ਜੀ ਆਇਆਂ ਨੂੰ

ਹੀਰ ਵਾਰਿਸ ਸ਼ਾਹ: ਬੰਦ 378(ਉਹੀ)

ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੁਲ ਦੰਦ ਦੀ ਪੀੜ ਗਵਾਵਨੇ ਹਾਂ ਕੌਲੰਜ ਤਪ ਦਿਕ ਤੇ ਮੁਹਰਕਾ ਤਪ ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ ਸਰਸਾਮ ਸੌਦਾਅ ਜ਼ੁਕਾਮ ਨਜ਼ਲਾ ਇਹ ਸ਼ਰੱਬ ਤਾਂ ਨਾਲ ਪਟਾਵਨੇ ਹਾਂ ਸਿਲ ਨਫਖ ਇਸਤਸਕਾ ਹੋਵੇ ਲਹਿਮ ਤਬਲ ਤੇ ਵਾਉ ਵਨਜਾਵਨੇ ਹਾਂ ਲੂਤ ਫੋੜੀਆਂ ਅਤੇ ਗੰਭੀਰ ਚੰਬਲ ਤੇਲ ... Read More »

ਹੀਰ ਵਾਰਿਸ ਸ਼ਾਹ: ਬੰਦ 379(ਉੱਤਰ ਸਹਿਤੀ)

ਲਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ ਕਿਸੇ ਵੈਦਗੀ ਨਾਲ ਨਾ ਮੋੜਨੀ ਵੇ ਜਿਸ ਕਮ ਵਿੱਚ ਵੌਹਟੜੀ ਹੋਵੇ ਚੰਗੀ ਸੋਈ ਖੈਰ ਹੈ ਅਸਾਂ ਨਾ ਲੋੜਨੀ ਵੇ ਵਾਰਸ ਸ਼ਾਹ ਆਜ਼ਾਰ ਹੋਰ ਸਭ ਮੁਠਦੇ ਇਹ ਕਤਈ ਨਾ ਕਿਸੇ ਨੇ ਮੋੜਨੀ ਵੇ Read More »

ਹੀਰ ਵਾਰਿਸ ਸ਼ਾਹ: ਬੰਦ 380(ਉੱਤਰ ਰਾਂਝਾ)

ਮਨ ਜ਼ਾਹੀਕਾ ਜ਼ੁਹੀਕਾ ਹੁਕਮ ਹੋਇਆ ਗੱਲ ਫਕਰ ਦੀ ਨੂੰ ਨਾਹੀਂ ਹੱਸੀਏ ਨੀ ਜੋ ਕੁੱਝ ਕਹਿਣ ਫਕੀਰ ਸੋ ਰੱਬ ਆਖੇ ਫਕਰ ਦੇ ਥੋਂ ਨਾਹੀਂ ਨੱਸੀਏ ਨੀ ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿਤ ਪਹਿਨੀਏ ਖਾਈਏ ਵੱਸੀਏ ਨੀ ਭਲਾ ਬੁਰਾ ਜੋ ਦੇਖੀਏ ਮਸ਼ਟ ਕਰੀਏ ਭੇਤ ਫਕਰ ਦਾ ਮੂਲ ਨਾ ਦੱਸੀਏ ਨੀ ... Read More »

ਹੀਰ ਵਾਰਿਸ ਸ਼ਾਹ: ਬੰਦ 381(ਉੱਤਰ ਸਹਿਤੀ)

ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ ਪਰ ਏਸ ਵਿਹੜੇ ਵਿੱਚ ਜੱਟੀਆਂ ਨੀ ਅਸਾਂ ਏਤਨੀ ਗੱਲ ਮਾਅਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਢੱਠੀਆਂ ਨੀ ਡੂਮਾਂ ਰਾਵਲਾਂ ਕੋਨੀਤਾਂ ਜੱਟੀਆਂ ਦੀਆਂ ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ ਪਰ ਅਸਾਂ ਭੀ ਜਿਨ੍ਹਾਂ ਨੂੰ ... Read More »

ਹੀਰ ਵਾਰਿਸ ਸ਼ਾਹ: ਬੰਦ 382(ਉੱਤਰ ਰਾਂਝਾ)

ਹੌਲੀ ਸਹਿਜ ਸਭਿਉ ਦੀ ਗੱਲ ਕੀਚੇ ਨਾਹੀਂ ਕੜਕੀਏ ਬੋਲੀਏ ਗੱਜੀਏ ਨੀ ਲਖ ਝੁਟ ਤਰਲੇ ਫਿਰੇ ਕੋਈ ਕਰਦਾ ਦਿੱਤੇ ਰੱਬ ਦੇ ਬਾਜ਼ ਨਾ ਰੱਜੀਏ ਜੀ ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਲਖ ਔਗਣਾਂ ਹੋਣ ਤਾਂ ਕੱਜੀਏ ਨੀ ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ ਚੌਦਾਂ ... Read More »

ਹੀਰ ਵਾਰਿਸ ਸ਼ਾਹ: ਬੰਦ 383(ਉੱਤਰ ਸਹਿਤੀ)

ਕੇਹੀ ਵੈਦਗੀ ਆਨ ਮਚਾਇਆ ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ ਵਾਂਗ ਚੌਧਰੀ ਆਨ ਕੇ ਪੈਂਚ ਬਨਿਉਂ ਕਿਸ ਚਿੱਠੀਆਂ ਘਲ ਸਦਾਇਆ ਹੈਂ ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ ਵੱਡੇ ਦਜ਼ੇ ਤੇ ਫਨ ਫਰੇਬ ਫੜਿਉਂ ਔਵੇਂ ਕੰਨ ਪੜਾ ਗਵਾਇਆ ਹੈਂ ਨਾ ਤੂੰ ਜੱਟ ਰਹਿਉਂ ਨਾ ਤੂੰ ... Read More »

ਹੀਰ ਵਾਰਿਸ ਸ਼ਾਹ: ਬੰਦ 384(ਉੱਤਰ ਰਾਂਝਾ)

ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ ਪੈਰੀਂ ਬੱਲੀਆਂ ਹੋਣ ਫਿਰੇਂਦੀਆਂ ਦੇ ਤੇਰੀ ਜੀਭ ਹਰਿਆਰੀਏ ਬਿੱਲੀਆਂ ਨੀ ਕੇਹਾ ਰੋਗ ਹੈ ਦੱਸ ਇਸ ਵੌਹਟੜੀ ਨੂੰ ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ ਕਿਸੇ ਏਸ ਨੂੰ ਚਾ ਮਸਾਨ ਘੱਤੇ ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ ਸਹਿੰਸ ਵੇਦ ਤੇ ਧੂਪ ... Read More »

ਹੀਰ ਵਾਰਿਸ ਸ਼ਾਹ: ਬੰਦ 385(ਉੱਤਰ ਸਹਿਤੀ)

ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਚੋਤਰਾ ਮੂਲ ਨਾ ਵਾਹਿਆ ਈ ਕਿਸੇ ਜੋਗੜੇ ਠੱਗ ਫਕੀਰ ਕੀਤੋਂ ਅਨਜਾਨ ਕਕੋਹੜਾ ਫਾਹਿਆ ਈ ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਉ ਕਿਸੇ ਨਾਲ ਨਾ ਕੌਲ ਨਬਾਹਿਆ ਈ ਬੁੱਢੀ ਮਾਂ ... Read More »

ਹੀਰ ਵਾਰਿਸ ਸ਼ਾਹ: ਬੰਦ 386(ਉੱਤਰ ਰਾਂਝਾ)

ਮਾਨੀ ਮੱਤੀਏ ਰੂਪ ਗੁਮਾਨ ਭਰੀਏ ਭੈੜੋ ਕਾਰੀਏ ਗਰੱਬ ਗਹੇਲੀਏ ਨੀ ਐਡੇ ਫਨ ਫਰੇਬ ਕਿਉਂ ਖੇਡਨੀ ਹੈਂ ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ ਏਸ ਹੁਸਨ ਦਾ ਨਾ ਗੁਮਾਨ ਕੀਚੈ ਮਾਨ ਮੱਤੀਏ ਰੂਪ ਰੁਹੇਲੀਏ ਨੀ ਤੇਰੀ ਭਾਬੀ ਦੀ ਨਹੀਂ ਪਰਵਾ ਸਾਨੂੰ ਵੱਡੀ ਹੀਰ ਦੀ ਅੰਗ ਸਹੇਲੀਏ ਨੀ ਮਿਲੇ ਸਿਰਾਂ ਨੂੰ ਨਾ ਵਿਛੋੜ ... Read More »

ਹੀਰ ਵਾਰਿਸ ਸ਼ਾਹ: ਬੰਦ 387(ਹੀਰ ਨੂੰ ਪਤਾ ਲੱਗਣਾ)

ਹੀਰ ਕੰਨ ਧਰਿਆ ਇਹ ਕੌਣ ਆਇਆ ਕੋਈ ਇਹ ਤਾਂ ਹੈ ਖੈਰਖਾਹ ਮੇਰਾ ਮੈਨੂੰ ਭੋਰ ਤਾਜ਼ਨ ਜਿਹੜਾ ਆਖਦਾ ਹੈ ਅਤੇ ਗਧਾ ਬਣਾਇਆ ਸੂ ਚਾ ਖੇੜਾ ਮਤਾਂ ਚਾਕ ਮੇਰਾ ਕਿਵੇ ਆਨ ਭਾਸੇ ਓਸ ਨਾਲ ਮੈਂ ਉੱਠ ਕੇ ਕਰਾਂ ਝੇੜਾ ਵਾਰਸ ਸ਼ਾਹ ਮਤ ਕੰਨ ਪੜਾ ਰਾਂਝਾ ਘਤ ਮੁੰਦਰਾਂ ਮੰਨਿਆ ਹੁਕਮ ਮੇਰਾ Read More »

Scroll To Top
Skip to toolbar