ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ (page 30)

Category Archives: kavitavaan ਕਵਿਤਾਵਾਂ

Feed Subscription

ਕਵਿਤਾਵਾਂ, kavitavaan, Poerty, Shayari

ਹੀਰ ਵਾਰਿਸ ਸ਼ਾਹ: ਬੰਦ 72(ਹੀਰ ਨੇ ਆਪਣੇ ਬਾਪ ਤੋ ਸਲਾਹ ਪੁੱਛਣੀ)

ਹੀਰ ਜਾ ਕੇ ਆਖਦੀ ਬਾਬਲਾ ਵੇ ਤੇਰੇ ਨਾਉਂ ਤੋ ਘੋਲ ਘੁਮਾਈਆਂ ਮੈਂ ਜੱਸ ਆਪਣੇ ਰਾਜ ਦੇ ਹੁਕਮ ਅੰਦਰ ਵਿੱਚ ਸਾਂਦਲੇ ਬਾਰ ਖਡਾਈਆਂ ਮੈਂ ਲਾਸਾਂ ਪੱਟ ਦੀਆਂ ਪਾ ਕੇ ਬਾਜ਼ ਕਾਲੇ ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ ਮੇਰੀ ਜਾਨ ਬਾਬਲ ਜਿਵੇਂ ਧਵਲ ਰਾਜਾ ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ Read More »

ਹੀਰ ਵਾਰਿਸ ਸ਼ਾਹ: ਬੰਦ 73(ਹੀਰ ਦੇ ਬਾਪ ਦਾ ਉੱਤਰ)

ਬਾਪ ਹਸ ਕੇ ਪੁੱਛਦਾ ਕੌਣ ਹੁੰਦਾ ਇਹ ਮੁੰਡਾ ਕਿਤ ਸਰਕਾਰ ਦਾ ਹੈ ਹੱਥ ਲਾਇਆ ਪਿੰਡੇ ਤੇ ਦਾਜ਼ ਪੈਂਦਾ ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ ਮਾਲ ਆਪਣਾ ਜਾਨ ਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਵਗਾਰ ਦਾ ... Read More »

ਹੀਰ ਵਾਰਿਸ ਸ਼ਾਹ: ਬੰਦ 74(ਹੀਰ ਦੇ ਬਾਪ ਦਾ ਪੁੱਛਣਾ)

ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ ਕੀਕੂ ਰਿਜ਼ਕ ਤੇ ਆਬ ਉਦਾਸ ਕੀਤਾ ਇਸ ਨੂੰ ਕਿਹੜੇ ਪੀਰ ਦੀ ਓਟ ਹੈ ਨੀ ਫੌਜਦਾਰ ਵਾਂਗੂੰ ਕਰ ਕੂਚ ਧਾਣਾ ਮਾਰ ਜਿਉਂ ਨਕਾਰੇ ਤੇ ਚੋਟ ਹੈ ਨੀ ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ ਕਿਹੜੀ ਗੱਲ ਦੀ ਏਸ ਨੂੰ ... Read More »

ਹੀਰ ਵਾਰਿਸ ਸ਼ਾਹ: ਬੰਦ 75(ਹੀਰ ਨੇ ਬਾਪ ਨੂੰ ਦੱਸਣਾ)

ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ ਸਖ਼ੀ ਜਿਉ ਦਾ ਨਹੀਂ ਬਖ਼ੀਲ ਹੈ ਜੀ ਗੱਲ ਸੁਹਨੀ ਪਰ੍ਹੇ ਦੇ ਵਿੱਚ ਕਰਦਾ ਖੋਜੀ ਲਾਈ ਤੇ ਨਿਆਂਉਂ ਵਕੀਲ ... Read More »

ਹੀਰ ਵਾਰਿਸ ਸ਼ਾਹ: ਬੰਦ 76(ਹੀਰ ਦਾ ਉੱਤਰ)

ਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਣੇ ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ ਪਾੜ ਚੀਰ ਕਰ ਜਾਂਦਾਇ ਦੇਸੋਂ ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ ਕਿਸ ਗੱਲ ਤੋਂ ਰੁਸਕੇ ਉੱਠ ਆਇਆ ਕੀਕਰ ਬੋਲਿਆ ਨਾਲ ਭਰਜਾਈਆਂ ਦੇ ਵਾਰਸ ਸ਼ਾਹ ਦੇ ਨਾਲ ਬੇ ਸ਼ੌਕ ਆਇਆ ਦਿਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ। Read More »

ਹੀਰ ਵਾਰਿਸ ਸ਼ਾਹ: ਬੰਦ 77(ਮਾਂ ਬਾਪ ਅੱਗੇ ਰਾਂਝੇ ਦੀ ਸਿਫਤ)

ਲਾਈ ਹੋਇ ਕੇ ਮੁਆਮਲੇ ਦੱਸ ਦੇਂਦਾ ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ ਘਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ ਠੰਡ ਪਾਂਵਦਾ ਵਿੱਚ ਬਖੇੜਿਆਂ ਦੇ ਸਭ ਰਹੀ ਰੋਨੀ ਨੂੰ ਸਾਂਭ ਲਿਆਵੇ ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ ਸੈਆਂ ਜਵਾਨਾਂ ... Read More »

ਹੀਰ ਵਾਰਿਸ ਸ਼ਾਹ: ਬੰਦ 78(ਹੀਰ ਨੂੰ ਉੱਤਰ)

ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ ਮਹੀਂ ਦੇ ਸੰਭਾਲ ਕੇ ਸਾਰੀਆਂ ਨੀ ਖ਼ਬਰਦਾਰ ਰਹੇ ਮੱਝੀਂ ਵਿੱਚ ਖੇੜਾ ਬੇਲੇ ਵਿੱਚ ਮਸੀਬਤਾਂ ਭਾਰੀਆਂ ਨੀ ਰਲਾ ਕਰੇ ਨਾਹੀਂ ਨਾਲ ਖੁੰਡੀਆਂ ਦੇ ਏਸ ਕਦੇ ਨਾਹੀਂ ਮੱਝੀਂ ਚਾਰੀਆਂ ਨੀ ਮਤਾਂ ਖੇਡ ਰੁੱਝੇ ਖਿੜ ਜਾਨ ਮੱਝੀਂ ਹੋਵਣ ਪਿੰਡ ਦੇ ਵਿੱਚ ਖੁਆਰੀਆਂ ਨੀ Read More »

ਹੀਰ ਵਾਰਿਸ ਸ਼ਾਹ: ਬੰਦ 79(ਹੀਰ ਨੇ ਮਾਂ ਨੂੰ ਖਬਰ ਦੱਸੀ)

ਪਾਸ ਮਾਉਂ ਦੇ ਨਢੜੀ ਗੱਲ ਕੀਤੀ ਮਾਹੀ ਮੱਝੀਂ ਦਾ ਆਨ ਕੇ ਛੇੜਿਆ ਮੈਂ ਨਿਤ ਪਿੰਡ ਦੇ ਵਿੱਚ ਵਿਚਾਰ ਪੈਂਦੀ ਏਹ ਝਗੜਾ ਚਾ ਨਬੇੜਿਆ ਮੈਂ ਸੁੰਞਾ ਨਿਤ ਰੁਲੇ ਮੰਗੂ ਵਿੱਚ ਬੇਲੇ ਮਾਹੀ ਸੁਘੜ ਹੀ ਆਣ ਸਹੇੜਿਆ ਮੈਂ ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ ਸਾਊ ਅਸਲ ਜਟੇਟੜਾ ਘੇਰਿਆ ਮੈਂ Read More »

ਹੀਰ ਵਾਰਿਸ ਸ਼ਾਹ: ਬੰਦ 80(ਰਾਂਝੇ ਨੂੰ ਹੀਰ ਦਾ ਉੱਤਰ)

ਮੱਖਣ ਖੰਡ ਪਰਵਾਨੇ ਖਾ ਮੀਆਂ ਮਹੀਂ ਛੇੜ ਦੇ ਰੱਬ ਦੇ ਆਸਰੇ ਤੇ ਹੱਸਨ ਗੱਭਰੂ ਰਾਂਝਿਆ ਜਾਲ ਮੀਆਂ ਗੁਜ਼ਰ ਆਵਸੀ ਦੁੱਧ ਦੇ ਕਾਸੜੇ ਤੇ ਹੀਰ ਆਖਦੀ ਰੱਬ ਰੱਜ਼ਾਕ ਤੇਰਾ ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ ਮੱਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ ਆਪ ਹੋ ਬੈਸੇਂ ਇੱਕ ਪਾਸੜੇ ਤੇ Read More »

ਹੀਰ ਵਾਰਿਸ ਸ਼ਾਹ: ਬੰਦ 81(ਰਾਂਝਾ ਬੇਲੇ ਨੂੰ ਗਿਆ, ਉੱਥੇ ਪੰਜਾਂ ਪੀਰਾਂ ਨਾਲ ਮੁਲਾਕਾਤ)

ਬੇਲੇ ਰੱਬ ਦਾ ਨਾਉਂ ਲੈ ਜਾ ਵੜਿਆ ਹੋਇਆ ਧੁੱਪ ਦੇ ਨਾਲ ਜ਼ਹੀਰ ਮੀਆਂ ਉਹਦੀ ਨੇਕ ਸਾਇਤ ਰਜੂਹ ਆਣ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ਬੱਚਾ ਖਾ ਚੂਰੀ ਚੋ ਮੱਝ ਬੂਰੀ ਜਿਊ ਵਿੱਚ ਨਾ ਹੋ ਦਿਲਗੀਰ ਮੀਆਂ ਕਾਈ ਨਢੜੀ ਸੋਹਨੀ ਕਰੇ ਬਖ਼ਸ਼ਸ਼ ਪੂਰੇ ਰੱਬ ਦੇ ਹੋ ਤੁਸੀਂ ਪੀਰ ਮੀਆਂ ਬਖ਼ਸ਼ੀ ... Read More »

Scroll To Top
Skip to toolbar