ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ/ Main Ishq Kmaeiya Hain Adbi V Ruhani V

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ/ Main Ishq Kmaeiya Hain Adbi V Ruhani V

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ
ਕਦੇ ਆਖ ਸੁਖ਼ਨ ਮੈਨੂੰ ਕਦੇ ਆਖ ਦੀਵਾਨੀ ਵੀ

ਮੈਂ ਜ਼ੁਲਮ ਹਰਾਉਣਾ ਸੀ, ਨ੍ਹੇਰਾ ਰੁਸ਼ਨਾਉਣਾ ਸੀ
ਮੇਰੇ ਹੱਥਾਂ ਨੇ ਚੁੱਕੀ ਤਲਵਾਰ ਵੀ, ਕਾਨੀ ਵੀ

ਕਦੇ ਖ਼ੁਸ਼ਬੂ ਸੰਦਲ ਦੀ ਕਦੇ ਅੱਗ ਹਾਂ ਜੰਗਲ ਦੀ
ਮੌਜੂਦ ਮੇਰੇ ਅੰਦਰ ਚੰਡੀ ਵੀ ਭਵਾਨੀ ਵੀ

ਸੂਰਜ ਦੀ ਧੁੱਪ ਵਰਗਾ ਰੁੱਖਾਂ ਦੀ ਛਾਂ ਵਰਗਾ
ਯਾ ਰੱਬ, ਮੈਂ ਲਿਖ ਦੇਵਾਂ ਕੋਈ ਗੀਤ ਲਾਸਾਨੀ ਵੀ

ਉਮਰਾ ਦੀ ਸ਼ਾਮ ਢਲੀ ਯਾਦਾਂ ਦੀ ਜੋਤ ਬਲੀ
ਅੱਖਾਂ ‘ਚੋਂ ਉਮੜ ਆਏ ਬਚਪਨ ਵੀ ਜੁਆਨੀ ਵੀ

ਤੂੰ ਜ਼ਖ਼ਮ ਜੋ ਦਿੱਤੇ ਸੀ ਮਹਿਫ਼ੂਜ਼ ਨੇ ਦਿਲ ਅੰਦਰ
ਮੈਂ ਸਾਂਭ ਕੇ ਰੱਖੀ ਹੈ ਉਹ ਗਲ਼ ਦੀ ਗਾਨੀ ਵੀ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar