ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Ik Di Rashi Dhart Si,Ik Di Rashi Aggan Si/ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ

Ik Di Rashi Dhart Si,Ik Di Rashi Aggan Si/ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ

ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿਚ ਲੀਨ ਸੀ, ਇਕ ਜਾਲਣ ਵਿਚ ਮਗਨ ਸੀ

ਇਕ ਬੰਦੇ ਦੀ ਸੋਚ ਨੇ, ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ, ਦੀਵੇ ਲਗ ਪਏ ਜਗਣ ਸੀ

ਧਾਤ ਨੂੰ ਤਾਰ ‘ਚ ਢਾਲਿਆ, ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ, ਅਸਲੀ ਗੱਲ ਤਾਂ ਲਗਨ ਸੀ

ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ, ਜਿਸ ਵਿਚ ਹਰ ਸ਼ੈ ਮਗਨ ਸੀ

ਖਿੱਚਾਂ ਕੁਝ ਮਜਬੂਰੀਆਂ, ਕੁਝ ਨੇੜਾਂ, ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ, ਅੰਬਰ ਲੱਗ ਪਿਆ ਜਗਣ ਸੀ

ਪਹਿਲਾਂ ਦਿਲ ਵਿਚ ਖੜਕੀਆਂ, ਫਿਰ ਸਾਜ਼ਾਂ ਵਿਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ, ਇਕ ਛੁਪਿਆ ਇਕ ਨਗਨ ਸੀ

ਮਨ ਤੇ ਪਰਦੇ ਪਹਿਨ ਕੇ, ਉਸ ਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫਾਫ ਜੋ ਧੁੱਪਾਂ ਵਾਂਗੂੰ ਨਗਨ ਸੀ

ਤਾਰਾਂ ਵਾਂਗ ਮਹੀਨ ਸੀ, ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ

About OXO Team

Profile photo of OXO Team
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar