ਜੀ ਆਇਆਂ ਨੂੰ
You are here: Home >> Kavi ਕਵੀ >> Surjit Patar ਸੁਰਜੀਤ ਪਾਤਰ (page 2)

Category Archives: Surjit Patar ਸੁਰਜੀਤ ਪਾਤਰ

Feed Subscription

ਸੁਰਜੀਤ ਪਾਤਰ, Surjit Patar

ਪੱਤਝੜ ਦੀ ਪਾਜ਼ੇਬ ਵਿਚੋਂ

ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਿਲਾ ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫ਼ਾਸਿਲਾ ਜੇ ਬਹੁਤ ... Read More »

ਤੇਰਾ ਦਿੱਤਾ ਫੁੱਲ ਵੀ

ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ | ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ | ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ, ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ | ਜਿਸ ਨੂੰ ਰੋਕਣ ਵਾਸਤੇ ਮੈਂ ਰੋਕ ਰੱਖੇ ਹਿੱਕ ਤੇ, ਸੌ ਦਿਨਾ ... Read More »

ਇਹ ਜੋ ਚੰਨ ਦੀ ਚਾਨਣੀ ਹੈ

ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਪੜੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ... Read More »

ਮੈਂ ਰਾਹਾਂ ‘ਤੇ ਨਹੀਂ ਤੁਰਦਾ

ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ। ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ। ਜੁ ਲੋ ਮੱਥੇ ‘ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ... Read More »

ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ

ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ ਮੇਰੇ ਦਿਲ ‘ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰਾਂਗਲੀ ਇਜ ਦਰਖਤ ਹੋਣ ਹਰੇ ਭਰੇ ਏਥੋਂ ਕੁਲ ਪਰਿੰਦੇ ਹੀ ਉੜ ਗਏ ਏਥੇ ਮੇਘ ਆਉਂਦੇ ਵੀ ਮੁੜ ਗਏ ਏਥੇ ਕਰਨ ਅੱਜ ਕਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ ਨ ਤਾਂ ਕੁਰਸੀਆਂ ਨੂੰ ਨ ਤਖਤ ... Read More »

ਇੱਕ ਲਰਜ਼ਦਾ ਨੀਰ ਸੀ

ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ... Read More »

ਕੋਈ ਡਾਲੀਆਂ ਚੋ ਲੰਘਿਆ

ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ, ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ, ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ, ਪਿਆ ਅੰਬੀਆ ਨੂੰ ਬੂਰ ਸੀ ਕਿ ਕੋਇਲ ਕੂਕ ਪਈ, ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ, ਕਦੇ ਬੰਦਿਆਂ ਦੇ ਵਾਂਗੂੰ ਸਾਨੂੰ ਮਿਲਿਆ ਵੀ ਕਰ, ... Read More »

ਮਿਲਦੀ ਨਹੀ ਮੁਸਕਾਨ

ਮਿਲਦੀ ਨਹੀ ਮੁਸਕਾਨ ਹੀ ਹੋਠੀ ਸਜਾਉਣ ਨੂੰ | ਦਿਲ ਤਾ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ | ਹੋਠਾਂ ਤੇ ਹਾਸਾ ਮਰ ਗਿਆ ,ਦੰਦਾਸਾ ਰਹਿ ਗਿਆ ਇਹੀ ਰਹਿਣ ਦੇ ਹਾਸਿਆ ਦਾ ਭਰਮ ਪਾਉਣ ਨੂੰ | ਟੁਟਿਆ ਏ ਕਿਓਂ , ਗੂੜਾ ਜਿਹਾ ਚਸ਼ਮਾ ਖਰੀਦ ਲੈ ਰੋ ਰੋਕੇ ਸੁੱਜੀਆ ਸੋਹਣੀਆ ਅਖੀਆ ... Read More »

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ, ਲੰਮੇ ਲੰਮੇ ਰਸਤੇ, ਥੱਕ ਗਏ ਨੇ ਗੋਡੇ, ਦੁਖਣ ਲੱਗ ਪਏ ਮੋਢੇ, ਐਨਾ ਭਾਰ ਚੁਕਾਇਆ ਏ ……ਅਸੀਂ ਕੋਈ ਖੋਤੇ ਆਂ ? ਟੀਚਰ ਜੀ ਆਉਣਗੇ, ਆ ਕੇ ਹੁਕਮ ਸੁਣਾਉਣਗੇ …ਚਲੋ ਕਿਤਾਬਾਂ ਖੋਲ੍ਹੋ, ਪਿੱਛੇ ਪਿੱਛੇ ਬੋਲੋ । ਪਿੱਛੇ ਪਿੱਛੇ ਬੋਲੀਏ …ਅਸੀਂ ਕੋਈ ਤੋਤੇ ਆਂ ? ਚਲੋ ਚਲੋ ਜੀ ਚੱਲੀਏ, ਜਾ ... Read More »

ਮੁਸ਼ਕਲ ਬਹੁਤ ਜੇ ਜਾਪਦਾ

ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ ਤੋੜੋ ਬਹੁਤ ਆਸਾਨ ਹੈ ਪਾਤਰ ਨੂੰ ਤੋੜਨਾ ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖ਼ਰ ਨੁੰ ਤੋੜਨਾ …ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ ਏਸੇ ਲਈ ਖ਼ੁਦ ਟੁਕੜਿਆਂ ਵਿੱਚ ਟੁੱਟ ਗਿਆ ਹਾਂ ਮੈ ਬੇਰਹਿਮ ਲੱਗਦਾ ਸੀ ਬਹੁਤ ਇੱਕ ਘਰ ਨੂੰ ਤੋੜਨਾ. Read More »

Scroll To Top
Skip to toolbar