ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਰਾਤ ਚਾਨਣੀ ਮੈਂ ਟੁਰਾਂ

ਰਾਤ ਚਾਨਣੀ ਮੈਂ ਟੁਰਾਂ

ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰਿਏ !

ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰਿਏ !

ਠੀਕਰ-ਪਹਿਰਾ ਦੇਣ ਸੁੰਗਧੀਆਂ
ਲੋਰੀ ਦੇਣ ਹਵਾਵਾਂ
ਜਿੰਦੇ ਮੇਰਿਏ !

ਮੈ ਰਿਸ਼ਮਾ ਦਾ ਵਾਕਫ਼ ਨਾਹੀ
ਕਿਹੜੀ ਰਿਸ਼ਮ ਜਗਾਵਾਂ
ਜਿੰਦੇ ਮੇਰਿਏ !

ਜੇ ਕੋਈ ਰਿਸ਼ਮ ਜਗਾਵਾਂ ਅੜੀਏ
ਡਾਢਾ ਪਾਪ ਕਮਾਵਾਂ
ਜਿੰਦੇ ਮੇਰਿਏ !

ਡਰਦੀ ਡਰਦੀ ਟੁਰਾ ਨਿਮਾਣੀ
ਪੋਲੇ ਪੈਰ ਟਿਕਾਵਾਂ
ਜਿੰਦੇ ਮੇਰਿਏ !

ਸਾਡੇ ਪੋਤੜਿਆਂ ਵਿੱਚ ਬਿਰਹਾ
ਰੱਖਿਆਂ ਸਾਡੀਆਂ ਮਾਵਾਂ
ਜਿੰਦੇ ਮੇਰਿਏ !

ਚਾਨਣ ਸਾਡੇ ਮੁੱਢੋਂ ਵੈਰੀ
ਕੀਕਣ ਅੰਗ ਛੁਹਾਵਾਂ
ਜਿੰਦੇ ਮੇਰਿਏ

ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰਿਏ !

ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰਿਏ !

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar