ਬੇਲੇ ਰੱਬ ਦਾ ਨਾਉਂ ਲੈ ਜਾ ਵੜਿਆ ਹੋਇਆ ਧੁੱਪ ਦੇ ਨਾਲ ਜ਼ਹੀਰ ਮੀਆਂ
ਉਹਦੀ ਨੇਕ ਸਾਇਤ ਰਜੂਹ ਆਣ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ
ਬੱਚਾ ਖਾ ਚੂਰੀ ਚੋ ਮੱਝ ਬੂਰੀ ਜਿਊ ਵਿੱਚ ਨਾ ਹੋ ਦਿਲਗੀਰ ਮੀਆਂ
ਕਾਈ ਨਢੜੀ ਸੋਹਨੀ ਕਰੇ ਬਖ਼ਸ਼ਸ਼ ਪੂਰੇ ਰੱਬ ਦੇ ਹੋ ਤੁਸੀਂ ਪੀਰ ਮੀਆਂ
ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈ ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ