ਜੀ ਆਇਆਂ ਨੂੰ
You are here: Home >> Literature ਸਾਹਿਤ (page 30)

Category Archives: Literature ਸਾਹਿਤ

Feed Subscription

ਸਾਹਿਤ, Literature

Meyano Tegh NaTarkash Cho Koi Teer Khichaga /ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ

ਮਿਆਨੋਂ ਤੇਗ ਨਾ ਤਰਕਸ਼ ‘ਚੋਂ ਕੋਈ ਤੀਰ ਖਿੱਚਾਂਗਾ ਮੈਂ ਇਸ ਰਮਣੀਕ ਜੰਗਲ ਦੀ ਸਿਰਫ ਤਸਵੀਰ ਖਿੱਚਾਂਗਾ ਜੁ ਪਾਣੀ ਵਾਂਗ ਘੁਲਿਆ ਏ ਜੁ ਬਾਣੀ ਵਾਂਗ ਰਮਿਆ ਏ ਕਿਵੇਂ ਆਪਣੇ ਤੇ ਉਸਦੇ ਦਰਮਿਆਨ ਲਕੀਰ ਖਿੱਚਾਂਗਾ ਮੈਂ ਪਹਿਲਾਂ ਤਾਂ ਜਹਾਂਗੀਰੀ ਅਦਲ ਜ਼ੰਜ਼ੀਰ ਖਿੱਚਾਂਗਾ ਤੇ ਆਖਰ ਤੰਗ ਆ ਕੇ ਮਿਆਨ ‘ਚੋਂ ਵੀ ਖੁੱਭਿਆ ਤੀਰ ... Read More »

Appodhapi Mach gyi /ਆਪੋਧਾਪੀ ਮੱਚ ਗਈ

ਆਪੋਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ ‘ਤੇ ਹੱਲਾ ਹੋ ਗਿਆ ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ ਬਿਰਤੀ ਜਿਹੀ ਬਿਖੇਰਦਾ ਲੱਗੀ ਟੇਕ ਉਖੇੜਦਾ ਸੁਰਤ ਭੁਲਾਈ ਜਾਂਵਦਾ ਅੱਖੀਂ ਘੱਟਾ ਪਾਂਵਦਾ ਕੱਪੜ-ਲੀੜ ਉਡਾਂਵਦਾ ਝੱਖੜ ਆਇਆ ਲਾਂਭ ਦਾ ... Read More »

Kider Geya /ਕਿੱਧਰ ਗਿਆ

ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ ‘ਚੋਂ ਸ਼ੀਸ਼ਾ ਕਿੱਧਰ ਗਿਆ ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ ਸਾਜ਼ਿੰਦੇ ਪੁੱਛਦੇ ਸ਼ਾਜ ਨੂੰ, ਨਗਮਾ ਕਿੱਧਰ ਗਿਆ ਪਲਕਾਂ ਵੀ ... Read More »

Assa Vi Ant Kir Ke Khaad Hona /ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ

ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ ਨਹੀਂ ਇਹਨਾਂ ਕਦੇ ਫਰਿਆਦ ਹੋਣਾ ... Read More »

Tere Kalaam Nu jazbee Bahut Mheen Mile/ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ

ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ ਦਿਖਾਈ ਦੇਣ, ਜੇ ਹੰਝੂ ਦੀ ਖੁਰਦਬੀਨ ਮਿਲੇ ਸਦਾ ਭਟਕਦਾ ਰਿਹਾਂ ਮੈਂ ਗਜ਼ਲ ਦਾ ਖਾਨਾਬਦੋਸ਼ ਨਵਾਂ ਖਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ ਹਰੇਕ ਲਫਜ਼ ਨੁੰ ਕੱਟਦੇ ਨੇ ਇਉਂ ਕਿ ਰੱਤ ਨਿਕਲੇ ਤੇਰੇ ਕਲਾਮ ਨੂੰ ਕਿਆ ਖੂਬ ਨੁਕਤਾਚੀਨ ਮਿਲੇ ਉਹ ਲਾਹ ਕੇ ਲੈ ਗਿਆ ਤਸਵੀਰ ... Read More »

Mai Banawaga Hazara Wanzliya Mai Sociya Si /ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸੀ ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ ਮਸਲ ਕੇ ਇਨਸਾਨੀਅਤ ਇਨਸਾਨ ਕਿੱਧਰ ... Read More »

Chidiya / ਚਿੜੀਆਂ

ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ‘ਤੇ ਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ‘ਤੇ ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ‘ਤੇ ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ‘ਤੇ ... Read More »

Asaddi Tuhadi Mulakaat Hoi /ਅਸਾਡੀ ਤੁਹਾਡੀ ਮੁਲਾਕਾਤ ਹੋਈ

ਅਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ ਮੈਂ ਉਸਦਾ ਹੀ ਲਫਜ਼ਾਂ ਅਨੁਵਾਦ ਕੀਤਾ ਜੁ ਰੁੱਖਾਂ ਤੇ ਪੌਣਾਂ ‘ਚ ਗੱਲਬਾਤ ਹੋਈ ... Read More »

Tu Lehar Ho Ke Mil Leh Ik Var Es Naddi Nu /ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ

ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ ਮੈਂ ਪਹਿਲੀ ਵਾਰ ... Read More »

Jee Salam Akhana /ਜੀ ਸਲਾਮ ਆਖਣਾਂ

ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਰਾਵੀ ਇੱਧਰ ਵੀ ਵਗੇ ਰਾਵੀ ਉੱਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ ਏਦੀ ਤੋਰ ਨੂੰ ਹੀ ਪਿਆਰ ਦਾ ਪੈਗ਼ਾਮ ਆਖਣਾਂ ਅਸੀਂ ਮੰਗਦੇ ਹਾਂ ... Read More »

Scroll To Top
Skip to toolbar