ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਕਦੇ ਬੁਝਦੀ ਜਾਂਦੀ ਉਮੀਦ ਹਾਂ/Kade Bujhdi Jadi Umeed Ha

ਕਦੇ ਬੁਝਦੀ ਜਾਂਦੀ ਉਮੀਦ ਹਾਂ/Kade Bujhdi Jadi Umeed Ha

ਕਦੇ ਬੁਝਦੀ ਜਾਂਦੀ ਉਮੀਦ ਹਾਂ
ਕਦੇ ਜਗਮਗਾਉਂਦਾ ਯਕੀਨ ਹਾਂ
ਤੂੰ ਗ਼ੁਲਾਬ ਸੀ ਜਿੱਥੇ ਬੀਜਣੇ
ਮੈਂ ਉਹੀ ਉਦਾਸ ਜ਼ਮੀਨ ਹਾਂ

ਮੈਨੂੰ ਭਾਲ ਨਾ ਮਹਿਸੂਸ ਕਰ
ਮੇਰਾ ਸੇਕ ਸਹਿ, ਮੇਰਾ ਦਰਦ ਜਰ
ਤੇਰੇ ਐਨ ਦਿਲ ਵਿਚ ਧੜਕਦੀ
ਕੋਈ ਰਗ ਮੈਂ ਬਹੁਤ ਮਹੀਨ ਹਾਂ

ਓਹੀ ਜ਼ਿੰਦਗੀ ਦੀ ਨਾਰਾਜ਼ਗੀ
ਓਹੀ ਵਕਤ ਦੀ ਬੇਲਿਹਾਜ਼ਗੀ
ਓਹੀ ਦਰਦ ਮੁੱਢ-ਕਦੀਮ ਦਾ
ਪਰ ਨਜ਼ਮ ਤਾਜ਼ਾ-ਤਰੀਨ ਹਾਂ

ਹੁਣ ਹੋਰ ਬਹਿਸ ਫ਼ਜ਼ੂਲ ਹੈ
ਇਹ ਚੰਨ ਨੂੰ ਦਾਗ਼ ਕਬੂਲ ਹੈ
ਕਿ ਮੈਂ ਸ਼ੀਸ਼ਿਆਂ ਤੋਂ ਕੀ ਪੁੱਛਣਾ
ਜੇ ਤੇਰੀ ਨਜ਼ਰ ‘ਚ ਹੁਸੀਨ ਹਾਂ

ਮੈਂ ਪਿਘਲ ਰਹੀ ਤੇਰੇ ਪਿਆਰ ਵਿਚ
ਅਤੇ ਢਲ ਰਹੀ ਇਜ਼ਹਾਰ ਵਿਚ
ਉਹ ਹਨ੍ਹੇਰ ਵਿਚ ਮੈਨੂੰ ਢੂੰਡਦੇ
ਤੇ ਮੈਂ ਰੋਸ਼ਨਾਈ ‘ਚ ਲੀਨ ਹਾਂ

ਕੋਈ ਦਰਦ ਪੈਰਾਂ ‘ਚ ਵਿਛ ਗਿਆ
ਕੋਈ ਜ਼ਖ਼ਮ ਸੀਨੇ ਨੂੰ ਲਗ ਗਿਆ
ਇਕ ਹਾਦਸੇ ਨੇ ਇਹ ਦੱਸਿਆ
ਮੈਂ ਅਜੇ ਵੀ ਦਿਲ ਦੀ ਹੁਸੀਨ ਹਾਂ

ਮੈਨੂੰ ਹਰ ਤਰ੍ਹਾਂ ਹੀ ਅਜ਼ੀਜ਼ ਹੈ
ਇਹ ਜੋ ਖਾਰਾ ਸਾਗਰ ਇਸ਼ਕ ਦਾ
ਕਦੇ ਮਚਲਦੀ ਹੋਈ ਲਹਿਰ ਹਾਂ
ਕਦੇ ਤੜਪਦੀ ਹੋਈ ਮੀਨ ਹਾਂ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar