ਜੀ ਆਇਆਂ ਨੂੰ

ਸੱਸੀ ਪੁੰਨੂੰ

ਕਰ ਅਸਬਾਬ ਲਿਆ ਸ਼ਹਿਜ਼ਾਦੀ ਕਿਉਂ ਜੋ ਰਾਹ ਖ਼ਤਰ ਦਾ
ਪਾਣੀ ਖ਼ੌਫ਼ ਖ਼ੁਰਾਕ ਕਲੇਜਾ ਰਾਹਬਰ ਦਰਦ ਹਿਜਰ ਦਾ
ਗੱਲ ਵਿੱਚ ਵਾਲ ਅੱਖੀਂ ਵਿਚ ਸੁਰਖ਼ੀ ਸੋਜ਼ ਜਿਨੂੰ ਕਹਿਰ ਦਾ
ਹਾਸ਼ਿਮ ਵੇਖ ਅਹਿਵਾਲ ਕਲੇਜਾ ਘਾਇਲ ਸ਼ਮਸ ਕਮਰ ਦਾ

ਚਮਕੀ ਆਨ ਦੁਪਹਿਰਾਂ ਵੇਲੇ ਗਰਮੀ ਗਰਮ ਬਹਾਰੇ
ਤਬ ਦੀ ਦਾ ਵਗੇ ਅਸਮਾਨੇ ਪੰਛੀ ਮਾਰ ਉਤਾਰੇ
ਆਤਿਸ਼ ਦਾ ਦਰਿਆ ਖਲੋਤਾ ਥਲ ਮਾਰੂ ਵੱਲ ਚਾਰੇ
ਹਾਸ਼ਿਮ ਫਿਰ ਪਿਛਾਹਾਂ ਨਾ ਮੋੜ ਦੀ ਲੂਂ ਲੂਂ ਹੋਤ ਪੁਕਾਰੇ

ਨਾਜ਼ੁਕ ਪੈਰ ਮਲੂਕ ਸੱਸੀ ਦੇ ਮੀਹਨਦੀ ਨਾਲ ਸਨਗਾਰੇ
ਆਸ਼ਿਕ ਵੇਖ ਬਹੈ ਇਕ ਵਾਰੀ ਜੀ ਤਨਹਾ ਪਰਵਾਰੈ
ਬਾਲੂ ਰੇਤ ਤਪੇ ਵਿਚ ਤਿੜਕਣ ਭੰਨਣ ਜੂੰ ਭਠੀਆਰੇ
ਹਾਸ਼ਿਮ ਵੇਖ ਯਕੀਨ ਸੱਸੀ ਦਾ ਫਿਰ ਨਹੀਂ ਦਿਲ ਹਾਰੇ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar