ਜੀ ਆਇਆਂ ਨੂੰ
You are here: Home >> Kavi ਕਵੀ >> Sukhwinder Amrit ਸੁਖਵਿੰਦਰ ਅਮ੍ਰਿਤ >> Aiven gairan naal mitha mitha bol ho gia ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ

Aiven gairan naal mitha mitha bol ho gia ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ

ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ

ਅਸੀਂ ਤਨਹਾਈਆਂ ਦੇ ਗਲ ਨਾਲ ਲੱਗ-ਲੱਗ ਰੋਏ,
ਇਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ

ਅਸੀਂ ਉਮਰਾਂ ਬੀਤਾਈਆਂ ਜਿਸਤੋਂ ਲੁੱਕ -ਲੁੱਕ ਕੇ,
ਰਾਤੀਂ ਸੁਪਨੇ ਚ ਆਇਆ, ਕੁੰਡਾ ਖੋਲ ਹੋ ਗਿਆ

ਜਿਨ੍ਹਾ ਸਜਨਾ ਨਾਲ ਨਾ ਸੀ ਸਾਡੀ ਸੁਰ ਮਿਲਦੀ,
ਗੀਤ ਜਿੰਦਗੀ ਦਾ ਓਹਨਾ ਸੰਗ ਬੋਲ ਹੋ ਗਿਆ ਇਈ

— Sukhwinder Amrit ਸੁਖਵਿੰਦਰ ਅਮ੍ਰਿਤ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar