ਜੀ ਆਇਆਂ ਨੂੰ
You are here: Home >> Kavi ਕਵੀ (page 105)

Category Archives: Kavi ਕਵੀ

Feed Subscription

ਕਵੀ, Kavi, Poet

ਗਮਾਂ ਦੀ ਰਾਤ ਲੰਮੀ ਏਂ

ਗਮਾਂ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇ ਨੇਂ | ਨਾ ਭੈੜੀ ਰਾਤ ਮੁੱਕਦੀ ਏ. ਨਾ ਮੇਰੇ ਗੀਤ ਮੁੱਕਦੇ ਨੇਂ | ਇਹ ਸਰ ਕਿੰਨੇ ਕੁ ਡੂੰਘੇ ਨੇ, ਕਿਸੇ ਨੇ ਹਾਥ ਨਾਂ ਪਾਈ ਨਾ ਬਰਸਾਤਾਂ ‘ਚ ਚੜਦੇ ਨੇ, ਨਾ ਔੜਾਂ ‘ਚ ਸੁੱਕਦੇ ਨੇ | ਮੇਰੇ ਹੱਡ ਹੀ ਅਵੱਲੇ ਨੇ, ਜੋ ... Read More »

ਮੇਰਾ ਢਲ ਚੱਲਿਆ ਪਰਛਾਵਾਂ

ਮੇਰਾ ਢਲ ਚੱਲਿਆ ਪਰਛਾਵਾਂ ਸਿਖਰ ਦੁਪਹਿਰ ਸਿਰ ‘ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾ ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ਦੁੱਖਾਂ ਵਾਲੀ ਗਹਿਰ ਚੜ੍ਹੀ ਵਗੇ ਗਮਾਂ ਵਾਲੀ ਤੇਜ ਹਨੇਰੀ ਮੈਂ ਵੀ ਕਿਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ਕਬਰਾਂ ਉਡੀਕਦੀਆਂ ... Read More »

ਜਾਚ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ , ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ! ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ! ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ, ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ ! ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ , ... Read More »

ਰੋਗ ਬਣ ਕੇ

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ! ਇਹਦੀਆ ਗਲੀਆਂ ਮੇਰੀ ਚੜਦੀ ਜਵਾਨੀ ਖਾ ਲਈ ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ! ਸ਼ਹਿਰ ਤੇਰੇ ਕਦਰ ਨਹੀ ਲੋਕਾਂ ਨੂੰ ਸੁੱਚੇ ਪਿਆਰ ਦੀ ਰਾਤ ਨੂੰ ਖੁਲਦਾ ਹੈ ਹਰ ਬਾਜਾਰ ਤੇਰੇ ... Read More »

ਸਫ਼ਰ

ਮੈ ਅਧੂਰੇ ਗੀਤ ਦੀ ਇਕ ਸਤਰ ਹਾਂ ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ ਇਸ਼ਕ ਨੇ ਜੋ ਕੀਤੀਆ ਬਰਬਾਦੀਆਂ ਮੈ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ ਇਕ ‘ਕੱਲੀ ਮੌਤ ਹੈ ਜਿਸਦਾ ਇਲਾਜ ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ... Read More »

ਮਿੱਟੀ

ਸੱਜਣ ਜੀ, ਅਸਾਂ ਕਿਸ ਖ਼ਾਤਿਰ ਹੁਣ ਜੀਣਾ ਸਾਡੇ ਮੁੱਖ ਦਾ ਮੈਲਾ ਚਾਨਣ ਕਿਸ ਚੁੰਮਣਾ ਕਿਸ ਪੀਣਾ ? ਸੱਜਣ ਜੀ, ਅਸਾਂ ਕਿਸ ਖ਼ਾਤਿਰ ਹੁਣ ਜੀਣਾ ਮਿੱਟੀ ਧੁਰ ਤੋਂ ਗਰਭਵਤੀ ਇਹਨੂੰ ਨਿੱਤ ਸੂਤਕ ਦੀਆਂ ਪੀੜਾਂ ਪਰ ਪ੍ਭ ਜੀ ਜਿਸਮਾਂ ਦੀ ਮਿੱਟੀ ਮੌਲੇ ਸੰਗ ਤਕਦੀਰਾਂ ਇਸ ਮਿੱਟੀ ਦਾ ਚੁੰਮਣ ਬਾਝੋਂ ਲੂੰ ਲੂੰ ਜਾਪੇ ... Read More »

ਮੈਨੂੰ ਵਿਦਾ ਕਰੋ

ਮੈਨੂੰ ਵਿਦਾ ਕਰੋ ਮੇਰੇ ਰਾਮ ਮੈਨੂੰ ਵਿਦਾ ਕਰੋ ! ਕੋਸਾ ਹੰਝ ਸ਼ਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ ! ਵਾਰੋ ਪੀੜ ਮੇਰੀ ਦੇ ਸਿਰ ਤੋਂ ਨੈਣ-ਸਰਾਂ ਦਾ ਪਾਣੀ ਇਸ ਪਾਣੀ ਨੂੰ ਜਗ ਵਿਚ ਵੰਡੋ ਹਰ ਇਕ ਆਸ਼ਕ ਤਾਣੀ ਪ੍ਰਭ ਜੀ ਜੇ ਕੋਈ ਬੂੰਦ ਬਚੇ ਉਹਦਾ ਆਪੇ ਘੁੱਟ ... Read More »

ਪੀੜਾਂ ਦਾ ਪਰਾਗਾ

ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀਂ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀਂ ਦੁਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ ।ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀਂ ਬੇਲਿਆਂ ਚੋਂ ਮੁੜ ਆਈਆਂ ਮਝੀਆਂ ਤੇ ਗਾਵਾਂ ਨੀਂ ਪਾਇਆ ਚਿੜੀਆਂ ਨੇ ਚੀਕ-ਚਿਹਾੜਾ ਨੀਂ ਪੀੜਾਂ ਦਾ ... Read More »

ਇਹ ਮੇਰਾ ਗੀਤ

ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ ! ਇਹ ਮੇਰਾ ਗੀਤ ਧਰਤ ਤੋਂ ਮੈਲਾ ਸੂਰਜ ਜੇਡ ਪੁਰਾਣਾ ਕੋਟ ਜਨਮ ਤੋਂ ਪਿਆ ਅਸਾਨੂੰ ਇਸ ਦਾ ਬੋਲ ਹੰਢਾਣਾ ਹੋਰ ਕਿਸੇ ਦੀ ਜਾਹ ਨਾ ਕਈ ਇਸ ਨੂੰ ... Read More »

ਤੂੰ ਵਿਦਾ ਹੋਇਉਂ

ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ ਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਵਿੱਚ ਆ ਗਈ ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਚੁੰਮਦੀ ਰਹੀ ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ ਟੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ ਤੇ ਬਹਾਰ ਟੁਰਨ ਪਿਛੋਂ ਦੇਖਿਆ ਕਿ ਹਰ ਕਲੀ ਕੁਮਲਾ ... Read More »

Scroll To Top
Skip to toolbar