ਜੀ ਆਇਆਂ ਨੂੰ
You are here: Home >> Home Page ਮੁੱਖ਼ ਪੰਨਾ >> About Punjabi Maa Boli ਪੰਜਾਬੀ ਮਾਂ ਬੋਲੀ ਬਾਰੇ

About Punjabi Maa Boli ਪੰਜਾਬੀ ਮਾਂ ਬੋਲੀ ਬਾਰੇ

ਪੰਜਾਬੀ ਮਾਂ ਬੋਲੀ ਅਜੇ ਤੱਕ ਕੇਵਲ ਔਨਲਾਈਨ ਅਡੀਸ਼ਨ ਹੀ ਹੈ, ਕੋਈ ਪੇਪਰ ਪ੍ਰਿੰਟ ਨਹੀਂ ਹੈ।
ਪਾਠਕ ਜਿੰਨਾ ਵੀ ਹੋ ਸਕੇ ਪੰਜਾਬੀ ਮਾਂ ਬੋਲੀ ਬਾਰੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਦੱਸਣ । ਆਪਣੇ ਦੋਸਤਾ ਮਿੱਤਰਾਂ, ਰਿਸ਼ਤੇਦਾਰਾਂ, ਸਹਿਕਰਮੀਆਂ ਨੂੰ ਈਮੇਲ, ਫੋਨ, ਮੈਸੇਜ ਕਰ ਇਸ ਸਾਈਟ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁਚਾਉਣ ਵਿੱਚ ਮਦਦ ਕਰੋ। ਸਾਂਝੇ ਉਪਰਾਲਿਆਂ ਨਾਲ ਹੀ ਅਸੀਂ ਆਪਣੀ ਮਾਂ ਬੋਲੀ ਨੂੰ ਓਸਦਾ ਬਣਦਾ ਹੱਕ ਦਵਾ ਸਕਾਂਗੇ ਤੇ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਨਾਲ ਜੋੜ ਸਕਾਂਗੇ ।

6 comments

  1. ਬਹੁਤ ਵਧੀਆ ਸਾਈਟ ਹੈ ਜੀ ਤੇ ਤੁਸੀਂ ਵੀ ਬਹੁਤ ਵਧੀਆਂ ਕੰਮ ਕਰ ਰਹੇ……ਹੋ
    ਤੁਹਾਡੇ ਸਭ ਤੇ ਰੱਬ ਮੇਹਰ ਰੱਖੇ

    • ਮੇਹਰਬਾਨੀ ਵੀਰ ਜੀ !
      ਬਸ ਉਪਰ ਵਾਲੇ ਦੀ ਮੇਹਰ ਤੇ ਆਪ ਸਭ ਦਾ ਹੌਸਲਾ ਰਹੇ ਤਾਂ ਕੋਈ ਕਮੀ ਨੀ ! ਬੇਨਤੀ ਹੈ ਕੇ ਸਭ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸੋ ਤਾਂ ਕਿ ਇਸ ਉਪਰਾਲੇ ਦਾ ਸਾਰੇ ਫਾਇਦਾ ਲੈ ਸਕਣ ਤੇ ਮਾਂ ਬੋਲੀ ਨਾਲ ਜੁੜ ਸਕਣ ! ਆਪ ਸਭ ਦਾ ਸਾਥ ਰਿਹਾ ਤਾਂ ਪੰਜਾਬੀ ਇਕ ਅੰਤਰ-ਰਾਸ਼ਟਰੀ ਭਾਸ਼ਾ ਹੋਵੇਗੀ |
      ਧੰਨਵਾਦ
      ਦਾਸ ਸੰਪਾਦਕ

  2. ਐਸਜੀਐਸ ਸੰਧੂ ਸਾਹਿਬ, ਮਾਂ-ਬੋਲੀ ਨੂੰ ਜਿਉਂਦਿਆਂ ਰੱਖਣ ਦੇ ਉਪਰਾਲੇ ਬੇਹਦ ਸਲਾਘਾਯੋਗ ਹਨ। ਬੇਨਤੀ ਹੈ ਕਿ ਆਪ ਜੀ ਵਲੋਂ ਪ੍ਰਕਾਸ਼ਿਤ ਸੁਹਾਗ, ਲੋਕਗੀਤ, ਅਖਾਣ, ਮੁਹਾਵਰੇ ਪ੍ਰਕਾਸ਼ਿਤ ਕਰਨ ਵੇਲੇ ਮੂਲ ਵੈਬਸਾਈਟ (www.veerpunjab.com) ਦਾ ਜਿਕਰ ਕਰ ਦਿਓਂਗੇ ਤਾਂ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਹੋਰ ਵੀਰਾਂ ਦਾ ਉਤਸਾਹ ਹੀ ਵਧੇਗਾ। ਪ੍ਰਮਾਤਮਾ ਆਪ ਨੂੰ ਮਾਂ ਬੋਲੀ ਦੀ ਸੇਵਾ ਲਈ ਹਿੰਮਤ ਅਤੇ ਬਲ ਬਖਸ਼ੇ। ਨਿਰਦੇਸ਼ਕ ਵੀਰਪੰਜਾਬ ਡਾਟ ਕਾਮ

  3. ਧਰਮਿੰਦਰ ਸਿੰਘ, ਪੰਜਾਬੀ ਯੂਨੀਵਰਿਸਟੀ, ਪਟਿਆਲਾ

    ਸਤਿ ਸ੍ਰੀ ਅਕਾਲ ਜੀ
    ਮੈਂ ਆਪਣੇ ਸਾਰੇ ਵੀਰਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਕੋਈ ਅਜਿਹਾ ਕਾਨੂੰਨ ਬਣਾਇਆ ਜਾ ਸਕਦਾ, ਜਿਸ ‘ਚ ਇਹ ਹੋਵੇ ਕਿ ਪੰਜਾਬ ਦੇ ਹਰ ਇੱਕ ਸਰਕਾਰੀ ਤੇ ਪ੍ਰਾਈਵੇਟ ਸਕੂਲ ‘ਚ ਬੋਲਚਾਲ ਦੀ ਭਾਸ਼ਾ ਸਿਰਫ ਤੇ ਸਿਰਫ ਪੰਜਾਬੀ ਹੋਵੇਗੀ।
    ਕਿਉਂਕਿ ਸਕੂਲਾਂ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਹਿੰਦੀ ਬੋਲਣੀ ਹੀ ਸਿਖਾ ਰਹੇ ਨੇ, ਜਿਸ ਨਾਂਲ ਬਹੁਤੇ ਬੱਚੇ ਤਾਂ ਸਿਰਫ ਹਿੰਦੀ ਹੀ ਬੋਲਦੇ ਹਨ, ਰਹਿੰਦੇ ਖੁੰਹਦੇ ਹਿੰਦੀ-ਪੰਜਾਬੀ ਰਲੀ ਮਿਲੀ ਬੋਲਣ ਲੱਗੇ ਹਨ।
    ਉਂਝ ਭਾਵੇਂ ਪੰਜਾਬੀ ਬੋਲੀ ਖਤਮ ਹੋਵੇ ਜਾਂ ਨਾ ਪਰ ਇਹ ਸਕੂਲਾਂ ਵਾਲੇ ਜ਼ਰੂਰ ਕਰ ਦੇਣਗੇ। ਕਿਉਂਕਿ ਬਹੁਤਾ ਸਮਾਂ ਬੱਚੇ ਸਕੂਲ ‘ਚ ਹੀ ਬਤੀਤ ਕਰਦੇ ਹਨ, ਇਸ ਲਈ ਉਹ ਓਹੀ ਬੋਲੀ ਬੋਲਣਗੇ, ਜਿਹੜੀ ਸਕੂਲ ‘ਚ ਬੋਲੀ ਜਾਂਦੀ ਹੈ। ਇਸ ਲਈ ਸਿਰਫ ਘਰ ‘ਚ ਹੀ ਪੰਜਾਬੀ ਬੋਲਣ ਨਾਲ ਬੱਚੇ ਨੂੰ ਪੰਜਾਬੀ ਨਾਲ ਚੰਗੀ ਤਰ੍ਹਾਂ ਨਹੀਂ ਜੋੜਿਆ ਜਾ ਸਕਦਾ।
    ਸਭ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੱਢਿਆ ਜਾਵੇ।

  4. ਪੰਜਾਬੀ ਮਾਂ-ਬੋਲੀ ਬਾਰੇ

Click on a tab to select how you'd like to leave your comment

Leave a Reply to ਸਵਤੰਤਰ ਖੁਰਮੀ Cancel reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar