ਜੀ ਆਇਆਂ ਨੂੰ
You are here: Home >> Literature ਸਾਹਿਤ >> ਜ਼ਹਿਰ ਪੀਤਾ ਨਹੀਓਂ ਜਾਣਾ/Jehar Peeta Nahio Jana

ਜ਼ਹਿਰ ਪੀਤਾ ਨਹੀਓਂ ਜਾਣਾ/Jehar Peeta Nahio Jana

ਜ਼ਹਿਰ ਪੀਤਾ ਨਹੀਓਂ ਜਾਣਾ
ਸੂਲੀ ਚੜ੍ਹਿਆ ਨੀ ਜਾਣਾ
ਔਖਾ ਇਸ਼ਕ ਦਾ ਸਕੂਲ
ਤੈਥੋਂ ਪੜ੍ਹਿਆ ਨੀ ਜਾਣਾ

ਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾ
ਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾ
ਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾ
ਇਹਦਾ ਇਕ ਵੀ ਤਸੀਹਾ
ਤੈਥੋਂ ਜਰਿਆ ਨੀ ਜਾਣਾ…

ਇਹਨਾਂ ਪਾਣੀਆਂ ਦਾ ਕੋਈ ਨਾ ਕਿਨਾਰਾ ਦਿਸਦਾ
ਦਾਨਾਬਾਦ ਦਿਸਦਾ, ਨਾ ਹਜ਼ਾਰਾ ਦਿਸਦਾ
ਲੰਮੀ ਹਿਜਰਾਂ ਦੀ ਰਾਤ ਨਾ ਸਿਤਾਰਾ ਦਿਸਦਾ
ਏਸ ਬਿੱਫਰੇ ਝਨਾਂ ਨੂੰ
ਤੈਥੋਂ ਤਰਿਆ ਨੀ ਜਾਣਾ…

ਕੰਮ ਆਉ ਂਦੀ ਏਥੇ ਸੋਚ ਤੇ ਦਲੀਲ ਕੋਈ ਨਾ
ਇਹਦੇ ਰਾਹਾਂ ਵਿਚ ਛਾਂ ਤੇ ਛਬੀਲ ਕੋਈ ਨਾ
ਏਥੇ ਆਸ਼ਕਾਂ ਦੀ ਸੁਣੀ ਦੀ ਅਪੀਲ ਕੋਈ ਨਾ
ਇਹਨਾਂ ਤੱਤਿਆਂ ਥਲਾਂ ‘ਚ
ਤੈਥੋਂ ਸੜਿਆ ਨੀ ਜਾਣਾ…

ਇਹਦੇ ਮੂਹਰੇ ਚੱਲੇ ਆਸ਼ਕਾਂ ਦਾ ਜ਼ੋਰ ਕੋਈ ਨਾ
ਇਹਨੂੰ ਦੌਲਤਾਂ ਤੇ ਸ਼ੁਹਰਤਾਂ ਦੀ ਲੋੜ ਕੋਈ ਨਾ
ਇਹਦੇ ਵਰਗਾ ਫ਼ਕੀਰ ਦਿਸੇ ਹੋਰ ਕੋਈ ਨਾ
ਤੈਥੋਂ ਕੰਨ ਪੜਵਾ ਕੇ
ਠੂਠਾ ਫੜਿਆ ਨੀ ਜਾਣਾ…
ਔਖਾ ਇਸ਼ਕ ਦਾ ਸਕੂਲ
ਤੈਥੋਂ ਪੜ੍ਹਿਆ ਨੀ ਜਾਣਾ…

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar