ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Dhubh Da Suraj Ha Te Meri Samundhar Badhi Door/ ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ

Dhubh Da Suraj Ha Te Meri Samundhar Badhi Door/ ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ

ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ

ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰ
ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ

ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ
ਉਹ ਤਾਂ ਫੜਿਆ ਨਾ ਗਿਆ ਚਾੜ੍ਹਤਾ ਸੂਲੀ ਮਨਸੂਰ

ਮੇਰੇ ਰਾਹਾਂ ‘ਚ ਵਿਛਾਏ ਸੀ ਤੁਸਾਂ ਥਲ ਤਾਂ ਬਹੁਤ
ਦੇਖ ਲਉ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ

ਮੇਘ ਕਣੀਆਂ ਦੇ ਭਰੇ, ਅੰਬਾਂ ਦੇ ਝੁੰਡਾਂ ਦੇ ਝੁਕੇ
ਕੋਲ ਇਕ ਦੂਜੇ ਦੇ ਕਿੰਨੇ ਤੇ ਅਸੀਂ ਕਿੰਨੇ ਦੂਰ

ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈਂ ਗਜ਼ਲ
ਹੋਣ ਆਲਮ ‘ਚ ਮੇਰੇ ਲਫਜ਼ ਤੇਰੇ ਸੁਰ ਮਸ਼ਹੂਰ

About OXO Team

Profile photo of OXO Team

One comment

  1. jawab ni thodi shayari da bahut vadia eda hi likhde raho…

Click on a tab to select how you'd like to leave your comment

Leave a Reply to Purba Cancel reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar