ਜੀ ਆਇਆਂ ਨੂੰ
You are here: Home >> Author Archives: Rajinderapl Sandhu (page 4)

Author Archives: Rajinderapl Sandhu

Feed Subscription

ਅਵਾਂਤੀ ਪੁਰੇ ਦੇ ਖੰਡਰ/Avaati Pure de Khandar

ਅਵਾਂਤੀਪੁਰਾ ਕੀ ਰਹਿ ਗਿਆ ਬਾਕੀ ਦੋ ਮੰਦਰਾਂ ਦੇ ਢੇਰ, ਬੀਤ ਚੁਕੀ ਸਭਯਤਾ ਦੇ ਖੰਡਰ ਦਸਦੇ ਸਮੇਂ ਦੇ ਫੇਰ, ਸਾਖੀ ਭਰ ਰਹੇ ਓਸ ਅੱਖ ਦੀ ਜਿਸ ਵਿਚ ਮੋਤੀਆਬਿੰਦ ਹੁਨਰ ਪਛਾਣਨ ਵਲੋਂ ਛਾਇਆ ਗੁਣ ਦੀ ਰਹੀ ਨ ਜਿੰਦ । ‘ਜੋਸ਼ ਮਜ੍ਹਬ’ ਤੇ ‘ਕਦਰ-ਹੁਨਰ’ ਦੀ ਰਹੀ ਨ ਠੀਕ ਤਮੀਜ਼, ਰਾਜ਼ੀ ਕਰਦੇ ਹੋਰਾਂ ਤਾਈਂ ... Read More »

ਉਡਾਰੂ ਪ੍ਰੀਤਮ ਨੂੰ ਅਥਰੂ/Udaru Pritum nu Athru

ਨੈਣਾਂ ਦੇ ਵਿਚ ਰੂੰ ਨ ਸੁਖਾਵੇ, ਅਸੀਂ ਨੈਣਾਂ ਵਾਸ ਵਸਾਏ, ਤੁਸੀਂ ਸੁਖਾਏ ਸਾਥੋਂ ਬਹੁਤੇ- ‘ਅਖ-ਪੁਤਲੀ’ ਨੇ ਅੰਕ ਸਮਾਏ ? ਤੁਸੀਂ ਉਡਾਰ ਟਿਕ ਬਹੋ ਨ ਪੁਤਲੀ, ਜਿਉਂ ਪੰਛੀ ਆਲ੍ਹਣਯੋਂ ਉੱਡੇ :- ਨੈਣਾਂ ਨੇ ਅਸੀਂ ਮਗਰ ਤੁਸਾਡੇ ਹੁਣ ਢੂੰਡਣ ਬਾਹਰ ਘਲਾਏ । Read More »

ਵੱਡਾ ਡਾਕਟਰ/Vadda Doctor

(੧) ਦਫ਼ਤਰੋਂ ਛੁਟੀ ਹੋਈ ਸੀ, ਬਾਬੂ ਦੀਨਾ ਨਾਥ ਸੋਟੀ ਹਿਲਾਉਂਦਾ ਹੋਇਆ ਘਰ ਵਲ ਜਾ ਰਿਹਾ ਸੀ। ਜਦ ਉਹ ਮੁਨਿਆਰਾਂ ਦੇ ਬਾਜ਼ਾਰ ਵਿਚੋਂ ਲੰਘਿਆ ਤਾਂ ਉਸ ਨੂੰ ਆਪਣੇ ਕਾਕੇ ਜਗਦੀਸ਼ ਦਾ ਖ਼ਿਆਲ ਆਇਆ ਜਿਹੜਾ ਖਿਡੌਣਿਆਂ ਦਾ ਬੜਾ ਲੋਭੀ ਸੀ। ਉਹ ਇਕ ਮੁਨਿਆਰ ਦੀ ਹੱਟੀ ਅੱਗੇ ਜਾ ਖਲੋਤਾ ਤੇ ਬਹੁਤ ਸਾਰੇ ਖਿਡੌਣਿਆਂ ... Read More »

ਸਰਾਪੇ ਹੋਏ ਲੋਕ/Sarape Hoe Lok

ਜੀਪ ਵਿਚ ਅਸੀਂ ਤਿੰਨ ਪੰਜਾਬੀ ਸੀ ਕਰਨਲ ਸ਼ਰਮਾ, ਮੇਜਰ ਮਨਜ਼ੂਰ ਤੇ ਮੈਂ। ਸਾਥੋਂ ਛੁੱਟ ਕਰਨਲ ਸ਼ਰਮਾ ਦਾ ਡਰਾਈਵਰ ਸੀ ਭੌਮਿਕਾ। ਭੌਮਿਕਾ ਬੰਗਾਲੀ ਸੀ। ਹਸਮੁਖ। ਗੱਲਾਂ ਦਾ ਸ਼ੌਕੀਨ। ਜੀਪ ਕਰਨਲ ਸ਼ਰਮ ਖੁਦ ਚਲਾ ਰਿਹਾ ਸੀ। ਉਹਦੇ ਨਾਲ ਉਹਦੀ ਸੀਟ ਤੇ ਮੇਜਰ ਮਨਜ਼ੂਰ ਤੇ ਮੈਂ ਬੈਠੇ ਸਾਂ। ਜੀਪ ਦਾ ਡਰਾਈਵਰ ਭੌਮਿਕ ਪਿਛਲੀ ... Read More »

ਸਾਂਝੀ ਕੰਧ/Sanjhi Kandh

ਅੱਠ ਮਹੀਨੇ ਦੀ ਖੱਜਲ ਖ਼ੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜ੍ਹਕਾ ਸਾਂਝੀ ਕੰਧ ਉਤੇ ਪੈ ਗਿਆ । ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ । ਪਿਛਲੇ ਵਰ੍ਹੇ ਦੀਆਂ ਬਾਰਸ਼ਾਂ ਵਿਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ... Read More »

ਮੁਰਦੇ ਦੀ ਤਾਕਤ/Murde Di Taaqat

ਸਜਰੇ ਬਣੇ ਪਾਕਿਸਤਾਨ ਵਿਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇਕ ਬੰਗਲੇ ਵਿਚ ਮੇਰਾ ਬਸੇਰਾ ਸੀ। ਇਥੋਂ ਥੋੜੀ ਦੂਰ ਸੱਚੇ ਸੌਦੇ ਦਾ ਰੀਫ਼ੀਊਜੀ ਕੈਂਪ ਸੀ। ਇਹ ਕੈਂਪ ਮੇਰੇ ਕਿਆਸ ਵਿਚ ਪੱਛਮੀ ਪੰਜਾਬ ਦਾ ਸਭ ਤੋਂ ਵਡਾ ਰੀਫ਼ੀਊਜੀ ਕੈਂਪ ਸੀ। ਦੋ ਤਿੰਨ ਮੀਲਾਂ ਦੇ ਘੇਰੇ ਵਿਚ ਕੋਈ ਦੋ ਲੱਖ ਜੀਅ ਡੱਕੇ ਹੋਏ ... Read More »

ਮੇਰਾ ਉਜੜਿਆ ਗੁਆਂਢੀ/Mera Ujria Guandhi

ਜਰਨੈਲੀ ਸੜਕ ਉਤੇ, ਚਾਰ ਮੀਲਾਂ ਵਿਚਕਾਰ, ਮਜ਼ਹਬ ਦੇ ਮਾਰਿਆਂ ਦਾ ਕਾਫ਼ਲਾ, ਨਵੇਂ ਵਤਨ ਨੂੰ ਜਾ ਰਿਹਾ ਸੀ। ਮੈਂ ਕਿਤੋਂ ਬਾਹਰੋਂ, ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ। ਮੇਰੀ ਮੰਜ਼ਲ ਤੋਂ ਕੋਈ ਦੋ ਕੁ ਮੀਲ ਉਰੇ ਕਾਫ਼ਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ। ਸਵਾਰੀਆਂ ਲਹਿ ਕੇ ਨਿਵਾਣ ਵਿਚ ... Read More »

ਵੱਢ ਵਿਚ ਇਕ ਸਵੇਰ/Vadh Vich Ik Saver

ਲੇਤਰੇ ਸਾਰੀ ਰਾਤ ਲੱਗੇ ਰਹੇ। ਚੰਨ ਚਾਨਣੀ ਦੀ ਚਿਲਕੋਣ ਵਿਚ, ਜੱਟੀਆਂ ਕਣਕਵੰਨੇ ਹੱਥਾਂ ਨਾਲ ਕੜਬਾਂ ਦੀਆਂ ਗੱਡੀਆਂ ਬਣਾਈ ਜਾਂਦੀਆਂ ਤੇ ਸੁਹਾਂ ਤੋਂ ਸੱਦੇ ਹਾਲੀ ਚੁੱਕ ਚੁੱਕ ਖਲਿਆੜੇ ਵੱਲ ਨੱਸੀ ਜਾਂਦੇ। ਹਰ ਜੱਟ ਦੂਜੇ ਤੋਂ ਵਧ ਚੜ੍ਹ ਕੇ ਭਾਰ ਕਰਦਾ ਤੇ ਕਈ ਘੁਮਾਂ ਲੰਮੇ-ਚੌੜੇ ਫ਼ਸਲ ਵਿਚ ਕੰਮ ਕਰਦੀਆਂ ਪੋਠੋਹਾਰਨਾਂ ਦੀ ਹਾਸੀ ... Read More »

ਵਿੱਛੁੜੀਆਂ ਅੱਖੀਆਂ/Vichhreeya Akhiya

ਅਜਕ ਅਜਕ ਭਾਦੋਂ ਜਿਉਂ ਬਰਸਨ- ਸੁਕ ਸੁਕ ਭਰ ਭਰ ਆਵਨ,- ਸਿਕ ਸਿਕ ਰਾਹ ਤਕਾਵਨ ਤਤੀਆਂ, ਮਿਟ ਮਿਟ ਫੇਰ ਖੁਲ੍ਹਾਵਨ, ਆਸੰਙ ਘਟਦੀ ਝਮਕਣ ਸੰਦੀ: ਤਾਂਘ ਦਰਸ ਦੀ ਵਧਦੀ, ਭੁੱਖੀਆਂ ਦਰਦ ਰਞਾਣੀਆਂ ਅੱਖੀਆਂ ਥੱਲੇ ਲਹਿੰਦੀਆਂ ਜਾਵਨ ।੪। Read More »

ਫੁੱਲ/Phull

ਗਲੇ ਤੋਂ ਉਤਾਰੇ ਜਾਣ ਲੱਗਿਆਂ ਸਾਈਂ ਲੋਕਾਂ ਨੂੰ ਫੁੱਲ ਜੋ ਸਿਹਰੇ ਵਿਚ ਪ੍ਰੋਤੇ ਹੋਏ ਕਿਸੇ ਸਾਈਂ ਲੋਕ ਦੇ ਗਲ ਪਏ ਸਨ, ਜਦ ਸਿਹਰਾ ਉਤਾਰਨ ਲੱਗੇ ਤਾਂ ਮਾਨੋਂ ਫੁੱਲਾਂ ਨੇ ਏਹ ਅਰਦਾਸ ਕੀਤੀ :- ਸਾਨੂੰ ਨਾ ਉਤਾਰ ਗਲੋਂ, ਸਾਨੂੰ ਨਾ ਵਿਸਾਰ ਦਿਲੋਂ, ਸੱਟ ਨਾ ਉਤਾਰ ਸਾਨੂੰ, ਤੇਰੇ ਬਿਨਾਂ ਸਾਡਾ ਕੌਣ ? ... Read More »

Scroll To Top
Skip to toolbar