ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Hun Vakat Chaal Aishi Koi Hor Chal Geya Hai / ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ

Hun Vakat Chaal Aishi Koi Hor Chal Geya Hai / ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ

ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ

ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ,
ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ

ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ,
ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ ‘ਚ ਰਲ ਗਿਆ ਹੈ

ਉਂਜ ਤੇਰੇ ਕੋਲ ‘ਪਾਤਰ’ ਹੁਣ ਕਹਿਣ ਨੂੰ ਵੀ ਕੀ ਹੈ,
ਇਕ ਖ਼ਾਬ ਸੀ ਨਾ, ਉਹ ਵੀ ਹੰਝੂ ‘ਚ ਢਲ ਗਿਆ ਹੈ

ਕਿੱਥੇ ਨੇ ਤੇਰੇ ਨੈਣੀਂ ਉਹ ਸੰਦਲੀ ਸਵੇਰੇ,
ਕਿੱਥੇ ਉਹ ਤੇਰੇ ਦਿਲ ਦਾ ਖਿੜਿਆ ਕੰਵਲ ਗਿਆ ਹੈ

ਬੀਤੇ ਸਮੇਂ ਦੀ ਮੂਰਤ ਬਣ ਲਟਕ ਜਾ ਖ਼ਿਲਾਅ ਵਿਚ,
ਪੈਰੋਂ ਜ਼ਮੀਨ ਹੱਥੋਂ ਵੇਲਾ ਨਿਕਲ ਗਿਆ ਹੈ

About OXO Team

Profile photo of OXO Team
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar