ਜੀ ਆਇਆਂ ਨੂੰ
You are here: Home >> Kavi ਕਵੀ (page 4)

Category Archives: Kavi ਕਵੀ

Feed Subscription

ਕਵੀ, Kavi, Poet

ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ/Mainu Been te Suna de Packa Rag Jogia

ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਕੀ ਮਿੱਟੀ ਸੰਗ ਰੁੱਸਣਾ ਅੜਿਆ ਕੀ ਪਾਣੀ ਸੰਗ ਲੜਨਾ ਆਖਰ ਇੱਕੋ ਆਵੇ ਪੈਣਾ ਇੱਕੋ ਅੱਗ ਵਿੱਚ ਸੜਨਾ ਡੂੰਘਾ ਹੋਈ ਜਾਵੇ ਦਿਲ ਦਾ ਵਰਾਗ ਜੋਗੀਆ ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਰਹਿਗੀ ਮੱਠੀ-ਮੱਠੀ ਅੱਗ, ਹੋਇਆ ਨੀਵਾਂ ਨੀਵਾਂ ਪਾਣੀ ਪਾਈ ਜਾਣ ਵੇ ... Read More »

ਤਯਾਰੀਆਂ/Tyariya

ਰਾਂਝਾ ਬੈਠਾ ਤਖਤ ਹਜ਼ਾਰੇ ਨਾਲ ਭਾਬੀਆਂ ਅੜਦਾ,- ਕਾਸਾ ਅਜੇ ਚੱਕ ਹੈ ਚੜ੍ਹਿਆ,- ਹੱਥ ਘੁਮਿਆਰ ਉਸ ਘੜਦਾ,- ਹੀਰ ਸੁਰਾਹੀ ਧੌਣ ਨਿਵਾਈ ਖਲੀ ਝਨਾਂ ਦੀ ਕੰਧੀ,- ਸ਼ਹੁ ਦਰਯਾ ਵਗੇ ਨਹੀਂ ਅਟਕੇ ਤੁਪਕਾ ਤੁਪਕਾ ਖੜਦਾ ।੭। Read More »

ਕਾਫ਼ੀਆਂ ਮੀਰਾਂ ਸ਼ਾਹ ਜਲੰਧਰੀ/Kafian-Miran Shah Jalandhari

1. ਤੁਸੀਂ ਐਵੇਂ ਮਗਜ਼ ਨ ਮਾਰੋ ਜੀ 1 ਰਖ ਸੌਮ ਸਲਾਤਾਂ ਪੜ੍ਹਦੇ ਹੋ, ਤੁਸੀਂ ਨਾਲ ਲੋਕਾਂ ਦੇ ਲੜਦੇ ਹੋ, ਪਾ ਤੇਲ ਕੜਾਹੀ ਸੜਦੇ ਹੋ, ਕੁਝ ਵਿਚਲੀ ਗੱਲ ਨਿਤਾਰੋ ਜੀ । 2 ਤੁਸੀਂ ਆਪਣੀ ਆਪ ਨਿਬੇੜੋ ਜੀ, ਅਣਹੁੰਦੀਆਂ ਕਲਾਂ ਨਾ ਛੇੜੋ ਜੀ, ਤੁਸੀਂ ਵਿਚੋਂ ਗ਼ੈਰ ਨਿਖੇੜੋ ਜੀ, ਐਵੇਂ ਲਾ ਹਿਕ ਤਾਣ ... Read More »

ਗੁਰ ਨਾਨਕ ਆਇਆ/Gur Nanak Aaya

ਟੇਕ-ਸਹੀਓ ਨੀ ! ਗੁਰੁ ਨਾਨਕ ਆਇਆ । ਗੁਰੁ ਨਾਨਕ ਗੁਰੁ ਨਾਨਕ ਆਇਆ । ਨਾਦ ਉਠਯੋ: ‘ਗੁਰੁ ਨਾਨਕ ਆਯਾ’ । ਸ਼ਬਦ ਹੁਯੋ: ‘ਗੁਰੁ ਨਾਨਕ ਆਯਾ’ ।੧। ਮੁਸ਼ਕ ਉਠੇ ਮੇਰੇ ਬਨ ਤੇ ਬੇਲੇ, ਖਿੜ ਪਏ ਬਾਗੀਂ ਫੁੱਲ ਰੰਗੀਲੇ । ਸਭ ਨੇ ਅਨਹਤ ਰਾਗ ਅਲਾਯਾ : ‘ਗੁਰੁ ਨਾਨਕ ਗੁਰੁ ਨਾਨਕ ਆਯਾ’ ।੨। ਜਾਗ ... Read More »

ਪਯਾਰੇ ਦੇ ਅੰਕ ਸਮਾਵੇਂ/Pyare de Ank Smave

ਮੈਲਿਆਂ ਨੂੰ ਧੋਵੇ ਤੇ ਰੰਗ ਚੜ੍ਹਾਵੇ ਤੇ ਰੰਗਿਆਂ ਦਾ ਮੁੱਲ ਪੁਆਵੇ, ਮੁੱਲ ਪਿਆਂ ਨੂੰ ਜੋ ਹਾਜ਼ਰ ਹਜ਼ੂਰੀ ਹਾਂ ਵਿਚ ਹਜ਼ੂਰੀ ਪੁਚਾਵੇ । ਸ਼ਰਣ ਲਈਂ ਉਸ ਕਲਗ਼ੀਆਂ ਵਾਲੇ ਦੀ ਆਪਾ ਚਾ ਭੇਟ ਚੜ੍ਹਾਵੀਂ, ਜੋ ਫ਼ਰਸ਼ ਤੋਂ ਉੱਠੇਂ ਤੇ ਅਰਸ਼ ਤੇ ਜਾਵੇਂ ਤੇ ਪਯਾਰੇ ਦੇ ਅੰਕ ਸਮਾਵੇਂ । Read More »

ਫੁੱਲ/Phull

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ-ਫੁੱਲ ‘ਅਜ ਗੁਰ ਨਾਨਕ ਆਸਣ, ਕਹਿੰਦੀ ਮਾਲਣ ਗਈ ਬਗੀਚੇ, ਫੁੱਲਾਂ ਨੂੰ ਸੁਣ ਚਾਉ ਚੜ੍ਹ ਗਿਆ:-‘ਆਪਾ ਭੇਟਾ ਦੀਚੇ’ । ਇਕ ਇਕ ਤੋਂ ਵਧ ਚੜ੍ਹ ਪਏ ਆਖਣ ‘ਤੋੜ ਸਾਰਿਆਂ ਲੈ ਚਲ ਸੋਹਣਿਆਂ ਦੇ ਸਰਦਾਰ ਸਾਹਮਣੇ ਨਜ਼ਰ ਅਸਾਨੂੰ ਕੀਚੇ’ । Read More »

ਫ਼ੈਸਲਾ/Fesla

ਫ਼ੈਸਲਾ (੧) ਇਕ ਹੀ ਨਦੀ ਦੀ ਤੇਹ ਸੀ ਸਾਰੇ ਸਮੁੰਦਰਾਂ ਨੂੰ ਨਦੀ ਨੂੰ ਹਮਦਰਦੀ ਸੀ ਸਾਰੇ ਹੀ ਸਮੁੰਦਰਾਂ ਨਾਲ ਨਦੀ ਨੇ ਤੁਰਨ ਤੋਂ ਪਹਿਲਾਂ ਅੱਖਾਂ ‘ਤੇ ਪੱਟੀ ਬੰਨ ਲਈ ਸੀ ਤੇ ਆਜ਼ਾਦ ਛੱਡ ਦਿੱਤਾ ਪੈਰਾਂ ਨੂੰ, ਰਾਹਾਂ ‘ਤੇ ਫੈ਼ਸਲਾ ਢਲਾਣਾਂ ਦੇ ਹੱਥ ਵਿਚ ਸੀ ਫ਼ੈਸਲਾ (੨) ਔਰਤ ਉਹ ਨਦੀ ਹੈ ... Read More »

ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ/Kafian-Khwaja Ghulam Farid

1. ਆ ਚੁਣੋਂ ਰਲ ਯਾਰ ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ । ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ । ਕਈ ਊਦੀਆਂ ਗੁਲਨਾਰ ।ਕਟੋਈਆ ਰੱਤੀਆਂ ਨੀ ਵੇ । ਬਾਰ ਥਈ ਹੈ ਰਸ਼ਕ ਇਰਮ ਦੀ ।ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ । ਹਰ ਜਾ ... Read More »

ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ/ Changa Kita Biba , Uth ke tu Chala Gio Chaven

ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ ਰਹਿਗੇ ਮੇਰੀਆਂ ਤਾਂ ਟਾਹਣੀਆਂ ’ਤੇ ਪੱਤੇ ਟਾਵੇਂ ਟਾਵੇਂ ਵੇਲਾ ਖੋਹ ਹੀ ਲੈਂਦਾ ਇੱਕ ਦਿਨ ਰੁੱਖਾਂ ਦਾ ਗ਼ਰੂਰ ਛੱਡ ਆਲ੍ਹਣੇ ਪੰਖੇਰੂ ਕਿਤੇ ਉੱਡ ਜਾਂਦੇ ਦੂਰ ਦੱਸ ਉੱਜੜੇ ਘਰਾਂ ਦੇ ਕਿਹੜੇ ਹੁੰਦੇ ਸਿਰਨਾਵੇਂ ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ ਮੇਰੀ ... Read More »

ਅਮਰ ਰਸ/Amar Rus

ਸੁਹਣੇ ਹੱਥ ਸੁਰਾਹੀ ਪਯਾਲਾ ਦੇਖ ਦੁਖੀ ਖੁਸ਼ ਹੋਈ, ਖੁਸ਼ ਹੋਈ ਮੁਖ ਦੇਖ ਸਜਨ ਦਾ ਦੇਖ ਸੁਰਾਹੀ ਰੋਈ । ਰੋਂਦੀ ਵੇਖ ਸਜਨ ਹੱਸ ਆਖੇ,- ‘ਕਉੜੀ ਸ਼੍ਰਾਬ ਨ ਲਯਾਯਾ,- ‘ਅੰਮ੍ਰਿਤ ਏਸ ਸੁਰਾਹੀ ਭਰਿਆ, ਪੀਏ ਤੇ ਜੀਵੇ ਮੋਈ’ ।੧੦। ਦਿਹ ਇਕ ਬੂੰਦ ਸੁਰਾਹੀਓਂ ਸਾਨੂੰ ਸੋਚ ਸਮੁੰਦਰ ਬੋੜੇ, ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ ਆਸ ... Read More »

Scroll To Top
Skip to toolbar