ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ (page 5)

Category Archives: Long Stories ਲੰਬੀਆਂ ਕਹਾਣੀਆਂ

Feed Subscription

ਲੰਬੀਆਂ ਕਹਾਣੀਆਂ, Khaniaan, Khaniyan, long Stories

ਗਤੀ/Gati

ਮਾਂ ਦੀ ਗਤੀ ਨਹੀਂ ਸੀ ਹੋਈ। ਜਾਗਦੇ ਨੂੰ ਮਾਂ ਦੀ ਯਾਦ ਹੀ ਆਉਂਦੀ ਪਰ ਸੁਤਿਆਂ ਉਹ ਆਪ ਆ ਜਾਂਦੀ। ਸੁਫ਼ਨਾ ਬਣ ਕੇ ਆਉਂਦੀ ਅਤੇ ਪਾਣੀ ਮੰਗਦੀ। ਉਹਦਾ ਦੁੱਧ-ਚਿਟਾ ਬਾਣਾ ਚੰਦ ਦੀ ਚਾਨਣੀ ਵਾਂਗ ਜਗ ਰਿਹਾ ਹੁੰਦਾ। ਉਹ ਕਦੀ ਵੀ ਕੋਈ ਹੋਰ ਗੱਲ ਨਾ ਕਰਦੀ, ਬਸ ਸੁਕੇ ਹੋਏ ਬੁੱਲ੍ਹਾਂ ਉਤੇ ਜੀਭ ... Read More »

ਪਰਭਾਤ ਦਾ ਸੁਪਨਾ/Parbhat Da Supna

ਮਾਸਟਰ ਕਿਰਪਾ ਰਾਮ ਦਾ ਆਸ਼ਾਵਾਦ ਕੁਝ ਸ਼ੇਖ ਚਿੱਲੀਆਨਾ ਕਿਸਮ ਦਾ ਸੀ। ਉਸ ਦੀ ਆਸ਼ਾ ਦਾ ਕੇਂਦਰ ਵੀ ਬੜਾ ਅਜੀਬ ਸੀ। ਕਦੀ ਕਿਸੇ ਸਮੇਂ ਉਸ ਨੇ ਜੰਗੀ ਕਰਜ਼ੇ ਦੇ ਤੀਹਾਂ ਚਾਲੀਆਂ ਰੁਪਈਆਂ ਦੇ ਬਾਂਡ ਖਰੀਦੇ ਸਨ। ਉਸ ਨੂੰ ਪੱਕਾ ਯਕੀਨ ਸੀ ਕਿ ਜ਼ਰੂਰ ਉਸ ਦਾ ਇਨਾਮ ਨਿਕਲੇਗਾ। ਏਸੇ ਇਨਾਮ ਦੀ ਉਮੇਦ ... Read More »

ਹਨੇਰਾ ਚੰਨ/Hanera Chann

(੧) ਵੀਹਾਂ ਵਰਿਆਂ ਦਾ ਜੁਗ ਜਿੱਡਾ ਸਮਾਂ ਲੰਘ ਗਿਆ। ਜ਼ਮਾਨੇ ਨੇ ਕਈ ਰੰਗ ਵਟਾਏ। ਬਾਲ, ਗਭਰੂ ਹੋ ਕੇ ਵਿਆਹੇ ਗਏ, ਤੇ ਜਵਾਨ, ਬੁਢੇ ਹੋ ਕੇ ਪੁਤਰਾਂ ਪੋਤਰਿਆਂ ਵਾਲੇ ਹੋ ਗਏ। ਉਜਾੜ ਥਾਵਾਂ ਤੇ ਵਸੋਂ ਹੋ ਗਈ ਤੇ ਘੁਗ ਵਸਦੇ ਥਾਂ ਖੋਲੇ ਬਣ ਗਏ। ਪਰ ਰਬ ਦੀ ਇਸ ਸਾਰੀ ਰਚਨਾ ਵਿਚ ... Read More »

ਆਪਣਾ ਦੇਸ਼/Aapna Desh

ਆਪਣੇ ਮਾਤਾ-ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆਂ ਸੋਲ੍ਹਾਂ ਵਰ੍ਹੇ ਹੋ ਚੁੱਕੇ ਸਨ ਤੇ ਇਹਨਾਂ ਸੋਲਾਂ ਵਰ੍ਹਿਆਂ ਵਿਚ ਉਹ ਇਕ ਵਾਰ ਵੀ ਆਪਣੇ ਦੇਸ਼ ਭਾਰਤ ਨਹੀਂ ਆਏ ਸਨ। ਇਕ ਦੀ ਉਮਰ ਇਕ ਸਾਲ ਸੀ, ਦੂਜੇ ਦੀ ਦੋ ਸਾਲ ਦੀ, ਜਦੋਂ ਉਹ ਏਥੋਂ ਗਏ ਸਨ। ਹੁਣ ਉਹ ਭਾਰਤ ... Read More »

ਮਾਸਟਰ ਭੋਲਾ ਰਾਮ/Master Bhola Ram

ਮਾਸਟਰ ਭੋਲਾ ਰਾਮ ਜੀ ਐਫ਼ ਏ., ਜੇ.ਏ. ਬੀ. ਕਈ ਸਾਲਾਂ ਤੋਂ ਕਸ਼ੱਤ੍ਰੀ ਹਾਈ ਸਕੂਲ ਵਿਚ ਜਨਰਲ ਕਾਲਜ ਦੇ ਸੀਨੀਅਰ ਟੀਚਰ ਸਨ। ਕਿਸੇ ਵੱਡੇ ਦਰਿਆ ਦੇ ਪੱਤਣ ਤੇ ਬੈਠੇ ਮਲਾਹ ਵਾਂਗ, ਉਨ੍ਹਾਂ ਮੁੰਡਿਆਂ ਦੇ ਕਈ ਪੂਰ ਹਥੀਂ ਫੜ ਫੜ ਕੇ ਲੰਘਾਏ ਸਨ। ਕਈ ਹੋਰ ਨਵੇਂ ਆਉਂਦੇ ਗਏ। ਹਰ ਨਵੇਂ ਆਏ ਪੂਰ ... Read More »

ਭਗੜੋ ਮੁਣਸਪਿੱਟੀ/Bhagro Munaspitti

ਭਗੜੋ ਨੂੰ ਲੋਕੀਂ ਮੁਣਸਪਿੱਟੀ ਸੱਦਦੇ ਸਨ, ਉਸ ਦਾ ਖ਼ਾਵੰਦ ਜੋ ਮਰ ਗਿਆ ਸੀ। ਤੇ ਜਿਸ ਦਿਨ ਦਾ ਭਗੜੋ ਦਾ ਬਿਆਰੇ ਦਾ ਬੀਂ, ਇੱਕੋਇੱਕ ਪੁੱਤਰ ਭਰਤੀ ਹੋ ਕੇ ਲਾਮ ਤੇ ਚਲਾ ਗਿਆ, ਉਸ ਨੂੰ ਪਤਾ ਨਹੀਂ ਸੀ ਲੱਗਦਾ, ਉਹ ਆਪਣੇਆਪ ਨਾਲ ਕੀ ਕਰੇ। ਵਿਹਲੀ ਰਹਿ ਰਹਿ ਕੇ ਥੱਕ ਲੱਥੀ ਸੀ। ਇੱਥੋਂ ... Read More »

ਵੱਡਾ ਡਾਕਟਰ/Vadda Doctor

(੧) ਦਫ਼ਤਰੋਂ ਛੁਟੀ ਹੋਈ ਸੀ, ਬਾਬੂ ਦੀਨਾ ਨਾਥ ਸੋਟੀ ਹਿਲਾਉਂਦਾ ਹੋਇਆ ਘਰ ਵਲ ਜਾ ਰਿਹਾ ਸੀ। ਜਦ ਉਹ ਮੁਨਿਆਰਾਂ ਦੇ ਬਾਜ਼ਾਰ ਵਿਚੋਂ ਲੰਘਿਆ ਤਾਂ ਉਸ ਨੂੰ ਆਪਣੇ ਕਾਕੇ ਜਗਦੀਸ਼ ਦਾ ਖ਼ਿਆਲ ਆਇਆ ਜਿਹੜਾ ਖਿਡੌਣਿਆਂ ਦਾ ਬੜਾ ਲੋਭੀ ਸੀ। ਉਹ ਇਕ ਮੁਨਿਆਰ ਦੀ ਹੱਟੀ ਅੱਗੇ ਜਾ ਖਲੋਤਾ ਤੇ ਬਹੁਤ ਸਾਰੇ ਖਿਡੌਣਿਆਂ ... Read More »

ਸਰਾਪੇ ਹੋਏ ਲੋਕ/Sarape Hoe Lok

ਜੀਪ ਵਿਚ ਅਸੀਂ ਤਿੰਨ ਪੰਜਾਬੀ ਸੀ ਕਰਨਲ ਸ਼ਰਮਾ, ਮੇਜਰ ਮਨਜ਼ੂਰ ਤੇ ਮੈਂ। ਸਾਥੋਂ ਛੁੱਟ ਕਰਨਲ ਸ਼ਰਮਾ ਦਾ ਡਰਾਈਵਰ ਸੀ ਭੌਮਿਕਾ। ਭੌਮਿਕਾ ਬੰਗਾਲੀ ਸੀ। ਹਸਮੁਖ। ਗੱਲਾਂ ਦਾ ਸ਼ੌਕੀਨ। ਜੀਪ ਕਰਨਲ ਸ਼ਰਮ ਖੁਦ ਚਲਾ ਰਿਹਾ ਸੀ। ਉਹਦੇ ਨਾਲ ਉਹਦੀ ਸੀਟ ਤੇ ਮੇਜਰ ਮਨਜ਼ੂਰ ਤੇ ਮੈਂ ਬੈਠੇ ਸਾਂ। ਜੀਪ ਦਾ ਡਰਾਈਵਰ ਭੌਮਿਕ ਪਿਛਲੀ ... Read More »

ਸਾਂਝੀ ਕੰਧ/Sanjhi Kandh

ਅੱਠ ਮਹੀਨੇ ਦੀ ਖੱਜਲ ਖ਼ੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜ੍ਹਕਾ ਸਾਂਝੀ ਕੰਧ ਉਤੇ ਪੈ ਗਿਆ । ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ । ਪਿਛਲੇ ਵਰ੍ਹੇ ਦੀਆਂ ਬਾਰਸ਼ਾਂ ਵਿਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ... Read More »

ਮੁਰਦੇ ਦੀ ਤਾਕਤ/Murde Di Taaqat

ਸਜਰੇ ਬਣੇ ਪਾਕਿਸਤਾਨ ਵਿਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇਕ ਬੰਗਲੇ ਵਿਚ ਮੇਰਾ ਬਸੇਰਾ ਸੀ। ਇਥੋਂ ਥੋੜੀ ਦੂਰ ਸੱਚੇ ਸੌਦੇ ਦਾ ਰੀਫ਼ੀਊਜੀ ਕੈਂਪ ਸੀ। ਇਹ ਕੈਂਪ ਮੇਰੇ ਕਿਆਸ ਵਿਚ ਪੱਛਮੀ ਪੰਜਾਬ ਦਾ ਸਭ ਤੋਂ ਵਡਾ ਰੀਫ਼ੀਊਜੀ ਕੈਂਪ ਸੀ। ਦੋ ਤਿੰਨ ਮੀਲਾਂ ਦੇ ਘੇਰੇ ਵਿਚ ਕੋਈ ਦੋ ਲੱਖ ਜੀਅ ਡੱਕੇ ਹੋਏ ... Read More »

Scroll To Top
Skip to toolbar