ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Bann Rahe Hai Bandeya Toh Fair Pathar/ ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ

Bann Rahe Hai Bandeya Toh Fair Pathar/ ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ

ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ
ਫੇਰ ਮਿੱਟੀ
ਫੇਰ ਪਾਣੀ
ਬਣ ਰਹੇ ਹਾਂ ਪੰਕਤੀਆਂ ਤੋਂ ਫੇਰ ਲਫ਼ਜ਼
ਅਤੇ ਲਫ਼ਜ਼ੋਂ
ਚਾਂਗਰਾਂ
ਚੀਕਾਂ
ਚਿੰਘਾੜਾਂ

ਧਰਤ ਪੁੱਠੀ ਗਿੜ ਰਹੀ ਹੈ
ਖ਼ੌਫ਼ ਨਾਲ

ਖਾ ਰਹੀ ਹੈ ਰੁੱਖ ਮਿੱਟੀ
ਮੁੜ ਰਹੇ ਨੇ ਨੀਰ ਅਪਣੇ ਸੋਮਿਆਂ ਨੂੰ
ਪਰਤਦੇ ਨੇ ਫੁੱਲ ਪਿਛਾਹਾਂ

ਸੁੱਟ ਕੇ ਇਹ ਸਾਜ਼
ਇਹ ਪਾਵਨ ਕਿਤਾਬਾਂ
ਇਹ ਪਿਆਰੇ ਮੁੱਖੜੇ
ਦੌੜ ਉਠਾਂਗੇ ਸਿਰਫ਼ ਇਕ ਜਾਨ ਲੈ ਕੇ

ਬਣ ਰਹੇ ਹਾਂ ਬੰਦਿਆਂ ਤੋਂ ਸਿਰਫ਼ ਜਾਨਾਂ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar