ਜੀ ਆਇਆਂ ਨੂੰ
You are here: Home >> Literature ਸਾਹਿਤ >> Short Stories ਮਿੰਨੀ ਕਹਾਣੀਆਂ (page 5)

Category Archives: Short Stories ਮਿੰਨੀ ਕਹਾਣੀਆਂ

Feed Subscription

ਮਿੰਨੀ ਕਹਾਣੀਆਂ, Short Stories, Swaal, Question, Minni kahani, Minni kahaniaan

ਸਕੂਲ

“ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?” ਗੁਆਂਢੀਆਂ ਦੀ ਕੁਡ਼ੀ ਦਰਵਾਜੇ ਵਿਚ ਖਡ਼ੀ ਪੁੱਛ ਰਹੀ ਸੀ। “ਨਹੀਂ ਬੇਟੇ, ਕੀ ਗੱਲ ਹੋਗੀ?” ਮੈਂ ਪੁੱਛਿਆ। “ਉਹਦੇ ਸਕੂਲ ਦੀ ਬੱਘੀ ਖਡ਼ੀ ਐ ਤੇ ਉਹ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਬਸਤਾ ਸੁੱਟ ਕੇ ਕਿੱਥੇ ਚਲਾ ਗਿਆ।” ਕੁਡ਼ੀ ਦੇ ਚਿਹਰੇ ਤੋਂ ਚਿੰਤਾ ਸਾਫ ... Read More »

ਬਜ਼ੁਰਗ ਰਿਕਸ਼ੇਵਾਲਾ

ਗਲੀ ਦੇ ਮੋੜ ਉੱਤੇ ਪਹੁੰਚਿਆ ਤਾਂ ਅੱਜ ਫੇਰ ਉਹੀ ਬਜ਼ੁਰਗ ਰਿਕਸ਼ੇਵਾਲਾ ਖੜਾ ਸੀ। ਤਿੰਨ ਦਿਨਾਂ ਤੋਂ ਉਹੀ ਖੜਾ ਮਿਲਦਾ ਹੈ, ਸਵੇਰੇ ਸਵੇਰੇ। ਜੀ ਕੀਤਾ ਕਿ ਇਹਦੇ ਰਿਕਸ਼ੇ ਵਿਚ ਬੈਠਣ ਨਾਲੋਂ ਤਾਂ ਪੈਦਲ ਹੀ ਤੁਰ ਪਵਾਂ, ਵੀਹ ਕੁ ਮਿੰਟ ਦਾ ਹੀ ਰਸਤਾ ਹੈ। ਘੜੀ ਵੇਖੀ ਤਾਂ ਏਨਾ ਕੁ ਸਮਾਂ ਹੀ ਬਚਦਾ ... Read More »

ਉਤਸਵ

ਫੌਜ ਤੇ ਪ੍ਰਸ਼ਾਸਨ ਦੀ ਦੋ ਦਿਨਾਂ ਦੀ ਜੱਦੋਜਹਿਦ ਸਫਲ ਹੋਈ। ਸੱਠ ਫੁੱਟ ਡੂੰਘੇ ਟੋਏ ਵਿਚ ਡਿੱਗੇ ਨੰਗੇ ਬਾਲਕ ਪ੍ਰਿੰਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉੱਥੇ ਹਾਜ਼ਰ ਰਾਜ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਬੱਚੇ ਦੇ ਮਾਂ-ਬਾਪ ਤੇ ਲੋਕ ਖੁਸ਼ ਸਨ। ਦੀਨ ਦੁਨੀਆ ਤੋਂ ਬੇਖ਼ਬਰ ... Read More »

ਥਿੰਦਾ ਘੜਾ

ਬੀ.ਐਸ. ਗਿੱਲ ਦੀ ਨੇਮ-ਪਲੇਟ ਪੜ੍ਹਦਿਆਂ ਅਮਰੀਕ ਸਿੰਘ ਗਿੱਲ ਨੇ ਬੈੱਲ ਵਜਾਈ ਤਾਂ ਇਕ ਬਜ਼ੁਰਗ ਨੇ ਗੇਟ ਖੋਲ੍ਹਿਆ । ‘ਗਿੱਲ ਸਾਹਿਬ ਨੂੰ ਮਿਲਣੈ, ਦਫਤਰੋਂ ਆਇਐਂ ।’ ਬਜ਼ੁਰਗ ਨੂੰ ਸਤਿਕਾਰ ਦੇਂਦਿਆਂ ਉਸ ਨੇ ਕਿਹਾ । ‘ਲੰਘ ਆਓ, ਬੈਠਕ ਵਿਚ ਬੈਠੇ ਨੇ ।’ ਉਹ ਬੈਠਕ ਵੱਲ ਹੋ ਗਿਆ ਤਾਂ ਉਹ ਬਜ਼ੁਰਗ ਵੀ ਆ ... Read More »

ਇਸ ਵਾਰ

ਬਾਬੂ ਕੁਲਦੀਪ ਰਾਇ ਡਿਊਟੀ ਤੋਂ ਲੇਟ ਹੋ ਰਿਹਾ ਸੀ ਤੇ ਇਧਰ ਪੰਡਤ ਜੀ ਦੇ ਆਉਣ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਉਹ ਤਾਂ ਕਾਫੀ ਸਵੇਰੇ ਹੀ ਦੋ ਗੇੜੇ ਲਾ ਆਇਆ ਸੀ। ਵੈਸੇ ਰਾਤ ਵੀ ਉਸ ਨੇ ਗੁਜ਼ਾਰਿਸ਼ ਕਰ ਦਿੱਤੀ ਸੀ। ਸਰਾਧਾਂ ਦੇ ਮੌਕੇ ਪਿਛਲੇ ਕਈ ਸਾਲਾਂ ਤੋਂ ਇਸੇ ਪੰਡਤ ਨੂੰ ... Read More »

ਭਾਈਵਾਲ

ਘਰ ਦੀ ਮਾਲਕਣ ਦਾ ਕਤਲ ਕਰ, ਸਾਰੀ ਨਕਦੀ ਤੇ ਜ਼ੇਵਰ ਥੈਲੇ ਵਿਚ ਸਮੇਟ ਸਾਧਾ ਜਦੋਂ ਮਕਾਨ ਤੋਂ ਬਾਹਰ ਨਿਕਲਿਆ ਤਾਂ ਲੋਕਾਂ ਦੀ ਨਿਗ੍ਹਾ ਵਿਚ ਆ ਗਿਆ। ‘ਚੋਰ-ਚੋਰ’ ਦਾ ਸ਼ੋਰ ਮਚ ਗਿਆ। ਘਬਰਾਹਟ ਵਿਚ ਸਾਧੇ ਤੋਂ ਸਕੂਟਰ ਵੀ ਸਟਾਰਟ ਨਾ ਹੋਇਆ। ਲੋਕਾਂ ਤੋਂ ਬਚਣ ਲਈ ਉਹ ਪੈਦਲ ਹੀ ਭੱਜ ਲਿਆ। ਪੂਰਾ ... Read More »

ਸਾਂਝਾ ਦਰਦ

ਬਿਰਧ ਆਸ਼ਰਮ ਵਿਚ ਗਏ ਪੱਤਰਕਾਰ ਨੇ ਉੱਥੇ ਬਰਾਂਡੇ ਵਿਚ ਬੈਠੀ ਇਕ ਬਜ਼ੁਰਗ ਔਰਤ ਨੂੰ ਪੁੱਛਿਆ, “ ਮਾਂ ਜੀ, ਤੁਹਾਡੇ ਕਿੰਨੇ ਪੁੱਤਰ ਹਨ?” ਉਹ ਬੋਲੀ, “ ਨਾ ਪੁੱਤ, ਨਾ ਧੀ। ਮੇਰੇ ਤਾਂ ਕੋਈ ਔਲਾਦ ਨਹੀਂ।” ਪੱਤਰਕਾਰ ਬੋਲਿਆ, “ ਤੁਹਾਨੂੰ ਗਮ ਤਾਂ ਹੋਵੇਗਾ ਪੁੱਤਰ ਨਾ ਹੋਣ ਦਾ। ਪੁੱਤਰ ਹੁੰਦਾ ਤਾਂ ਅੱਜ ਤੁਸੀਂ ... Read More »

ਚਮਤਕਾਰ

ਬੱਚੇ ਦੀ ਬੀਮਾਰੀ ਕਾਰਨ ਗਰੀਬੂ ਦੋ ਦਿਨਾਂ ਤੋਂ ਦਿਹਾੜੀ ਕਰਨ ਨਹੀਂ ਸੀ ਜਾ ਸਕਿਆ। ਅੱਜ ਬੱਚਾ ਕੁੱਝ ਠੀਕ ਹੋਇਆ ਤਾਂ ਘਰ ਵਿਚ ਰਾਸ਼ਨ ਪਾਣੀ ਮੁਕ ਗਿਆ ਸੀ। ਬੱਚੇ ਨੂੰ ਪਿਆਉਣ ਲਈ ਘਰ ਵਿਚ ਇਕ ਤੁਪਕਾ ਦੁੱਧ ਵੀ ਨਹੀਂ ਸੀ। “ ਜਾਓ, ਹੱਟੀ ਆਲੇ ਨੂੰ ਆਖੋ ਜੁਆਕ ਬਮਾਰ ਐ, ਪਾਈਆ ਦੁੱਧ ... Read More »

ਕੁੰਡਲੀ

ਵੱਡੇ ਭਰਾ ਲਈ ਜਦੋਂ ਵੀ ਕੋਈ ਯੋਗ ਰਿਸ਼ਤਾ ਆਉਂਦਾ, ਕੁੜੀ ਦੀ ਜਨਮ-ਕੁੰਡਲੀ ਲੈ, ਮਾਂ ਪੰਡਤ ਰਾਮਕ੍ਰਿਸ਼ਣ ਸ਼ਾਸਤਰੀ ਕੋਲ ਜਾਂਦੀ। ਸ਼ਾਸਤਰੀ ਜੀ ਕੁੜੀ ਦੀ ਕੁੰਡਲੀ ਨਾਲ ਭਰਾ ਦੀ ਕੁੰਡਲੀ ਮਿਲਾਉਂਦੇ ਤੇ ‘ਨਾਂਹ’ ਵਿਚ ਸਿਰ ਹਿਲਾ ਦਿੰਦੇ। ਕਦੇ ਅੱਠ ਗੁਣ ਮਿਲਦੇ ਤੇ ਕਦੇ ਦਸ। ਮਾਂ ਪੱਚੀ ਕੁ ਗੁਣਾਂ ਦੇ ਮਿਲੇ ਬਿਨਾ ਆਪਣੇ ... Read More »

ਕੰਮ ਵਾਲੀਆਂ

ਨਾਲ ਦੀ ਗਲੀ ਵਿੱਚੋਂ ਲੰਘਦੇ ਸਮੇਂ ਮੈਡਮ ਪ੍ਰਿਤਪਾਲ ਦੇ ਘਰ ਦਾ ਗੇਟ ਖੁੱਲਾ ਵੇਖ, ਮੇਰੇ ਪੈਰ ਠਿਠਕ ਗਏ। ਨੌਂ ਵੱਜ ਚੁੱਕੇ ਸਨ। ਪ੍ਰਿਤਪਾਲ ਤੇ ਉਹਦਾ ਘਰਵਾਲਾ ਤਾਂ ਸਵਾ ਕੁ ਅੱਠ ਵਜੇ ਹੀ ਨਿਕਲ ਜਾਂਦੇ ਹਨ ਘਰੋਂ, ਸਮੇ ਸਿਰ ਡਿਊਟੀ ਤੇ ਪਹੁੰਚਣ ਲਈ। ਸੁੱਖ ਤਾਂ ਹੈ ? ਦੀ ਸੋਚ ਆਈ ਤੇ ... Read More »

Scroll To Top
Skip to toolbar