31
ਕਲਾਮ ਸਾਹਿਬਾਨ
ਸਾਹਿਬਾਨ ਆਖੇ ਮਿਰਜ਼ਿਆ ਤੋਂ ਮਰਨੋਂ ਬੇ ਪ੍ਰਵਾਹ
ਵਾਂਗੂੰ ਨਾਲ ਜੋ ਲਾਹੁੰਦੇ ਘੁਣ ਆਵੇਂ ਘੁਣ ਜਾ
ਸੇ ਡਾਰਾਂ ਵਿਚ ਤੁਧ ਨੂੰ ਭੁਲਦਾ ਨਾਹੀਂ ਰਾਹ
ਮੁਸ਼ਕਿਲ ਇਹ ਹੇ ਪਾਵਨਾਂ ਮੂੰਹ ਦੇ ਵਿੱਚ ਗ੍ਰਾ
32
ਕਲਾਮ ਮਿਰਜ਼ਾ
ਸਾਹਿਬਾਨ ਜੋ ਲੱਕ ਤੰਦ ਪ੍ਰੇਮ ਦੀ ਵਲੀ ਇਹੇ ਵੱਲ ਨਾਲ
ਇਕ ਜਾਗਾ ਵਿਚ ਅਸਾਂ ਨੂੰ ਟਕਨਾਂ ਬਹੁਤ ਮੁਹਾਲ
ਸੱਜੇ ਖੱਬੇ ਝਾਤ ਪਾ ਵੇਖਾਂ ਤੁਸਾਂ ਜਮਾਲ
ਤਾਨਾਂ ਪੁੱਟਿਆ ਅਸਾਂ ਦਾ ਵੇਖੋ ਸਾਰਾ ਅਭਾਲ
33
ਕਲਾਮ ਸਾਹਿਬਾਨ
ਮਿਰਜ਼ਿਆ ਪਿੱਛਾ ਅਸਾਂ ਦਾ ਭਲਾ ਕਰੀਂ ਦੀਂ ਛੱਡ
ਮਾਰੇ ਮਤ ਸ਼ਮੀਰ ਤੈਂ ਵਾਂਗ ਨਿਸ਼ਾਨੀ ਗੱਡ
ਜੀ ਜਾਨ ਸਲਾਮਤ ਲੋੜਨਾਂ ਨਾ ਨਾ ਘਤੇਂ ਹੱਦ
ਬਿਰਹੋਂ ਅਸਾਂ ਫਹਾਈਆ ਜ਼ੁਲਫ਼ਾਂ ਦੀ ਫਾਹੀ ਉੱਡ
34
ਕਲਾਮ ਮਿਰਜ਼ਾ
ਸਾਹਿਬਾਨ ਮਰਨੋਂ ਡਰਨ ਨਾ ਮਹਬਤੇ ਇਸ਼ਕ ਲਕਾਵਨ ਨੰਗ
ਸੜ ਦਾ ਤਾਵੜੀ ਮਾਰ ਦਾ ਅਤੇ ਸ਼ਮ੍ਹਾ ਪਤੰਗ
ਜਿਉਂ ਸ਼ਹੀਦਾਂ ਦੇ ਕਰਬਲਾ ਆਸ਼ਿਕ ਵੇਖਣ ਜੰਗ
ਕੱਚੀ ਪਵੇ ਮਹਾਸਤੀ ਸੜਨੋਂ ਮੁੜੇ ਅੰਗ
35
ਕਲਾਮ ਸਾਹਿਬਾਨ
ਮਿਰਜ਼ਿਆ ਖ਼ੋਫ਼ੋਂ ਦੇਹੀ ਸੋਜ਼ਸੋਂ ਕਰੀਵ ਵਾਂਗ ਕਬਾਬ
ਕਚਰਕ ਮੂੰਹ ' ਛਪਾਈਏ ਮਸਤੀ ਵਾਂਗ ਸ਼ਰਾਬ
ਮਿਆਨੇ ਲੋਤੀ ਲਾਅ ਕੇ ਮਤ ਮੈਨੂੰ ਕਰਨ ਖ਼ਰਾਬ
ਮਾਤਰ ਕਪਾਤਰ ਮਾਉ ਖੜਨਤ ਮੇਰੇ ਭਾਅ ਅਜ਼ਾਬ
36
ਜਦ ਨੀਲੀ ਤੋਂ ਪੀੜ ਕੇ ਜਾਸੇਂ ਅੱਡੀ ਲਾ
ਤੇਰੇ ਦਿਸਣ ਮਿਹਣੇ ਮੈਨੂੰ ਸੀਖ਼ਾਂ ਤਾ
ਨਾ ਜਿੰਦ ਵੜੇ ਨਾ ਨਿਕਲੇ ਮੁਸ਼ਕਿਲ ਮੇਰੇ ਭਾ
ਪਰ ਮਿਟੇ ਕੌਣ ਕਲਾਮ ਨੂੰ ਜਾਂ ਲਿਖੇ ਆਪ ਖ਼ੁਦਾ
37
ਕਲਾਮ ਮਿਰਜ਼ਾ
ਸਾਹਿਬਾਨ ਜਿਉਂ ਸੁਫ਼ਨਾਂ ਵਿਹੰਦਾ ਦਮਦਾ ਨਾਹ ਵਿਸਾਹ
ਚੜ੍ਹ ਮਰਮਟੇ ਸਿਰ ਅਸ਼ਕਦੇ ਹੋ ਵੇ ਜੱਗ ਗਵਾਹ
ਲੀਲਾ' ਸੱਸੀ' ਹੀਰ ਨੂੰ ਪਈ ਹੋਵੇ ਵਾਹ ਵਾਹ
ਰੱਬ ਅੱਗੇ ਹਥ ਜੋੜੀਏ ਜੀਂ ਲਾਈ ਦਾ ਕਰੇ ਨਿਬਾਹ
38
ਕਲਾਮ ਸਾਹਿਬਾਨ
ਮਿਰਜ਼ਿਆ ਕੁਫ਼ਰ ਇਹ ਹੇ ਵਿਚ ਇਸ਼ਕ ਦੇ ਕੋਲੇਂ ਘੱਤਣ ਭੰਗ
ਅਤੇ ਉਧਲ ਜਾਣ ਸਵਾਣੀਆਂ ਮਾਂਗ ਦਾ ਵਣ ਸੰਗ
ਪਰ ਆਸ਼ਿਕ ਮਿਹਣੇ ਗਾਲ ਥੀਂ ਮੂਲ ਨਾ ਰਹਿੰਦੇ ਸੰਗ
ਤੇਰੇ ਤੋਂ ਸਿਰ ਘੋਲੀਆ ਜਿਵੈਂ ਚਿਰਾਗ਼ ਪਤੰਗ
39
ਕਲਾਮ ਮਿਰਜ਼ਾ
ਸਾਹਿਬਾਨ ਸੋਲ੍ਹਦੇਂ ਤਿੰਨ ਅਚੋਟਸੇ ਅੱਖੀਂ ਵੀਹਸਨ ਨੀਰ
ਚਹਰ ਯੂੰ ਹਬੈ ਨੂਰ ਆਨ ਕੇ ਪਿੰਜਰ ਵਾਂਗ ਸਰੀਰ
ਬਿਰਹੋਂ ਖੁੱਲੇ ਤਾਈਕੇ ਧਰੋਸ ਵਾਂਗ ਕਰੀਰ
ਗੁੱਝੇ ਘਾਹ ਪ੍ਰੇਮ ਦੇ ਬੰਦ ਬੰਦ ਅਠਸਨ ਪੀੜ
40
ਮਕੂਲਾ ਸ਼ਾਇਰ
ਛੁੱਟਣ ਨਾਹੀਂ ਹਾਫ਼ਜ਼ਾ ਇਸ ਬਰਹੋਨਦੇ ਡੰਗ
ਅੰਦਰ ਵਾਰ ਰਚਾਨੋਨਦੀ ਖਾਂਦੀ ਏ ਇਹ ਅੰਗ
ਪਰ ਆਸ਼ਿਕ ਸੂਲੀ ਚੜ੍ਹਨ ਥੀਂ ਮੂਲ ਨਾ ਰਿਹੰਦੀ ਸੰਗ
ਮਰਨਾਂ ਸਰਨਾਂ ਸੁਹਲ ਹੈ ਪਰ ਇਸ਼ਕ ਨਾ ਲੱਗੇ ਨੰਗ