ਜੀ ਆਇਆਂ ਨੂੰ
You are here: Home >> Kavi ਕਵੀ (page 2)

Category Archives: Kavi ਕਵੀ

Feed Subscription

ਕਵੀ, Kavi, Poet

ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ/ Mariya Veera Shahi Fakiraa Nanak Veera ve

ਭੈਣ ਨਾਨਕੀ ਵੀਰ ਦੀ ਤਾਂਘ ਅੰਦਰ ਹੋ ਗਈ ਸੁੱਕ ਕੇ ਵਾਂਗਰਾਂ ਲੱਕੜੀ ਏ ਮੋਤੀ ਹੰਝੂਆਂ ਦੇ ਅੱਖੋਂ ਕਿਰਨ ਲੱਗ ਪਏ ਛਲਕੀ ਦਿਲੋਂ ਪਿਆਰ ਦੀ ਸੱਚਰੀ ਏ ਬੰਦੇ ਬੰਦੇ ਦੀ ਜੇਹੜੀ ਪੁਆ ਗਿਆ ਸੈਂ ਵੇ ਗਈ ਖੁਲ੍ਹ ਅੱਜ ਉਹ ਗਲਵੱਕੜੀ ਏ ਉਜੜੇ ਖੇਤ ਵਸਾਵਣੇ ਵਾਲਿਆ ਵੇ ਕਿ ਧਰਤੀ ਫੇਰ ਪੁਕਾਰਦੀ ਰੱਕੜੀ ... Read More »

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ/ Jug Deaa Channa tu Mukh na Luka ve

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ ਸੁੰਦਰ ਜੁਆਨੀ ਵਿਚ ਬਚਪਨ ਢਾਲਿਆ ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ ਅੰਮੀਂ ਦੀਆਂ ਸੱਧਰਾਂ ਹੋਈਆਂ ਨਹੀਂਉਂ ... Read More »

ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ/Satgur Nanak aa ja Sagat Payi Pukardi

ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਜੇਲ੍ਹਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਐਸਾ ਡੁੱਬਿਆਂ ਨੂੰ ਤਾਰਿਆ ਤੂੰ ਆਕੜ ਭੰਨੀਂ ਦਾਤਾ ਬਾਬਰ ਸਰਕਾਰ ਦੀ ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਪਰਬਤ ਨੂੰ ... Read More »

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ/Satgur Nanak Teri Lila Niyari e

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ ਭੁਲ ਭੁਲੇਖੇ ਮੁੜਕੇ ਫੇਰਾ ਪਾ ਜਾਵੀਂ ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ ਬਾਣੀ ਦੇ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਕੌਡੇ ਨਾਲੋਂ ਵਧ ਕੇ ਹੁਣ ਵੀ ਰਾਖਸ਼ ਨੇ ਕੂੜ ਕਮਾਂਦੇ ਫਿਰਦੇ ਝੂਠੇ ... Read More »

ਆ ਗਈਆਂ ਕਣੀਆਂ/ Aa gayiya Kniya

ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ । ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ । ਜੱਟ ਵਿੰਹਦਾ ਸੀ ਬੱਦਲਾਂ ਵੱਲੇ, ਜਿੱਦਾਂ ਸੋਚਣ ਜੋਗੀ ਝੱਲੇ, ਕਦੀ ਬੋਲੇ ਕਦੀ ਅੱਡੇ ਪੱਲੇ, ਨੈਣੀਂ ਸਾਗਰ ਹੰਝੂਆਂ ਮੱਲੇ । ਤਾਂਘੀਂ ਫੁੱਲ ਖਿੜਾ ਗਈਆਂ ਕਣੀਆਂ । ਲੂ ਕਰਦੀ ਏ ਮਾਰੋ-ਮਾਰਾਂ, ਪਪੀਹਾ ਲੋਚੇ ਪੈਣ ਫੁਹਾਰਾਂ, ... Read More »

ਕਾਲੀ ਘਟਾ/Kali ghta

ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ । ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥ ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ, ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥ ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ, ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜੇਹੀ ਹੈ ॥ ... Read More »

ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ਆਟਾ ਘੱਟੈ ਕਿ ਨਾ ਘੱਟੈ/ Aani Peehe Kuti Chatte Aata Ghatte ki na Ghatte

ਹੱਟੀ ਭਾਈਏ ਨੇ ਨਵੀਂ ਇਕ ਪਾਈ । ਅਸੀਂ ਦੋਵੇਂ ਬਣ ਗਏ ਹਲਵਾਈ । ਵੇਚਣ ਲਗੇ ਦੁਧ ਮਲਾਈ । ਪੂੜੀ ਪੂੜੇ ਤੇ ਮਠਿਆਈ । ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ । ਭਾਈਏ ਜੀ ਦੀ ਗੋਗੜ ਲਮਕੀ । ਲੋਕੀ ਦੁਧ ਵਿਚ ਪਾਣੀ ਪਾਂਦੇ । ਅਸੀਂ ਪਾਣੀ ਵਿਚ ਦੁਧ ਮਿਲਾਂਦੇ । ਚੋਖੀ ਹੋਵਣ ਲਗ ... Read More »

ਇਕ ਨੂੰ ਕੀ ਰੋਨੀ ਏਂ ਊਤ ਗਿਆ ਹੈ ਆਵਾ/Ek Nu Ki Roni e Oott Gaya Hai Aava

ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ, ਦੂਜਾ ਪੀ ਸ਼ਰਾਬਾਂ ਢਹਿੰਦਾ, ਤੀਜਾ ਵਿਚ ਕੰਜਰਾਂ ਦੇ ਬਹਿੰਦਾ, ਚੌਥਾ ਖਾਵੇ ਮਾਵਾ, ਇਕ ਨੂੰ ਕੀ ਰੋਨੀ ਏਂ, ਊਤ ਗਿਆ ਹੈ ਆਵਾ । ਲੇਫ਼ ਦਾ ਪੁੜ ਹੈ ਸਾਰਾ ਪੜਿਆ, ਰੂੰ ਤਲਾਈ ਦਾ ਸਾਰਾ ਸੜਿਆ, ਉਤੇ ਸਰਹਾਣੇ ਸਾੜ ਨਹੀਂ ਚੜਿਆ, ਟੁਟਿਆ ਮੰਜੀ ਦਾ ਪਾਵਾ, ਇਕ ਨੂੰ ... Read More »

ਫ਼ੋਟੋ ਤੇਰੀ ਕਰਤਬ ਸਾਡੇ/Photo teri Kartab Sade

ਭਾਗੋ ਤੋਂ ਮੈਂ ਡਿਨਰ ਖਾਧਾ, ਨਾਲੇ ਝਾੜਿਆ ਚੰਦਾ । ਲਾਲੋ ਹੁਰਾਂ ਤੋਂ ਵੋਟਾਂ ਲਈਆਂ, ਬਣ ਉਹਨਾਂ ਦਾ ਬੰਦਾ । ਗੁਰੂ ਨਾਨਕ ਦੀ ਫ਼ੋਟੋ ਸਾਹਵੇਂ, ਕਰੀਏ ਡਿਪਲੋਮੇਸੀ । ਬਾਬਾ ਜੀ ਗੁੱਸਾ ਨ ਕਰਨਾ, ਸਾਡਾ ਤਾਂ ਇਹ ਧੰਦਾ । Read More »

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ/ Main Ishq Kmaeiya Hain Adbi V Ruhani V

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ ਕਦੇ ਆਖ ਸੁਖ਼ਨ ਮੈਨੂੰ ਕਦੇ ਆਖ ਦੀਵਾਨੀ ਵੀ ਮੈਂ ਜ਼ੁਲਮ ਹਰਾਉਣਾ ਸੀ, ਨ੍ਹੇਰਾ ਰੁਸ਼ਨਾਉਣਾ ਸੀ ਮੇਰੇ ਹੱਥਾਂ ਨੇ ਚੁੱਕੀ ਤਲਵਾਰ ਵੀ, ਕਾਨੀ ਵੀ ਕਦੇ ਖ਼ੁਸ਼ਬੂ ਸੰਦਲ ਦੀ ਕਦੇ ਅੱਗ ਹਾਂ ਜੰਗਲ ਦੀ ਮੌਜੂਦ ਮੇਰੇ ਅੰਦਰ ਚੰਡੀ ਵੀ ਭਵਾਨੀ ਵੀ ਸੂਰਜ ਦੀ ਧੁੱਪ ... Read More »

Scroll To Top
Skip to toolbar