ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Dekh Dhori Ja Rahi Khalkat Nu Dekh/ ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ

Dekh Dhori Ja Rahi Khalkat Nu Dekh/ ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ
ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ
ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ
ਅਪਣੇ ਵਿਛੜੇ ਯਾ
ਰ ਦੀ ਹਾਲਤ ਨੂੰ ਦੇਖ

ਬੀਜੀਆ ਇਕ ਬੀਜ ਸੈਆਂ ਹੋ ਗਏ
ਦੇਖ ਤੂੰ ਧਰਤੀ ਦੀ ਇਸ ਬਰਕਤ ਨੂੰ ਦੇਖ

ਇਕ ਸਤਰ ਬੋਲੀ ਤੇ ਸਭ ਵਿੰਨ੍ਹੇ ਗਏ
ਦੇਖ ਤੂੰ ਇਸ ਸਾਂਝ, ਇਸ ਸੰਗਤ ਨੂੰ ਦੇਖ

ਭਾਫ ਬਣ ਉਡਿਆ ਸਮੁੰਦਰ ਥਲ ਲਈ
ਦੇਖ ਇਸ ਮਿਲਣੀ ਨੂੰ ਇਸ ਹਿਜ਼ਰਤ ਨੂੰ ਦੇਖ

ਮੋੜ ਦੇਵੇ ਜਿੰਦਗੀ ਦੇ ਵਹਿਣ ਨੂੰ
ਦੇਖ ਤੂੰ ਇਕ ਵਾਕ ਦੀ ਤਾਕਤ ਨੂੰ ਦੇਖ

ਬੀਜ ਕਾਲਾ ਸੀ ਤੇ ਸੂਹੇ ਫੁੱਲ ਹਨ
ਦੇਖ ਤੂੰ ਮਿੱਟੀ ਦੀ ਇਸ ਰੰਗਤ ਨੂੰ ਦੇਖ

ਦੁਖੀਆਂ ਲਈ ਇਕ ਹੰਝੂ ਵੀ ਇਹਨਾਂ ਕੋਲ ਨਾ
ਤੂੰ ਵਿਚਾਰੇ ਸ਼ਾਹਾਂ ਦੀ ਗੁਰਬਤ ਨੂੰ ਦੇਖ

ਰਹਿਣ ਦੇ ਕਾਦਰ ਨੂੰ ਜੋ ਦਿਸਦਾ ਨਹੀਂ
ਹੈ ਬਹੁਤ ਏਨਾ ਕਿ ਤੂੰ ਕੁਦਰਤ ਨੂੰ ਦੇਖ

About OXO Team

Profile photo of OXO Team
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar