ਜੀ ਆਇਆਂ ਨੂੰ
You are here: Home >> Lekhak ਲੇਖਕ >> Santokh Singh Dhir ਸੰਤੋਖ ਸਿੰਘ ਧੀਰ

Category Archives: Santokh Singh Dhir ਸੰਤੋਖ ਸਿੰਘ ਧੀਰ

Feed Subscription

ਕਲਯੁਗ/Kalyug

“ਕਲਜੁਗ ਆ ਗਿਆ ਏ… ਕਲਜੁਗ। ਅਜ ਕੱਲ੍ਹ ਦੀਆਂ ਨੂੰਹਾਂ ਧੀਆਂ ਨੂੰ ਕੋਈ ਸ਼ਰਮ ਹਯਾ ਨਹੀਂ ਰਹੀ। ਜਦ ਵੇਖੋ ਖਸਮਾਂ ਦੀਆਂ ਬਾਹਾਂ ਵਿਚ ਵੜੀਆਂ ਹੋਈਆਂ। ਨਾ ਕੋਈ ਕੰਮ ਨਾ ਕੋਈ ਕਾਰ।” ਬੇਬੇ ਈਸਰੀ ਆਪਣੀ ਭੂਆ ਬੇਬੇ ਚੰਦੀ ਨੂੰ ਮਿਲ ਕੇ ਪਿਛਵਾੜਿਓਂ ਕੋਠੇ ਥਾਣੀ ਆ ਰਹੀ ਸੀ ਕਿ ਅਚਾਨਕ ਉਸ ਦੀ ਨਜ਼ਰ ... Read More »

ਆਪਣਾ ਦੇਸ਼/Aapna Desh

ਆਪਣੇ ਮਾਤਾ-ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆਂ ਸੋਲ੍ਹਾਂ ਵਰ੍ਹੇ ਹੋ ਚੁੱਕੇ ਸਨ ਤੇ ਇਹਨਾਂ ਸੋਲਾਂ ਵਰ੍ਹਿਆਂ ਵਿਚ ਉਹ ਇਕ ਵਾਰ ਵੀ ਆਪਣੇ ਦੇਸ਼ ਭਾਰਤ ਨਹੀਂ ਆਏ ਸਨ। ਇਕ ਦੀ ਉਮਰ ਇਕ ਸਾਲ ਸੀ, ਦੂਜੇ ਦੀ ਦੋ ਸਾਲ ਦੀ, ਜਦੋਂ ਉਹ ਏਥੋਂ ਗਏ ਸਨ। ਹੁਣ ਉਹ ਭਾਰਤ ... Read More »

ਸਾਂਝੀ ਕੰਧ/Sanjhi Kandh

ਅੱਠ ਮਹੀਨੇ ਦੀ ਖੱਜਲ ਖ਼ੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜ੍ਹਕਾ ਸਾਂਝੀ ਕੰਧ ਉਤੇ ਪੈ ਗਿਆ । ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ । ਪਿਛਲੇ ਵਰ੍ਹੇ ਦੀਆਂ ਬਾਰਸ਼ਾਂ ਵਿਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ... Read More »

ਮੇਰਾ ਉਜੜਿਆ ਗੁਆਂਢੀ/Mera Ujria Guandhi

ਜਰਨੈਲੀ ਸੜਕ ਉਤੇ, ਚਾਰ ਮੀਲਾਂ ਵਿਚਕਾਰ, ਮਜ਼ਹਬ ਦੇ ਮਾਰਿਆਂ ਦਾ ਕਾਫ਼ਲਾ, ਨਵੇਂ ਵਤਨ ਨੂੰ ਜਾ ਰਿਹਾ ਸੀ। ਮੈਂ ਕਿਤੋਂ ਬਾਹਰੋਂ, ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ। ਮੇਰੀ ਮੰਜ਼ਲ ਤੋਂ ਕੋਈ ਦੋ ਕੁ ਮੀਲ ਉਰੇ ਕਾਫ਼ਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ। ਸਵਾਰੀਆਂ ਲਹਿ ਕੇ ਨਿਵਾਣ ਵਿਚ ... Read More »

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ/Ik Sachi Kahani-Ik Virangana

ਇਤਿਹਾਸ ਵਿਚ ਇਹੋ ਜਿਹੀਆਂ ਵੀਰਾਂਗਣਾਂ ‘ਚ ਵੀ ਹੋਈਆਂ ਹਨ ਜੋ ਘੋੜਿਆਂ ਉਤੇ ਚੜ੍ਹੀਆਂ ਤੇ ਜੰਗ ਦੇ ਮੈਦਾਨ ਵਿੱਚ ਤਲਵਾਰਾਂ ਫੜਕੇ ਲੜੀਆਂ ਹਨ। ਪਰ ਉਹ ਇਕ ਇਹੋ ਜਿਹੀ ਸੂਰਬੀਰ ਵੀਰਾਂਗਣਾ ਸੀ ਜੋ ਯੁੱਧ ਦੇ ਮੈਦਾਨ ਵਿੱਚ ਤਲਵਾਰਾਂ ਫੜਕੇ ਨਹੀਂ ਸੀ ਲੜੀ, ਕੇਵਲ ਆਪਣੀ ਨੈਤਿਕਤਾ ਦੇ ਸ਼ਸਤਰ ਨਾਲ ਹੀ ਲੜੀ ਸੀ। ਲੜੀ ... Read More »

ਜੁਗਨੀ/Jugni

ਧਰਤੀ ਇਕੋ ਸੀ, ਪਰ ਵਿਚਕਾਰੋਂ ਵਗਦਾ ਨਾਲਾ ਇਸ ਦੇ ਦੋ ਹਿੱਸੇ ਬਣਾਉਦਾ ਸੀ। ਉਰਲੇ ਪਾਰ ਵੀ ਜ਼ਿੰਦਗੀ ਸੀ, ਪਰਲੇ ਪਾਰ ਵੀ। ਉਰਲੇ ਪਾਰ ਚਿੱਟੇ ਕਪੜੇ, ਪਰਲੇ ਪਾਰ ਮੈਲੀਆਂ ਲੀਰਾਂ। ਉਰਲੇ ਪਾਰ ਵਿਦਿਆ, ਹੁਸਨ, ਸਿਹਤ ਤੇ ਰੱਜਵੇਂ ਦਾਣੇ। ਪਰਲੇ ਪਾਰ ਅਨ-ਪੜ੍ਹਤਾ, ਕੋਹਜ, ਬੀਮਾਰੀ ਤੇ ਭੁੱਖ ਨੰਗ। ਉਰਲੇ ਪਾਰ ਵੱਡੀਆਂ ਤਲਬਾਂ ਵਾਲੇ ... Read More »

ਭੇਤ ਵਾਲੀ ਗੱਲ/Bhet Wali Gal

ਵਿਹੜੇ ਦੀ ਵਲਗਣ ਉਤੋਂ ਉੜ ਕੇ, ਮੌਕਾ ਬਚਾਂਦਿਆਂ, ਜ਼ੈਲਦਾਰਾਂ ਦੀ ਹਰਿਪ੍ਰਕਾਸ਼, ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਿਹਾ ਮੁਸਕਰਾ ਪਈ ਕਿ ਅਚਣਚੇਤ, ਮੋੜ ਉਤੋਂ ਆ ਧਮਕੇ, ਬਾਰੀਆਂ ਦੇ ਤਿਲਕੂ ਨੇ ਟੇਢੀਂ ਅੱਖੀਂ ਵੇਖ ਲਿਆ। ਇੱਕ ਤਾਂ ਇਸ਼ਕ ਮੁਸ਼ਕ, ਲੁਕਾਇਆਂ, ਸਹੁਰੇ ਲੁਕਦੇ ਵੀ ਤਾਂ ਨਹੀਂ ਹਨ। ... Read More »

ਸਵੇਰ ਹੋਣ ਤਕ/Saver Hon Tak

ਡੂੰਘੀ ਰਾਤ ਗਿਆਂ, ਚੰਨਣ ਜੱਟ, ਪੱਕੇ ਖੂਹ ਦੀਆਂ ਪੈਲੀਆਂ ਵਾਹ ਕੇ, ਥਕੇਵੇਂ ਦਾ ਝੰਭਿਆ, ਘਰ ਮੁੜਿਆ। ਹਾੜ੍ਹ ਦੇ ਪਹਿਲੇ ਮੀਂਹ ਨੇ ਸਾਉਣੀ ਦੀਆਂ ਬਿਜਾਈਆਂ ਲਈ ਜ਼ੋਰ ਪਾ ਦਿੱਤਾ ਸੀ। ਹੁਣ ਵੱਤ ਆਈ ਹੋਈ ਸੀ, ਫੇਰ ਪਤਾ ਨਹੀਂ ਝੜੀ ਲਗ ਜਾਵੇ, ਜਾਂ ਏਨੀ ਲੰਮੀ ਔੜ ਪਵੇ ਕਿ ਫ਼ਸਲਾਂ ਪਛੇਤੀਆਂ ਹੋ ਜਾਣ। ... Read More »

ਮਾਮਲਾ/Mamla

ਸਵੇਰ ਸਾਰ ਜੈਮਲ ਸਿੰਘ ਦੇ ਦਰਾਂ ‘ਚ ਆ ਕੇ ਹਾਕ ਮਾਰੀ, ”ਘਰੇ ਐਂ ਦਲੀਪ ਸਿਆਂ? ” ਜੈਮਲ ਸਿੰਘ ਦੇ ਬੋਲ ਪਛਾਣ ਕੇ ਦਲੀਪੇ ਦਾ ਸਾਹ ਸੁੱਕ ਗਿਆ, ”ਆਹੋ ਘਰੇ . . .ਆਂ. . .” ਉਹਨੇ ਮਸੀਂ ਆਖਿਆ। ਦਲੀਪਾ ਚੁੱਲ੍ਹੇ ਅੱਗੇ ਬੈਠਾ ਅੱਗ ਸੇਕਦਾ ਸੀ। ਉਹਦੀ ਵਹੁਟੀ, ਕਰਤਾਰੋ, ਰੋਟੀਆਂ ਪਕਾ ਰਹੀ ... Read More »

ਕੋਈ ਇਕ ਸਵਾਰ/Koi Ik Sawar

ਸੂਰਜ ਦੀ ਟਿੱਕੀ ਨਾਲ ਤਾਂਗਾ ਜੋੜ ਕੇ ਅੱਡੇ ਵਿਚ ਲਾਉਂਦਿਆਂ ਬਾਰੂ ਤਾਂਗੇ ਵਾਲੇ ਨੇ ਹੋਕਾ ਦਿਤਾ, ”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ…!” ਸਿਆਲ ਵਿਚ ਏਨੇ ਸਾਝਰੇ ਸਬੱਬ ਨਾਲ ਭਾਵੇਂ ਕੋਈ ਸਵਾਰ ਆ ਜਾਵੇ, ਨਹੀਂ ਤਾਂ ਰੋਟੀ ਟੁਕ ਖਾ ਕੇ ਧੁੱਪ ਚੜ੍ਹੇ ਹੀ ਘਰੋਂ ਬਾਹਰ ਨਿਕਲਦੈ ਬੰਦਾ। ਪਰ ਬਾਰੂ ... Read More »

Scroll To Top
Skip to toolbar