ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ/Badi Hi Naram Patti Ha Tufanaa Di Stayi Ha

ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ/Badi Hi Naram Patti Ha Tufanaa Di Stayi Ha

ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ
ਮੈਂ ਟੁਟ ਕੇ ਸ਼ਾਖ਼ ਅਪਣੀ ਤੋਂ ਤੇਰੇ ਕਦਮਾਂ ‘ਚ ਆਈ ਹਾਂ

ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ
ਮੈਂ ਕਲ੍ਹ ਪੇਕੇ ਪਰਾਈ ਸੀ ਤੇ ਅਜ ਸਹੁਰੇ ਪਰਾਈ ਹਾਂ

ਤਿਹਾਏ ਥਲ, ਤੇਰੀ ਖ਼ਾਤਰ ਮੈਂ ਕੀ ਕੀ ਰੂਪ ਬਦਲੇ ਨੇ
ਘਟਾ ਬਣ ਕੇ ਵੀ ਛਾਈ ਹਾਂ ਨਦੀ ਬਣ ਕੇ ਵੀ ਆਈ ਹਾਂ

ਨ ਮੇਰੇ ਹੰਝੂਆਂ ਤੋਂ ਡਰ ਕਿ ਪੱਲਾ ਕਰ ਤੇਰੀ ਖ਼ਾਤਰ
ਛੁਪਾ ਕੇ ਬੁੱਲ੍ਹੀਆਂ ਵਿਚ ਮੈਂ ਬੜੇ ਹਾਸੇ ਲਿਆਈ ਹਾਂ

ਮੇਰੀ ਤਾਸੀਰ ਇਕ ਸਿੱਕਾ ਹੈ ਜਿਸ ਦੇ ਦੋ ਦੋ ਪਹਿਲੂ ਨੇ
ਕਿਸੇ ਲਈ ਦਰਦ ਬਣ ਜਾਵਾਂ ਕਿਸੇ ਲਈ ਮੈ ਦਵਾਈ ਹਾਂ

ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ
ਮੈਂ ਬਾਰਸ਼ ਨੇ ਵੀ ਝੰਬੀ ਹਾਂ ਮੈਂ ਧੁਪ ਨੇ ਵੀ ਤਪਾਈ ਹਾਂ

ਮੇਰਾ ਜਗ ਤੇ ਮੁਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ
ਕੋਈ ਆਖੇ ਮੈਂ ਜ਼ੱਰਾ ਹਾਂ ਕੋਈ ਆਖੇ ਖ਼ੁਦਾਈ ਹਾਂ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar