਮੈਂ ਇਸ਼ਕ ਨੂੰ ਕੁੱਝ ਨਹੀਂ ਜਾਣ ਦਾ ਮੈਂ ਵਗਿਆ ਕਰ ਖਰੀ
ਮੈਂ ਸਿਰ ਪਰ ਸਿਆਲੀਂ ਜਾਵਨਾਂ ਤੋੜੇ ਮਾਰੀਂ ਪੇਟ ਛੁਰੀ

84
ਜਵਾਬ ਛੱਤੀ
ਮੈਂ ਸੁੱਤੀ ਸੁਫ਼ਨਾਂ ਵਾਚਿਆ ਸੁਫ਼ਨਾਂ ਬੁਰੀ ਬੁਲਾ
ਤੇਰੇ ਥੰਮ ਕੜਕਾ ਮਾਰਿਉ ਤੇਰਾ ਮਹਿਲ ਡਿੱਗਾ ਗਰੜਾ
ਬਾਲਾ ਛੱਜਾ ਝੜ ਪਿਆ ਜਿਸ ਤੇ ਤੂੰ ਲਈਂ ਹਵਾ
ਮੇਰੇ ਹਥ ਅਟੇਰਨ ਰੰਗਲਾ ਪਈ ਗਿਣ ਗਿਣ ਅਟੀਆਂ ਲਾਹ
ਇਕ ਭੋਰਾ ਜਿਹਾ ਝੋੜਾ ਸਿਆਲਾਂ ਕੱਠਾ ਜਾ
ਉਨ੍ਹਾਂ ਬੂਟੀ ਬੂਟੀ ਕਰਲਈ ਵਿੱਤ ਲਏ ਕਬਾਬ ਬਣਾ
ਭੈਣ ਮਿੱਠੀ ਮੀਟ ਕੇ ਬਹਿ ਗਈ ਲੈਂਦੀ ਅਹਭੇ ਸਾਹ
ਕੋਈ ਮੁਸਾਫ਼ਰ ਮਰ ਗਿਆ ਉਹਦੀ ਕੇ ਨਾ ਮਾਰੀ ਢਾਹ
ਇਕ ਕਾਲੀ ਜਿਹੀ ਇਸਤਰੀ ਜਿਹੜੀ ਖੁੱਲੀ ਸਰ੍ਹਾਂਦੀ ਆ
ਤੈਨੂੰ ਵਾਸਤਾ ਘੱਤਾਂ ਰੱਬ ਦਾ ਤੂੰ ਖੀਵੇ ਸ਼ਹਿਰ ਨਾ ਜਾ

85
ਵੰਝਲੀ ਦੀ ਮਤ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਜੱਟ ਵੰਝਲ ਦਿੰਦਾ ਮਤ
ਭੱਠ ਰੰਨਾਂ ਦੀ ਦੋਸਤੀ ਖਰੀ ਜਿਨਹਾਂ ਦੀ ਮਤ
ਹੱਸ ਕੇ ਲਾਵਣ ਯਾਰੀਆਂ ਰੁਕੇ ਦੇਵਨ ਦਸ
ਲਿਖੀਂ ਹਥ ਨਾ ਆਉਂਦੀ ਦਾਨਿਸ਼ਮੰਦਾਂ ਦੀ ਮਤ
ਝਲੇਂ ਚਲਦੇ ਸ਼ੇਰ ਨੂੰ ਕਿਸੇ ਨਾ ਮਾਰੀ ਨੱਥ
ਉਹ ਹੱਥੀਂ ਯਾਰ ਕੋਹਾਨਦੀਆਂ ਦੇ ਛਾਤੀ ਤੇ ਲੱਤ
ਰੀਤੋਂ ਕੋਟ ਨਹੀਂ ਉਸਰੇ ਕੂੜ ਨਾ ਹੁੰਦੇ ਸੱਚ

86
ਭਾਈ ਦਾ ਰੋਕਣਾਂ
ਭਾਈ ਆਇਆ ਚੱਲ ਕੇ ਅਰਜ਼ ਭਰਾ ਦੀ ਮਨ
ਜਿਗਰਾ ਚਲੀਆਏਂ ਕੱਪ ਕੇ ਸਾਂਝਾਂ ਚਲੀਆਏਂ ਭੰਨ
ਨਾ ਭਾਈ ਨਾ ਮਾਰੀਏ ਨਾ ਪ੍ਰਦੇਸ ਵਿਛਣ
ਜਧੇ ਪਿੱਛੇ ਟੁਰ ਚਲੀਆਏਂ ਉਹ ਕੌਣ ਸਿਆਲੀਂ ਰੋਣ

87
ਤੋਂ ਮਿਰਜ਼ਾ ਮੈਂ ਸਿਰ ਜਾ ਮੇਰੀ ਜੋੜੀ ਭੰਗ ਨਾ ਪਾ
ਮੈਂ ਵਰ੍ਹੇ ਰਾਤੀਂ ਦੀਆਂ ਭੰਗਾਂ ਦਿੱਤੀਆਂ ਸਭ ਅੱਡਾ
ਮੈਂ ਤੈਨੂੰ ਵਾਸਤਾ ਘੱਤਾਂ ਰਬਦਾ ਅਜੋਕਾ ਵਾਰ ਘਾ
ਸਾਹਿਬਾਨ ਜਿਹੀਆਂ ਰਾਣੀਆਂ ਤੈਨੂੰ ਲੱਖ ਦੇਸਾਂ ਪੁਰਣਾ

88
ਸਵਾਲ ਜਵਾਬ ਕਾਜ਼ੀ ਤੇ ਸਰਜਾ
ਆ ਸਿਰ ਜਾ ਸਾਹੀਆ ਕਿਉਂ ਖਲਾਏਂ ਤੋਂ ਹੋ ਕੇ ਦਿਲਗੀਰ
ਕਾਜ਼ੀ ਵਿਛੜ ਕੇ ਟੁਰ ਪਿਆ ਮੇਰਾ ਨਿਕੜਾ ਵੀਰ
ਕਾਈ ਵੇਖ ਕਿਤਾਬ ਤਫ਼ਸੀਰ ਦੀ ਕਾਈ ਦੱਸ ਮੈਨੂੰ ਤਦਬੀਰ
ਭਨੀ ਹੋਈ ਡਿੱਠੀ ਮਟਕੀ ਡਹਲੀ ਹੋਈ ਡਿੱਠੀ ਖੀਰ
ਇਹ ਰਿਹੰਦਾ ਈ ਤੇ ਰੱਖ ਲੈ ਭਲਕੇ ਵਾਰ ਭਲੀਰਾ ਵੀਰ

89
ਜਵਾਬ ਮਿਰਜ਼ਾ
ਮਿਰਜ਼ਾ ਆਖੇ ਖਿੜਿਆ ਬਾਗ਼ ਕਸ਼ਮੀਰ ਥੀਂ ਹੱਲ ਉਏ ਸਿਆਲੋ ਹੱਲ
ਚਨੋਂ ਆਹੀ ਚੌਧਵੀਂ ਜੱਟੀ ਜਿਸ ਮੈਂ ਗੱਲ
ਉਹਦਾ ਨਾਂ ਰਖੀਵ ਨੇਂ ਸਾਹਿਬਾਨ ਜਿਉਂ ਸੂਸਨ ਦਾ ਫੁੱਲ
ਸਾਹਿਬਾਨ ਵਸਤ ਬਾਜ਼ਾਰ ਦੀ ਹਾਫ਼ਜ਼ਾ ਮਿਰਜ਼ੇ ਲਈ ਏ ਮਿਲ

90
ਜਵਾਬ ਛੱਤੀ
ਮੈਂ ਜਾਂਦੇ ਨੂੰ ਨਹੀਂ ਸੋਹੋੜਦੀ ਤੇਰੀ ਮਦਦ ਹੋਣ ਪੈਰ
ਤੋਂ ਸੌਦੇ ਕਿਤੇ ਮਨ ਦੇ ਵਿੱਚ ਧਰ ਕੇ ਨੈਣ ਵਕੀਲ
ਤੈਨੂੰ ਵਹੀ ਵਗਾ ਲਈਆਂ ਕਾਨਿਆਂ ਇਜ਼ਰਾਈਲ ਪਾਏ ਜ਼ੰਜੀਰ
ਉਹ ਭੈਣਾਂ ਨਹੀਂ ਜਿਉਂਦਿਆਂ ਵਿਛੜੇ ਜਿਨਹਾਂ ਦੇ ਵੀਰ
ਦੇ ਕੇ ਕੁੰਡ ਤੋਂ ਟਰਪੀਉਂ ਲਾ ਕਲੇਜੇ ਨੂੰ ਤੀਰ
ਜਿਉਂ ਜਿਉਂ ਤੀਰ ਨਹੀਂ ਰੁੜ ਕਦੇ ਮੇਰੇ ਹੁੰਦੀ ਕਲੇਜੇ ਪੀੜ
ਤਰੀਵੇ ਰਾਜ਼ੀ ਰੱਖਣੇ ਆਸ਼ ਭੌਰ ਫ਼ਕੀਰ
ਨਕਲੀ ਲੰਬ ਤੇਰੇ ਅਸ਼ਕਦੀ ਸੜ ਗਏ ਜੰਡ ਕਰੀਰ
ਔਖੇ ਵੇਲੇ ਸੀਨਵੀਆਂ ਹਾਫ਼ਜ਼ਾ ਬਾਬਾ ਚਿਸ਼ਤੀ ਪੈਰ
ਮਾਂਵਾਂ ਨੂੰ ਮਿਲੀਂ ਬਚੜੇ ਭੈਣਾਂ ਨੂੰ ਮਿਲੀਂ ਵੀਰ

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar