ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ (page 20)

Category Archives: kavitavaan ਕਵਿਤਾਵਾਂ

Feed Subscription

ਕਵਿਤਾਵਾਂ, kavitavaan, Poerty, Shayari

ਕੀ ਬੇਦਰਦਾਂ ਦੇ ਸੰਗ ਯਾਰੀ

ਕੀ ਬੇਦਰਦਾਂ ਦੇ ਸੰਗ ਯਾਰੀ ਰੋਵਣ ਅੱਖੀਆਂ ਜ਼ਾਰੋ-ਜ਼ਾਰੀ ਸਾਨੂੰ ਗਏ ਬੇਦਰਦੀ ਛੱਡ ਕੇ, ਸੀਨੇ ਸਾਂਗ ਹਿਜਰ ਦੀ ਗੱਡਕੇ ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ,ਇਹ ਗੱਲ ਕਰ ਗਏ ਹੈਂਸਿਆਰੀ ਕੀ ਬੇਦਰਦਾਂ ਦੇ ਸੰਗ ਯਾਰੀ… ਬੇਦਰਦਾਂ ਦਾ ਕੀ ਭਰਵਾਸਾ,ਖੌਫ਼ ਨਹੀਂ ਅੰਦਰ ਮਾਸਾ ਚਿੜਿਆਂ ਮੌਤ ਗਵਾਰਾ ਹਾਸਾ,ਮਗਰੋਂ ਹੱਸ-ਹੱਸ ਤਾੜੀ ਮਾਰੀ ਕੀ ਬੇਦਰਦਾਂ ... Read More »

ਮੈਂ ਤੇਰੇ ਕੁਰਬਾਨ

ਭਾਵੇਂ ਤੂੰ ਜਾਣ ਨਾ ਜਾਣ ਵੇਂ ਵਿਹੜੇ ਆ ਵੜ ਮੇਰੇ ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,ਢੂੰਡਾ ਜੰਗਲ ਬੇਲੇ ਰੋਹੀ ਢੂੰਡਾ ਤਾਂ ਸਾਰਾ ਜਹਾਨ ਵੇ,ਵਿਹੜੇ ਆ ਵੜ ਮੇਰੇ ਮੈਂ ਤੇਰੇ ਕੁਰਬਾਨ ਵੇ.. ਲੋਕਾਂ ਦੇ ਭਾਣੇ ਚਾਕ ਮਹੀਂ ਦਾ,ਰਾਂਝਾ ਲੋਕਾ ਵਿੱਚ ਕਹੀਂਦਾ ਸਾਡਾ ਤਾਂ ... Read More »

ਕੁੱਤੇ

ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੈਥੋ ਉੱਤੇ ਭੌਕਣ ਬੰਦ ਮੂਲ ਨਾ ਹੁੰਦੇ ਜਾਂ ਰੂੜੀ ਤੇ ਸੁੱਤੇ ਤੈਥੋ ਉੱਤੇ ਖ਼ਸਮ ਆਪਣੇ ਦਾ ਦਰ ਨਾ ਛਡਦੇ ਭਾਵੇ ਵੱਜਣ ਜੁੱਤੇ ਤੈਥੋ ਉੱਤੇ ਬੁੱਲੇ ਸ਼ਾਹ ਕੋਈ ਰਖਤ ਵਿਜਾਹ ਲੈ ਨਹੀਂ ਤੇ ਬਾਜ਼ੀ ਕੈ ਗਏ ਕੁੱਤੇ ਤੈਥੋ ਉੱਤੇ Read More »

ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ

ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..|| ਲੋਕਾਂ ਦੇ ਭਾਣੇ ਚਾਕ-ਚਕੇਟਾ ਸਾਡਾ ਰੱਬ ਗ਼ਫ਼ੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..|| ਜੀਹਦੇ ਮਿਲਣ ਦੀ ਖਾਤਿਰ ਚਸ਼ਮਾਂ ਬਹਿੰਦੀਆਂ ਸੀ ਨਿੱਤ ਝੂਰ, ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ..|| ਉੱਠ ਗਈ ... Read More »

ਮੈਂ ਬੇ-ਕੈਦ ਮੈਂ ਬੇ-ਕੈਦ

ਮੈਂ ਬੇ-ਕੈਦ ਮੈਂ ਬੇ-ਕੈਦ, ਨਾਂ ਰੋਗੀ ਨਾਂ ਵੈਦ.. ਨਾਂ ਮੈਂ ਮੋਮਨ ਨਾਂ ਮੈਂ ਕਾਫ਼ਿਰ, ਨਾਂ ਸਈਯਦ ਨਾਂ ਸੈਦ.. ਚੋਧੀਂ ਤਬਕੀ ਸੀਰ ਅਸਾਡਾ, ਕਿਤੇ ਨਾਂ ਹੁੰਦਾ ਕੈਦ.. ਖ਼ਰਾਬਾਤ ਮੇਂ ਜਾਤ ਅਸਾਡੀ, ਨਾਂ ਸ਼ੋਭਾ ਨਾਂ ਗ਼ੈਭ.. ਬੁੱਲ੍ਹਾ ਸ਼ਾਹ ਦੀ ਜਾਤ ਕੀ ਪੁੱਛਨੈਂ, ਨਾਂ ਪੈਦਾ ਨਾ ਪੈਦ..|| Read More »

ਜਿਸ ਤਨ ਲੱਗਿਆ ਇਸ਼ਕ ਕਮਾਲ

ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..|| ਦਰਦਮੰਦਾਂ ਨੂੰ ਕੋਈ ਨਾਂ ਛੇੜੇ, ਆਪੇ-ਆਪਣਾਂ ਦੁੱਖ ਸਹੇੜੇ.. ਜੰਮਣਾਂ-ਜੀਊਣਾਂ ਮੂਲ ਹਗੇੜੇ, ਆਪਣਾ ਬੂਝੇ ਆਪ ਖਿਆਲ.. ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ..|| ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫਤਵਾ ਲੀਤਾ.. ਜਦੋਂ ਹਜ਼ੂਰੋਂ ਪਿਆਲਾ ਪੀਤਾ, ਕੁਝ ਨਾਂ ਰਿਹਾ ... Read More »

ਅਬ ਲਗਨ ਲਗੀ ਕਿਹ ਕਰੀਏ

ਅਬ ਲਗਨ ਲਗੀ ਕਿਹ ਕਰੀਏ, ਨਾਂ ਜੀ ਸਕੀਏ ਨਾਂ ਮਰੀਏ..|| ਤੁਮ ਸੁਣੋ ਹਮਾਰੀ ਬੈਨਾ, ਮੋਹੇ ਰਾਤ-ਦਿਨੇ ਨਹੀਂ ਚੈਨਾ.. ਹੁਣ ਪ੍ਰੀ ਬਿਨ੍ਹ ਪਲਕ ਨਾਂ ਸਰੀਏ.. ਅਬ ਲਗਨ ਲਗੀ ਕਿਹ ਕਰੀਏ, ਨਾਂ ਜੀ ਸਕੀਏ ਨਾਂ ਮਰੀਏ..|| ਇਹ ਅਗਨ ਬਿਰਹੋਂ ਦੀ ਜਾਰੀ, ਕੋਈ ਹਮਰੀ ਪ੍ਰੀਤ ਨਿਵਾਰੀ.. ਬਿਨ੍ਹ ਦਰਸ਼ਨ ਕੈਸੇ ਤਰੀਏ.. ਅਬ ਲਗਨ ਲਗੀ ... Read More »

ਝੂਠ ਆਖਾਂ ਤੇ ਕੁਝ ਬਚਦਾ ਏ

ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮੱਚਦਾ ਏ.. ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜਚ-ਜਚ ਕੇ ਜੀਬਾ ਕਹਿੰਦੀ ਏ.. ਮੂੰਹ ਆਈ ਬਾਤ ਨਾਂ ਰਹਿੰਦੀ ਏ..|| ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇਂ ਅੰਦਰ ਦਾ.. ਓਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਕੋਈ ਨਾਂ ਚੜ੍ਹਦੀ ਨਾਂ ਲਹਿੰਦੀ ... Read More »

ਮਾਟੀ

ਮਾਟੀ ਕੁਦਮ ਕਰੇਂਦੀ ਯਾਰ ਵਹ ਵਾਹ ਮਾਟੀ ਦੀ ਗੁਲਜ਼ਾਰ ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ ਮਾਟੀ ਮਾਟੀ ਨੂੰ ਦੋੜਾਵੇ, ਮਾਟੀ ਦਾ ਖੜਕਾਰ ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ ਜਿਸ ਮਾਟੀ ਪਰ ਬਹੁਤੀ ਮਾਟੀ, ਸੋ ਮਾਟੀ ਹੰਕਾਰ ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ ਮਾਟੀ ਮਾਟੀ ਨੂੰ ਦੇਖਣ ... Read More »

ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ

ਸੱਚ ਸੁਣ ਕੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਨੂੰ ਪੈਂਦੇ ਨੀ, ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿਠਾ ਆਸ਼ਕ ਪਿਆਰੇ ਨੂੰ ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ ਸੱਚ ਸ਼ਰਾਂ ਕਰੇ ਬਰਬਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ, ਸੱਚ ਕਰਦਾ ਨਵੀਂ ਅਬਾਦੀ ਏ, ਜਿਹੀ ਸ਼ਰਾਂ ਤਰੀਕਤ ... Read More »

Scroll To Top
Skip to toolbar