ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ/ Sajre Phull Diyan Mahikan Varge

ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ/ Sajre Phull Diyan Mahikan Varge

ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ
ਤੇਰੇ ਬੋਲ ਮੁਹੱਬਤਾਂ ਵਰਗੇ

ਕੁਝ ਦਿਲ ਹੀਰੇ , ਕੁਝ ਦਿਲ ਮੋਤੀ
ਕੁਝ ਦਿਲ ਖ਼ਾਰੇ ਹੰਝੂਆਂ ਵਰਗੇ

ਵਿਛੜ ਗਈਆਂ ਜਿਹਨਾਂ ਤੋਂ ਰੂਹਾਂ
ਉਹ ਤਨ ਹੋ ਗਏ ਕਬਰਾਂ ਵਰਗੇ

ਸਾਡਾ ਦਿਲ ਕੱਖਾਂ ਦੀ ਕੁੱਲੀ
ਉਹਦੇ ਬੋਲ ਨੇ ਚਿਣਗਾਂ ਵਰਗੇ

ਜਦ ਜੀ ਚਾਹੇ ਪਰਖ ਲਈਂ ਤੂੰ
ਸਾਡੇ ਜੇਰੇ ਬਿਰਖਾਂ ਵਰਗੇ

ਧੁੱਪਾਂ ਸਹਿ ਕੇ ਛਾਵਾਂ ਵੰਡਦੇ
ਰੁੱਖ ਵੀ ਸੱਜਣਾਂ ਮਿੱਤਰਾਂ ਵਰਗੇ

ਕੁਝ ਅਹਿਸਾਸ ਨੇ ਸ਼ੇਅਰ ਗ਼ਜ਼ਲ ਦੇ
ਕੁਝ ਅਣ-ਲਿਖੀਆਂ ਸਤਰਾਂ ਵਰਗੇ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar