ਜੀ ਆਇਆਂ ਨੂੰ
You are here: Home >> Author Archives: SgS Sandhu (page 4)

Author Archives: SgS Sandhu

Feed Subscription
Profile photo of SgS Sandhu
To know more about me got to www.sgssandhu.com

ਅਖਾਣ (ਕ)

ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾਡ਼ਛਾ – ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬਡ਼ੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।   ਕੱਖਾਂ ਦੀ ਬੇਡ਼ੀ ਤੇ ਬਾਂਦਰ ਮੱਲਾਹ – ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ... Read More »

ਅਖਾਣ (ਖ)

ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ – ਨਿਰੀਆਂ ਪੂਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀ। ਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ।   ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ? – ਜਿਹਡ਼ਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ... Read More »

ਅਖਾਣ (ਗ)

ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ – ਮਾਡ਼ੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।   ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ – ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹਡ਼ਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ... Read More »

ਅਖਾਣ (ਘ)

ਘਰ ਸਭ ਤੋਂ ਭਾਵੇਂ ਪੂਰਬ ਭਾਵੇਂ ਪੱਛਮ – ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ, ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।   ਘਰ ਖਾਣ ਨੂੰ ਨਹੀਂ, ਮਾਂ ਪਰੀਹਣ ਗਈ – ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ ਮੇਰੀ ਮਾਂ ਪਿੰਡ ... Read More »

ਅਖਾਣ (ਚ)

ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ – ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ।   ਚੰਗੀ ਕਰ ਬਹਾਲੀ ਪੇਡ਼ੇ ਲਏ ਚੁਰਾ – ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ... Read More »

ਅਖਾਣ (ਛ)

ਛੱਜ ਤਾਂ ਬੋਲੇ ਛਾਣਨੀ ਕੀ ਬੋਲੇ – ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ।   ਛਿੱਕਾ ਟੁੱਟਾ ਬਿੱਲੀ ਦੀ ਭਾਗੀਂ – ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ... Read More »

ਅਖਾਣ (ਜ)

ਜਸ ਜੀਉਣਾ, ਅਪਜਸ ਮਰਨਾ – ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ – ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।   ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ – ਜਿਹਡ਼ੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ... Read More »

ਅਖਾਣ (ਝ)

ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਸੱਚ – ਝੂਠੀ ਗੱਲ ਨੂੰ ਕੱਜਣ, ਮਨਾਉਣ ਲਈ ਕਈ ਝੂਠ ਘਡ਼ਨੇ ਤੇ ਬਹਾਨੇ ਲੱਭਣੇ ਪੈਂਦੇ ਹਨ, ਸੱਚੀ ਗੱਲ ਆਪਣੇ ਆਪ ਵਿਚ ਹੀ ਇਤਬਾਰ-ਯੋਗ ਹੁੰਦੀ ਹੈ। ਝੂਠ ਦੇ ਪੈਰ ਨਹੀਂ ਹੁੰਦੇ – ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿਡ਼ਕਦਾ ... Read More »

ਅਖਾਣ (ਟ)

ਟਕੇ ਸਹਿਆ ਮਹਿੰਗਾ, ਤੇ ਰੁਪੱਯੇ ਸਹਿਆ ਸਸਤਾ – ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦੀ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ।   ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ – ਟੱਟੂ ਨੂੰ ... Read More »

ਅਖਾਣ (ਡ)

ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ – ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ।   ਡਾਢੇ ਦਾ ਸੱਤੀਂ ਵੀਹੀਂ ਸੌ – ਜੋਰਾਵਰ ਦਾ ਸੱਤੀਂ ਵੀਂਹ ਸੌ।   ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ – ਤਕਲੀਫ ਮਿਲਣੀ ... Read More »

Scroll To Top
Skip to toolbar