ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਮੁਹਾਵਰੇ ਖ, ਗ, ਘ

ਮੁਹਾਵਰੇ ਖ, ਗ, ਘ

(ਖ)

    • ਖਰਗੀਨ ਦੀ ਭਰਤੀ – ਨਕੰਮੇ ਬੰਦਿਆਂ ਦਾ ਇਕੱਠ।
    • ਖ਼ਾਕ ਛਾਣਦੇ ਫਿਰਨਾ
      ਅਵਾਰਾ ਭੌਂਦੇ ਫਿਰਨਾ, ਵਿਅਰਥ ਪੈਂਡੇ ਮਾਰਦੇ ਫਿਰਨਾ – ਰਾਜਿੰਦਰ ਪੜ੍ਹਨ ਵੇਲੇ ਤਾ ਇੱਧਰ-ਉੱਧਰ ਦੀ ਖ਼ਾਕ ਛਾਣਦਾ ਫਿਰਦਾ ਰਿਹਾ। ਪਰ ਸਮਾਂ ਲੰਘ ਜਾਣ ਕਾਰਨ ਹੁਣ ਕਿਧਰੇ ਨੌਕਰੀ ਨਹੀਂ ਮਿਲਦੀ।
    • ਖ਼ਾਨਾ ਖਰਾਬ ਹੋਣਾ
      ਘਰ ਬਰਬਾਦ ਹੋਣਾ – ਸੁੰਦਰ ਦਾ ਨਵਾਂ ਨੌਕਰ ਉਸਦੇ ਘਰੋਂ ਸਾਰੇ ਗਹਿਣੇ ਤੇ ਨਕਦੀ ਲੈ ਕੇ ਭੱਜ ਗਿਆ। ਜਿਸ ਨਾਲ ਉਸਦਾ ਖ਼ਾਨਾ ਖਰਾਬ ਹੋ ਗਿਆ।
    • ਖ਼ੁਸ਼ੀ ਵਿੱਚ ਵਾਛਾਂ ਛਿੜ ਜਾਣੀਆਂ
      ਅਤਿ ਖੁਸ਼ ਹੋਣਾ, ਖੁਸ਼ੀ ਨਾਲ ਹਾਸਾ ਨਿਕਲਣਾ – ਤੇਜ ਕੌਰ ਦੀ ਧੀ ਜਦੋਂ 10 ਸਾਲ ਬਆਦ ਅਮਰੀਕਾ ਤੋਂ ਵਾਪਸ ਆਈ ਤਾਂ ਉਸ ਦੀਆਂ ਵਾਛਾਂ ਛਿੜ ਗਈਆਂ।
    • ਖੂਹ ਨਿਖੁਟ ਜਾਣੇ
      ਸਾਰਾ ਧਨ ਮੁੱਕ ਜਾਣਾ – ਪਿਤਾ ਨੇ ਆਪਣੇ ਵਿਹਲੇ ਰਹਿੰਦੇ ਪੁੱਤ ਨੂੰ ਸਮਝਾਇਆ, “ਪੁੱਤਰ ਹਮੇਸ਼ਾਂ ਵਿਹਲੇ ਰਹਿਣ ਨਾਲ ਖੂਹ ਵੀ ਨਿਖੁਟ ਜਾਦੇ ਹਨ । ਤੂੰ ਕੋਈ ਕੰਮ ਧੰਦਾ ਕਰਿਆ ਕਰ, ਤਾਂ ਜੋ ਤੈਨੂੰ ਕਿਸੇ ਦਾ ਮੁਥਾਜ਼ ਨਾ ਹੋਣਾ ਪਵੇ ।”
    • ਖੂਨ ਸਫੈਦ ਹੋਣਾ
      ਸੰਬੰਧੀਆਂ ਦਾ ਆਪਸ ਵਿੱਚ ਪਿਆਰ ਨਾ ਰਹਿਣਾ, ਖੁਦਗਰਜ਼ ਹੋਣਾ – ਅੱਜ-ਕੱਲ੍ਹ ਤਾਂ ਸਕੇ ਭੈਣ-ਭਰਾਂਵਾਂ ਦੇ ਖੂਨ ਸਫੈਦ ਹੋ ਗਏ ਹਨ,ਜੇਕਰ ਕਿਸੇ ਇੱਕ ਨੂੰ ਮੁਸੀਬਤ ਪੈ ਜਾਵੇ, ਤਾਂ ਦੂਜਾ ਉਸ ਦੀ ਸਾਰ ਤੱਕ ਨਹੀਂ ਲੈਂਦੇ
    • ਖੇਹ ਉਡਾਉਣੀ
      ਬਦਨਾਮੀ ਕਰਨਾ – ਫਕੀਰੀਏ ਦੇ ਮੁੰਡੇ ਨੇ ਦਸਾਂ ਸਾਲਾਂ ਤੋਂ ਚੋਰੀਆਂ ਕਰਕੇ ਜੋ ਖੇਹ ਉਡਾਈ ਹੈ, ਉਸ ਨਾਲ ਸਾਰਾ ਟੱਬਰ ਹੀ ਰੁਲ ਗਿਆ ਹੈ।
    • ਖੰਭ ਲਾ ਕੇ ਉਡ ਜਾਣਾ
      ਗੁੰਮ ਹੋ ਜਾਣਾ, ਥਹੁ ਪਤਾ ਨਾ ਲੱਗਣਾ – ਅਜੇ ਮੈਂ ਹੁਣੇ ਹੀ ਮੇਜ਼ ਤੇ ਸੌ ਰੁਪਿਆ ਰੱਖਿਆ ਸੀ ਪਰ ਹੁਣ ਲੱਭਦਾ ਨਹੀਂ, ਪਤਾ ਨਹੀਂ ਕਿਧਰ ਖੰਭ ਲਾ ਕੇ ਉਡ ਗਿਆ।

(ਗ)

    • ਗੱਦੋਂ ਖੁਰਕੀ – ਗੌਂ ਗਰਜ਼ ਦੀ ਖਾਤਰ ਕੀਤੀ ਟਹਿਲ ਖੁਸ਼ਾਮਦ।
    • ਗੋਦਡ਼ੀ ਵਿਚ ਲਾਲ – ਗੁੱਝਾ ਗੁਣਵਾਨ ਬੰਦਾ, ਵੇਖਣ ਨੂੰ ਸਿੱਧਾ-ਸਾਦਾ ਪਰ ਯੋਗਤਾ ਵਿਚ ਬਹੁਤ ਉੱਚਾ।
    • ਗੋਬਰ ਗਣੇਸ਼ – ਮੋਟਾ ਮੂਰਖ ਬੰਦਾ।
    • ਗਲ਼-ਪੰਜਾਲੀ ਪਾ ਦੇਣਾ
      ਜੰਜ਼ਾਲਾਂ ਵਿੱਚ ਫਸਾ ਦੇਣਾ – ਮਨਸਾ ਸਿੰਘ ਨੇ ਆਪਣੀ ਧੀ ਛੋਟੀ ਉਮਰ ਵਿੱਚ ਹੀ ਵਿਆਹ ਕੇ ਉਸ ਦੇ ਗਲ਼-ਪੰਜਾਲੀ ਪਾ ਦਿੱਤੀ । ਹੁਣ ਵਿਚਾਰੀ ਨੁੰ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ।
    • ਗ਼ਲੀਆਂ ਦੇ ਕੱਖਾਂ ਨਾਲੋਂ ਹੋਲੇ ਹੋਣਾ
      ਕੋਈ ਸਤਿਕਾਰ ਨਾ ਰਹਿਣਾ – ਗਰੀਬ-ਦਾਸ ਦਾ ਰਿਸ਼ਵਤ ਖੋਰੀ ਨਾਲ ਕਮਾਇਆ ਹੋਇਆ ਧਨ ਖ਼ਤਮ ਹੋ ਗਿਆ ਹੈ। ਹੁਣ ਉਸ ਨੂੰ ਕੋਈ ਨਹੀਂ ਪੁੱਛਦਾ, ਉਸ ਦੀ ਹਾਲਤ ਗਲੀਆਂ ਦੇ ਕੱਖਾਂ ਨਾਲੋਂ ਹੋਲੀ ਹੋ ਗਈ ਹੈ।

(ਘ)

    • ਘਡ਼ੀ ਦਾ ਪਰਾਹੁਣਾ, ਘਡ਼ੀਆਂ ਪਲਾਂ ਤੇ, ਦਮ ਦਾ ਪਰਾਹੁਣਾ, ਅਖੀਰਲੇ ਦਮਾਂ ਤੇ – ਮਰਨਾਊ, ਮਰਨ ਕਿਨਾਰੇ।
    • ਘਡ਼ੇ ਜਿੱਡਾ ਮੋਤੀ – ਬਹੁਤ ਉੱਘਾ, ਚੰਗਾ ਆਦਮੀ।
    • ਘਡ਼ੇ ਦੀ ਮੱਛੀ – ਜੋ ਹਰ ਵੇਲੇ ਹੱਥਾਂ ਹੇਠ ਹੋਵੇ ਤੇ ਜਦ ਜੀ ਕਰੇ ਵਰਤਿਆ ਜਾ ਸਕੇ, ਛੇਤੀ ਕਾਬੂ ਆ ਸਕਣ ਵਾਲਾ ਬੰਦਾ, ਵੱਸ ਵਿਚ।
    • ਘੇਗਲ ਕੰਨਾ – ਘੇਸਲਾ, ਸੁਣ ਕੇ ਘੇਸਲ ਮਾਰ ਛੱਡਣ ਵਾਲਾ।
    • ਘਿਓ-ਸ਼ੱਕਰ ਹੋਣਾ
      ਆਪੋ ਵਿੱਚ ਸੁਭਾਅ ਮਿਲ ਜਾਣੇ – ਜਿਹੜੇ ਪਰਿਵਾਰਾਂ ਦੇ ਮੰਦਰ ਆਪਸ ਵਿੱਚ ਘਿਓ-ਸ਼ੱਕਰ ਹੋ ਕੇ ਰਹਿੰਦੇ ਹਨ, ਉਹ ਹਮੇਸ਼ਾਂ ਤਰੱਕੀ ਕਰਦੇ ਹਨ।
    • ਘੜੀ ਦਾ ਘੁੱਥਾ
      ਵੇਲੇ ਸਿਰ ਕੰਮ ਕਰਨ ਤੋਂ ਉੱਕ ਜਾਣਾ ਤੇ ਬਾਅਦ ਵਿੱਚ ਪਛਤਾਉਣਾ – ਵਕਤ ਸਿਰ ਕੰਮ ਕਰਨ ਵਾਲਾ ਵਿਅਕਤੀ ਹਮੇਸ਼ਾਂ ਕਾਮਯਾਬ ਰਹਿੰਦਾ ਹੈ । ਵਕਤ ਦੀ ਕਦਰ ਨਾਂ ਕਰਨ ਵਾਲੇ ਨਾਲ ਤਾਂ ‘ਘੜੀ ਦਾ ਘੁੱਥਾ’ ਵਾਲੀ ਗੱਲ ਹੁੰਦੀ ਹੈ।
    • ਘੁੰਡੀ ਖੋਲਣੀ
      ਭੇਤ ਦੀ ਗੱਲ ਸਮਝਾ ਦੇਣੀ – ਬੀਰਬਲ, ਅਕਬਰ ਬਾਦਸ਼ਾ ਅੱਗੇ ਰਾਜਸੀ ਮਾਮਲਿਆਂ ਦੀ ਸਾਰੀ ਘੁੰਡੀ ਖੋਲ ਦਿੰਦਾ ਸੀ।

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar