ਜੀ ਆਇਆਂ ਨੂੰ
You are here: Home >> Kavi ਕਵੀ (page 20)

Category Archives: Kavi ਕਵੀ

Feed Subscription

ਕਵੀ, Kavi, Poet

Mai Ishq Aatish Tu Cheer Nehre/ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ

ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ ਤੂੰ ਕਰ ਨ ਕੋਈ ਲਿਹਾਜ਼ ਆ ਜਾ ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ ਤੂੰ ਜਾਲ ਰੀਤਾਂ ਰਿਵਾਜ ਆ ਜਾ ਵਜੂਦ ਮੇਰਾ ਹਜ਼ਾਰ ਤਾਰਾਂ ਦਾ ਬੇਸੁਰਾ ਅੱਜ ਏ ਸ਼ਾਜ ਆ ਜਾ ਖਿਆਲ ਹੋ ਜਾਂ ਨੁਹਾਰ ਬਣ ਕੇ ਐ ਸੋਜ਼ ਸਰਗਮਨਵਾਜ਼ ਆ ਜਾ ਬਗੈਰ ਤੇਰੇ ... Read More »

Channan Vi Kuch Kra Mai Ave Hi Bal N Jawa /ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ

ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ ‘ਚ ਰਲ ਨ ਜਾਵਾਂ ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ ‘ਚ ਰਲ ਨਾ ਜਾਵਾਂ ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ ‘ਚ ਅਸਤ ਹੋਣਾ ਰਾਹ ਵਿਚ ਨ ... Read More »

Jad Oh Seene Nu Lag Ke Mile Honge / ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ

ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ ਦਰਮਿਆਨ ਓਦੋਂ ਵੀ ਫਾਸਿਲੇ ਹੋਣਗੇ ਕੋਈ ਦੱਬੇ ਦਿਲਾਂ ਵਿਚ ਗਿਲੇ ਹੋਣਗੇ ਇਹ ਪੁਰਾਣੇ ਕੋਈ ਸਿਲਸਿਲੇ ਹੋਣਗੇ ਮੈਨੂੰ ਦਿੱਤੇ ਜੇ ਉਸ ਨੇ ਤਾਂ ਐਵੇਂ ਨਹੀਂ ਜ਼ਖਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ ਢਕ ਲਏ ਹੋਣਗੇ ਵਕਤ ਦੀ ਧੂੜ ਨੇ ਜ਼ਖਮ ਕੌਮਾਂ ਦੇ ਕਿੱਥੇ ... Read More »

Meyano Tegh NaTarkash Cho Koi Teer Khichaga /ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ

ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ ਮੈਂ ਇਸ ਰਮਣੀਕ ਜੰਗਲ ਦੀ ਸਿਰਫ ਤਸਵੀਰ ਖਿੱਚਾਂਗਾ ਜੁ ਪਾਣੀ ਵਾਂਗ ਘੁਲਿਆ ਏ ਜੁ ਬਾਣੀ ਵਾਂਗ ਰਮਿਆ ਏ ਕਿਵੇਂ ਆਪਣੇ ਤੇ ਉਸਦੇ ਦਰਮਿਆਨ ਲਕੀਰ ਖਿੱਚਾਂਗਾ ਮੈਂ ਪਹਿਲਾਂ ਤਾਂ ਜਹਾਂਗੀਰੀ ਅਦਲ ਜ਼ੰਜ਼ੀਰ ਖਿੱਚਾਂਗਾ ਤੇ ਆਖਰ ਤੰਗ ਆ ਕੇ ਮਿਆਨ ‘ਚੋਂ ਵੀ ਖੁੱਭਿਆ ਤੀਰ ... Read More »

Appodhapi Mach gyi /ਆਪੋਧਾਪੀ ਮੱਚ ਗਈ

ਆਪੋਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ ‘ਤੇ ਹੱਲਾ ਹੋ ਗਿਆ ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ ਬਿਰਤੀ ਜਿਹੀ ਬਿਖੇਰਦਾ ਲੱਗੀ ਟੇਕ ਉਖੇੜਦਾ ਸੁਰਤ ਭੁਲਾਈ ਜਾਂਵਦਾ ਅੱਖੀਂ ਘੱਟਾ ਪਾਂਵਦਾ ਕੱਪੜ-ਲੀੜ ਉਡਾਂਵਦਾ ਝੱਖੜ ਆਇਆ ਲਾਂਭ ਦਾ ... Read More »

Kider Geya /ਕਿੱਧਰ ਗਿਆ

ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ ‘ਚੋਂ ਸ਼ੀਸ਼ਾ ਕਿੱਧਰ ਗਿਆ ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ ਸਾਜ਼ਿੰਦੇ ਪੁੱਛਦੇ ਸ਼ਾਜ ਨੂੰ, ਨਗਮਾ ਕਿੱਧਰ ਗਿਆ ਪਲਕਾਂ ਵੀ ... Read More »

Assa Vi Ant Kir Ke Khaad Hona /ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ

ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ ਨਹੀਂ ਇਹਨਾਂ ਕਦੇ ਫਰਿਆਦ ਹੋਣਾ ... Read More »

Tere Kalaam Nu jazbee Bahut Mheen Mile/ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ

ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ ਦਿਖਾਈ ਦੇਣ, ਜੇ ਹੰਝੂ ਦੀ ਖੁਰਦਬੀਨ ਮਿਲੇ ਸਦਾ ਭਟਕਦਾ ਰਿਹਾਂ ਮੈਂ ਗਜ਼ਲ ਦਾ ਖਾਨਾਬਦੋਸ਼ ਨਵਾਂ ਖਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ ਹਰੇਕ ਲਫਜ਼ ਨੁੰ ਕੱਟਦੇ ਨੇ ਇਉਂ ਕਿ ਰੱਤ ਨਿਕਲੇ ਤੇਰੇ ਕਲਾਮ ਨੂੰ ਕਿਆ ਖੂਬ ਨੁਕਤਾਚੀਨ ਮਿਲੇ ਉਹ ਲਾਹ ਕੇ ਲੈ ਗਿਆ ਤਸਵੀਰ ... Read More »

Mai Banawaga Hazara Wanzliya Mai Sociya Si /ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸੀ ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ ਮਸਲ ਕੇ ਇਨਸਾਨੀਅਤ ਇਨਸਾਨ ਕਿੱਧਰ ... Read More »

Chidiya / ਚਿੜੀਆਂ

ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ‘ਤੇ ਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ‘ਤੇ ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ‘ਤੇ ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ‘ਤੇ ... Read More »

Scroll To Top
Skip to toolbar