ਜੀ ਆਇਆਂ ਨੂੰ
You are here: Home >> Kavi ਕਵੀ >> ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ/Main Teri tu Mera Chad na Javi ve

ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ/Main Teri tu Mera Chad na Javi ve

ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ

ਹੰਸ ਹੰਸਣੀ ਵਾਂਗੂੰ ਚੰਨਾਂ ਤੇਰਾ ਮੇਰਾ ਜੋੜਾ
ਤੇਰੇ ਬਾਝੋਂ ਸੁਹਲ ਚਕੋਰੀ ਕੀਕੂੰ ਸਹਾਂ ਵਿਛੋੜਾ
ਚੰਨ ਹੋ ਅੱਖੀਆਂ ਤੋਂ ਉਹਲੇ ਨਾ ਤੜਪਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ

ਮੈਂ ਤੇਰੀ ਤੂੰ ਮੇਰਾ…
ਪਿਆਰ ਤੇਰੇ ਵਿਚ ਸੁਣ ਵੇ ਜੱਟਾ ਮੈਂ ਹੋ ਗਈ ਦੀਵਾਨੀ
ਅੱਗੇ ਜ਼ਖ਼ਮ ਬਥੇਰੇ ਦਿਲ ਤੇ ਹੋਰ ਨਾ ਮਾਰੀਂ ਕਾਨੀ
ਮੈਨੂੰ ਜ਼ਖ਼ਮ ਵਿਛੋੜਾ ਤੇਰਾ ਮਰ੍ਹਮਾਂ ਲਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ
ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar