ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ (page 5)

Category Archives: Heer ਹੀਰ

Feed Subscription

ਹੀਰ, Heer, ਹੀਰ ਰਾਂਝਾ, Heer Ranjha

ਹੀਰ ਵਾਰਿਸ ਸ਼ਾਹ: ਬੰਦ 41(ਉੱਤਰ ਰਾਂਝਾ)

ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ ਅਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ ਕੁਰਾਅ ਮਰਨ ਜਮਾਣ ਦਾ ਮਾਰਦੇ ਹੋ ਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲ ਚਲੀ ਹੀ ਪਏ ਪੁਕਾਰਦੇ ਹੋ Baas halwiaN di khabar mardiaN di ... Read More »

ਹੀਰ ਵਾਰਿਸ ਸ਼ਾਹ: ਬੰਦ 42(ਉੱਤਰ ਮੁੱਲਾਂ)

ਮੁੱਲਾਂ ਆਖਿਆ ਨਾਮਾਅਕੁਲ ਜੱਟਾ ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈਂ ਫਜਰ ਹੁੰਦੀ ਥੋਂ ਅੱਗੇ ਹੀ ਉੱਠ ਏਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈ ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ ਜ਼ੈਬ ਦੀਆਂ ਹੁਜੱਤਾਂ ਨਾ ਉਠਾਈਂ ਵਾਰਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ ਇਹ ਮੁੱਲਾ ਭੀ ਚੰਬੜੇ ਹੈਨ ਬਲਾਈਂ MullaN aakhia ... Read More »

ਹੀਰ ਵਾਰਿਸ ਸ਼ਾਹ: ਬੰਦ 43(ਰਾਂਝੇ ਦਾ ਮਸੀਤੋ ਜਾਣਾਂ ਅਤੇ ਨਦੀ ਤੇ ਪੁੱਜਣਾ)

ਚਿੜੀ ਚੂਹਕ ਦੇ ਨਾਲ ਜਾਂ ਟੁਰੇ ਪਾਂਧੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ ਉੱਠ ਜ਼ੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂ ਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣਿਆਂ ਨੇ ਵਾਰਸ ਸ਼ਾਹ ਮੀਆਂ ਲੁੱਡਨ ਵਢੀ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ Chari chohkdi ... Read More »

ਹੀਰ ਵਾਰਿਸ ਸ਼ਾਹ: ਬੰਦ 44(ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬ)

ਰਾਂਝੇ ਆਖਿਆ ਪਰ ਨੰਘਾ ਅੱਬਾ ਮੈਕੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ ਅਸੀਂ ਰੱਬ ਕੀ ਜਾਣਦੇ ਭੇਨ ਪਾੜਾ ਬੇੜਾ ਠੇਲਦੇ ਲਬ ਦੇ ਵਾਸਤੇ ਤੇ ਅਸਾਂ ਰਿਜ਼ਕ ਕਮਾਵਨਾ ਨਾਲ ਹੀਲੇ ਬੇੜੇ ਖਿਚਦੇ ਡਬ ਦੇ ਵਾਸਤੇ ਤੇ ਹਥ ਜੋੜ ਕੇ ਮਿੰਨਤਾ ਕਰੇ ਰਾਂਝਾ ਤਰਲਾ ਕਰਾਂ ਮੈਂ ਝਬ ਦੇ ਵਾਸਤੇ ਤੇ ਰੁੱਸ ਆਇਆ ... Read More »

ਹੀਰ ਵਾਰਿਸ ਸ਼ਾਹ: ਬੰਦ 45(ਉੱਤਰ ਮਲਾਹ)

ਪੈਸਾ ਖੋਲ ਕੇ ਹੱਥ ਤੇ ਜੇ ਧਕੇਂ ਮੇਰੇ ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ਅਤੇ ਢੇਕਿਆ ਮੁਫਤ ਜੇ ਕੰਨ ਖਾਏਂ ਚਾ ਬੇੜਿਉਂ ਜਮੀਨ ਤੋਂ ਮਾਰਨਾ ਹਾਂ ਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ ਸਭੋ ਓਸ ਦੇ ਕੰਮ ਸਵਾਰਨਾ ਹਾਂ ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ ਅਧਵਾਟੜੇ ਡੋਬ ਕੇ ਮਾਰਨਾ ਹਾਂ ਡੂਮਾਂ ... Read More »

ਹੀਰ ਵਾਰਿਸ ਸ਼ਾਹ: ਬੰਦ 46(ਕਵੀ ਦਾ ਕਥਨ)

ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ਛੱਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾਇ ਬੈਠਾ ਗਾਵੇ ਸੱਦ ਫਰਾਕ ਦੇ ਨਾਲ ਰੋਵੇ ਉਤੇ ਵੰਝਲੀ ਸ਼ਬਦ ਵਜਾਇ ਬੈਠਾ ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ ਪੱਤਨ ਛੱਡ ਸਭ ਓਸ ਥੇ ਜਾਇ ਬੈਠਾ ਰੰਨਾਂ ਲੁੱਡਨ ਜਬੈਲ ਦੀਆਂ ... Read More »

ਹੀਰ ਵਾਰਿਸ ਸ਼ਾਹ: ਬੰਦ 47(ਲੁੱਡਨ ਮਲਾਹ ਦਾ ਹਾਲ ਪਾਹਰਿਆ)

ਲੁੱਡਣ ਕਰੇ ਵਸਵਾਸ ਜਿਉ਼ ਆਦਮੀ ਨੂੰ ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ਦੇਖ ਸ਼ੋਰ ਫਸਾਦ ਝਬੇਲ ਸੱਦਾ ਮੀਏਂ ਰਾਂਝੇ ਨੇ ਜਿਊ ਹੈਰਾਨ ਕੀਤਾ ਬਨ੍ਹ ਸਿਰੇ ਤੇ ਵਾਹਲ ਤਿਆਰ ਹੋਇਆ ਤੁਰ ਠੱਲਣੇ ਦਾ ਸਮਿਆਨ ਕੀਤਾ ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ਇਹੋ ਜਿਹੇ ਜੇ ਆਦਮੀ ... Read More »

ਹੀਰ ਵਾਰਿਸ ਸ਼ਾਹ: ਬੰਦ 48(ਮਲਾਹ ਦੀਆਂ ਰੰਨਾ ਦੀ ਰਾਂਝੇ ਨੂੰ ਤਸੱਲੀ ਦੇਣਾ)

ਸੈਈ ਵੰਝੀਂ ਚਨਾਓ ਦਾ ਅੰਤ ਨਾਹੀਂ ਡੁਬ ਮਰੇਂ ਗਾ ਠਿਲ੍ਹ ਨਾ ਸੱਜਨਾ ਵੋ ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ ਕੋਈ ਜਾਨ ਤੋਂ ਢਿਲ ਨਾ ਸੱਜਨਾ ਵੋ ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ ਰਿਹਿਆ ਕੁਖੜਾ ਹਿਲ ਨਾ ਸੱਜਨਾ ਵੋ ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ ਡੇਰਾ ਘਤ ਬਹੁ ਹਿਲ ਨਾ ਸੱਜਨਾ ... Read More »

ਹੀਰ ਵਾਰਿਸ ਸ਼ਾਹ: ਬੰਦ 49(ਮਲਾਹ ਦੀਆਂ ਰੰਨਾ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨਾ)

ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਨ ਬੇੜੀ ਵਿੱਚ ਚਾੜ੍ਹਿਆ ਨੇ ਤਕਸੀਰ ਮੁਆਫ ਕਰ ਆਦਮੇ ਦੀ ਮੁੜ ਆਨ ਬਹਿਸ਼ਤ ਵਿੱਚ ਵਾੜ੍ਹਿਆ ਨੇ ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ ਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜ੍ਹਿਆ ਨੇ Read More »

ਹੀਰ ਵਾਰਿਸ ਸ਼ਾਹ: ਬੰਦ 50(ਰਾਂਝੇ ਦਾ ਪਲੰਗ ਬਾਰੇ ਪੁੱਛਣਾ)

ਯਾਰੋ ਪਲੰਗ ਕੇਹਾ ਸੁੰਨੀ ਸੇਜ ਏਥੇ ਲੋਕਾਂ ਆਖਿਆ ਹੀਰ ਜਟੇਟੜੀ ਦਾ ਬਾਦਸ਼ਾਹ ਸਿਆਲਾਂ ਦੇ ਤ੍ਰਿੰਜਨਾ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ ਸ਼ਾਹ ਪਰੀ ਪਨਾਹ ਨਿਤ ਲਏ ਜਿਸ ਥੋਂ ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ਅਸੀਂ ਸਭ ਝਬੇਲ ਤੇ ਘਾਟ ਪੱਤਨ ਸੱਭਾ ਹੁਕਮ ਹੇ ਓਸ ਸਲੇਟੜੀ ਦਾ Read More »

Scroll To Top
Skip to toolbar