ਜੀ ਆਇਆਂ ਨੂੰ
You are here: Home >> Literature ਸਾਹਿਤ >> Books ਕਿਤਾਬਾਂ >> Trel Tupke ਤ੍ਰੇਲ ਤੁਪਕੇ

Category Archives: Trel Tupke ਤ੍ਰੇਲ ਤੁਪਕੇ

Feed Subscription

Trel Tupke ਤ੍ਰੇਲ ਤੁਪਕੇ

ਬਦੀ/Bdi

ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ, ਤੂੰ ਉਹ ਤੋੜ ਮੱਟ ਵਿਚ ਪਾਏ, ਰਖ ਰਖ ਕੇ ਤਰਕਾਏ,- ਦੁਖ-ਦੇਵੇ ਦਾਰੂ ਉਸ ਵਿਚੋਂ ਤੂੰ ਹਨ ਆਪ ਚੁਆਏ ।੮। Read More »

ਅਚੱਲ ਰਾਂਝਾ/Achal Ranjha

ਸਾਡਾ ਰਾਂਝਾ ਤਖਤ ਹਜ਼ਾਰੇ ਤਖਤੋਂ ਕਦੀ ਨ ਉਠਦਾ, ਝੰਗ ਸਿਆਲੀਂ ਬੈਠਿਆਂ ਸਾਨੂੰ ਖਿੱਚਾਂ ਪਾ ਪਾ ਕੁਠਦਾ, ਆਵੇ ਆਪ ਨ ਪਾਸ ਬੁਲਾਵੇ, ਸੱਦ ਵੰਝਲੀ ਦੀ ਘੱਲੇ: ਕੁੰਡੀ ਪਾ ਪਾਣੀ ਵਿਚ ਰਖਦਾ,- ਰੁਠਦਾ ਹੈ ਕਿ ਤਰੁੱਠਦਾ ।੯। Read More »

ਤਯਾਰੀਆਂ/Tyariya

ਰਾਂਝਾ ਬੈਠਾ ਤਖਤ ਹਜ਼ਾਰੇ ਨਾਲ ਭਾਬੀਆਂ ਅੜਦਾ,- ਕਾਸਾ ਅਜੇ ਚੱਕ ਹੈ ਚੜ੍ਹਿਆ,- ਹੱਥ ਘੁਮਿਆਰ ਉਸ ਘੜਦਾ,- ਹੀਰ ਸੁਰਾਹੀ ਧੌਣ ਨਿਵਾਈ ਖਲੀ ਝਨਾਂ ਦੀ ਕੰਧੀ,- ਸ਼ਹੁ ਦਰਯਾ ਵਗੇ ਨਹੀਂ ਅਟਕੇ ਤੁਪਕਾ ਤੁਪਕਾ ਖੜਦਾ ।੭। Read More »

ਅਮਰ ਰਸ/Amar Rus

ਸੁਹਣੇ ਹੱਥ ਸੁਰਾਹੀ ਪਯਾਲਾ ਦੇਖ ਦੁਖੀ ਖੁਸ਼ ਹੋਈ, ਖੁਸ਼ ਹੋਈ ਮੁਖ ਦੇਖ ਸਜਨ ਦਾ ਦੇਖ ਸੁਰਾਹੀ ਰੋਈ । ਰੋਂਦੀ ਵੇਖ ਸਜਨ ਹੱਸ ਆਖੇ,- ‘ਕਉੜੀ ਸ਼੍ਰਾਬ ਨ ਲਯਾਯਾ,- ‘ਅੰਮ੍ਰਿਤ ਏਸ ਸੁਰਾਹੀ ਭਰਿਆ, ਪੀਏ ਤੇ ਜੀਵੇ ਮੋਈ’ ।੧੦। ਦਿਹ ਇਕ ਬੂੰਦ ਸੁਰਾਹੀਓਂ ਸਾਨੂੰ ਸੋਚ ਸਮੁੰਦਰ ਬੋੜੇ, ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ ਆਸ ... Read More »

ਮੈਂਡਾ ਪਿਆਰਾ/Meda Piyara

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ ! ਉਸ ਕਲਗ਼ੀ ਦੀਆਂ ਅਣੀਆਂ, ਮੈਂ ਜੇਹੀ ਜਿਨ੍ਹੇ ਲੱਖ ਪਰੋਤੀ, ਲੱਖ ਖਲੋਤੀਆਂ ਤਣੀਆਂ । ਵਿਝ ਦਿਲ, ਹੋਰ ਵਿਝੀਵਣ ਚਾਹੇ, ਪੀੜ ਛਿੜੇ ਰਸ ਚਾੜ੍ਹੇ, ਜਿੰਦ ਨਵੀਂ ਇਕ ਜਾਗੇਨੀ, ਚਖ ਚਖ ਉਸ ਹੀਰੇ ਦੀਆਂ ਕਣੀਆਂ ।੬। Read More »

ਤ੍ਰੇਲ ਤੇ ਸੂਰਜ/Trel te Suraj

ਘਾਹ ਉੱਤੇ ਮੈਂ ਪਈ ਤ੍ਰੇਲ ਹਾਂ ਨੈਣ ਨੈਣ ਹੋ ਰਹੀਆਂ, ‘ਦਰਸ-ਪਯਾਸ’ ਵਿਚ ਨੈਣ ਭਰ ਰਹੇ, ਪਾਣੀ ਪਾਣੀ ਹੋਈਆਂ, ‘ਦਰਸ-ਪਯਾਸ’ ਹੁਣ ਰੂਪ ਮਿਰਾ ਹੈ ਮੈਂ ਵਿਚ ਹੋਰ ਨ ਬਾਕੀ,- ਚੜ੍ਹ ਅਰਸ਼ੋਂ, ਆ ਅੰਗ ਲਗਾ, ਮੈਂ ਵਿਛੀ ਤਿਰੇ ਰਾਹ ਪਈਆਂ ।੫। Read More »

ਲੱਗੀਆਂ/Lageyaa

ਜੀ ਮੇਰੇ ਕੁਛ ਹੁੰਦਾ ਸਹੀਓ ਉਡਦਾ ਹੱਥ ਨ ਆਵੇ,- ਕੱਤਣ, ਤੁੰਮਣ, ਹੱਸਣ, ਖੇਡਣ, ਖਾਵਣ ਮੂਲ ਨ ਭਾਵੇ, ਨੈਣ ਭਰਨ, ਖਿਚ ਚੜ੍ਹੇ ਕਾਲਜੇ ਬਉਰਾਨੀ ਹੋ ਜਾਵਾਂ,- ਤਿੰਞਣ ਦੇਸ਼ ਬਿਗਾਨਾ ਦਿੱਸੇ, ਘਰ ਖਾਵਣ ਨੂੰ ਆਵੇ ।੩। Read More »

ਵਿੱਛੁੜੀਆਂ ਅੱਖੀਆਂ/Vichhreeya Akhiya

ਅਜਕ ਅਜਕ ਭਾਦੋਂ ਜਿਉਂ ਬਰਸਨ- ਸੁਕ ਸੁਕ ਭਰ ਭਰ ਆਵਨ,- ਸਿਕ ਸਿਕ ਰਾਹ ਤਕਾਵਨ ਤਤੀਆਂ, ਮਿਟ ਮਿਟ ਫੇਰ ਖੁਲ੍ਹਾਵਨ, ਆਸੰਙ ਘਟਦੀ ਝਮਕਣ ਸੰਦੀ: ਤਾਂਘ ਦਰਸ ਦੀ ਵਧਦੀ, ਭੁੱਖੀਆਂ ਦਰਦ ਰਞਾਣੀਆਂ ਅੱਖੀਆਂ ਥੱਲੇ ਲਹਿੰਦੀਆਂ ਜਾਵਨ ।੪। Read More »

ਦੀਦਾਰ/Didar

ਹੇ ਅਸਲੀਅਤ ਇਸ ਦਿਸਦੇ ਦੀ ! ਸਾਨੂੰ ਪਰੇ ਨ ਸੱਟੇਂ ਹਾ ! ਧੁਰ ਮਰਕਜ਼ ਆਪਣੇ ਵਿਚ ਕਿਧਰੇ ਠਾਟ ਅਸਾਡਾ ਠੱਟੇਂ ਹਾ ! ਵਿੱਥ ਕਿਸੇ ਤੇ ਰੱਖ ਜਿ ਸਾਨੂੰ ਤੂੰ ਖਿੜਨਾ ਖ਼ੁਸ਼ ਹੋਣਾ ਸੀ, ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ ਪਰੇ ਨ ਹੱਟੇਂ ਹਾ ।੧। Read More »

ਅੱਖੀਆਂ/Akhiya

‘ਅਰੂਪ ਦੇ ਦੀਦਾਰ ਦੀ ਤੜਫਨ’ ਤੋਂ ਬਣੀਆਂ ਅੱਖੀਆਂ, ਪਰ ਰੂਪ ਦੇ ਕਰ ਸਾਮ੍ਹਣੇ ਰੁਖ਼ ਬਾਹਰ ਦਾ ਦੇ ਰੱਖੀਆਂ, ਦੇਖਣ ਨਜ਼ਾਰੇ ਸੋਹਿਣੇ, ਰੀਝਣ ਤੇ ਰਚ ਰਚ ਜਾਣ, ਪਰ ਮਿਟਦੀ ਨ ਤਾਂਘ ਅਰੂਪ ਦੀ: ਪਲ ਰੂਪ ਤੇ, ਫਿਰ ਭੁੱਖੀਆਂ ।੨। Read More »

Scroll To Top
Skip to toolbar