ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ/Eiuo Na Fer Akhiaan Eiuo Na Nkar Mainu

ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ/Eiuo Na Fer Akhiaan Eiuo Na Nkar Mainu

ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ
ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ

ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ
ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ

ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ ਪਾ ਦੇ
ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ

ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ
ਤੂੰ ਦਿਲ ਦੇ ਵਰਕਿਆਂ ‘ਤੇ ਏਦਾਂ ਉਤਾਰ ਮੈਨੂੰ

ਜੇ ਕਹਿ ਦਏਂ ਤੂੰ ਮੈਨੂੰ ‘ਮੈਂ ਕਰਦਾਂ ਪਿਆਰ ਤੈਨੂੰ’
ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ

ਤੈਥੋਂ ਜੇ ਮੁੱਖ ਮੋੜਾਂ, ਕੀਤਾ ਜੇ ਕੌਲ ਤੋੜਾਂ
ਤੂੰ ਹਰਫ਼ ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar