ਜੀ ਆਇਆਂ ਨੂੰ
You are here: Home >> Lekhak ਲੇਖਕ >> ਸੁਖਦੇਵ ਮਾਦਪੁਰੀ Sukhdev Madpuri

Category Archives: ਸੁਖਦੇਵ ਮਾਦਪੁਰੀ Sukhdev Madpuri

Feed Subscription

ਬਾਰਾਂ ਭੇਡੂ/Baran Bhedu

ਰਾਜਾ ਸਟੀਫ਼ਨ ਨੂੰ ਘੁੰਮਣ ਦਾ ਬੜਾ ਸ਼ੌਕ ਸੀ। ਜਦ ਵੀ ਰਾਜ-ਕਾਜ ਤੋਂ ਵਿਹਲ ਮਿਲਦੀ, ਉਹ ਆਪਣੇ ਸਾਰੇ ਮੰਤਰੀਆਂ ਨਾਲ ਘੋੜੇ ’ਤੇ ਸਵਾਰ ਹੋ ਕੇ ਰਾਜ ਦਾ ਚੱਕਰ ਲਾਉਂਦਾ। ਇਸ ਨਾਲ ਉਸ ਨੂੰ ਆਪਣੇ ਰਾਜ ਦੇ ਲੋਕਾਂ ਦੀਆਂ ਤਕਲੀਫ਼ਾਂ ਦੀ ਸਹੀ ਜਾਣਕਾਰੀ ਮਿਲਦੀ ਅਤੇ ਸਮਝਦਾਰ ਲੋਕਾਂ ਨਾਲ ਗੱਲ ਕਰਨ ਦਾ ਮੌਕਾ ... Read More »

ਕਾਜ਼ੀ ਦਾ ਫ਼ੈਸਲਾ/Qazi Da Faisala

ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇਸਾਕ ਨਾਂ ਦਾ ਹਰਫ਼ਨਮੌਲਾ ਆਦਮੀ ਰਹਿੰਦਾ ਸੀ। ਉਹ ਸ਼ਹਿਰ ਦੇ ਸਾਰੇ ਚੋਰਾਂ ਦਾ ਗੁਰੂ ਸੀ। ਉਸ ਦੇ ਕਈ ਚੇਲੇ ਸਨ। ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਉਹ ਬਹੁਤ ਸੁੰਦਰ ਸੀ। ਜਦ ਉਹ ਵੱਡੀ ਹੋਈ ਤਾਂ ਉਸ ਦੀ ਖ਼ੂਬਸੂਰਤੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ... Read More »

ਰੋਡਾ ਜਲਾਲੀ/Roda Jalali

‘ਰੋਡਾ ਜਲਾਲੀ’ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। 17ਵੀਂ ਸਦੀ ਦੇ ਅੰਤ ਵਿਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ... Read More »

ਸੋਹਣੀ-ਮਹੀਵਾਲ /Sohni Mahiwal

ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ ‘ਸੋਹਣੀ’ ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ। ਬਾਤ ਸਦੀਆਂ ਪੁਰਾਣੀ ਹੈ। ਬਲਖ਼ ਬੁਖਾਰੇ ਦੇ ਸੌਦਾਗਾਰ ... Read More »

ਰਾਜਾ ਰਸਾਲੂ/Raja Rasalu

ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ’ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ-ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ... Read More »

ਦੁੱਲਾ ਭੱਟੀ/Dulla Bhatti

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ... Read More »

ਰੂਪ-ਬਸੰਤ/Roop Basant

ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ... Read More »

Scroll To Top
Skip to toolbar