ਜੀ ਆਇਆਂ ਨੂੰ
You are here: Home >> Kavi ਕਵੀ >> Sukhwinder Amrit ਸੁਖਵਿੰਦਰ ਅਮ੍ਰਿਤ >> Shookda Dariaa jan tap riha sahiraa mile ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ Sukhwinder Amrit ਸੁਖਵਿੰਦਰ ਅਮ੍ਰਿਤ

Shookda Dariaa jan tap riha sahiraa mile ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ Sukhwinder Amrit ਸੁਖਵਿੰਦਰ ਅਮ੍ਰਿਤ

ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ
ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ

ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ
ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ

ਜ਼ਿੰਦਗੀ ਦੀ ਰਾਤ ਤੇ ਜੇ ਹੈ ਗਿਲਾ ਤਾਂ ਇਸ ਲਈ
ਇੱਕ ਵੀ ਜੁਗਨੂੰ ਨਾ ਚਮਕੇ ਨਾ ਕੋਈ ਤਾਰਾ ਮਿਲੇ

ਛੇੜ ਲੈਂਦੇ ਲੋਕ ਟੁੱਟੇ ਪੱਤਿਆਂ ਦੀ ਦਾਸਤਾਨ
ਓਸ ਪਾਗਲ ਪੌਣ ਦਾ ਜੇ ਹੁਣ ਕਿਤੇ ਝੌਂਕਾ ਮਿਲੇ

ਠੀਕ ਹੈ ਕਿ ਬੇਕਰਾਰੀ ਬਹੁਤ ਹੈ ਪਰ, ਐ ਜਿਗਰ !
ਕਦ ਕਿਸੇ ਸਹਿਰਾ ਨੂੰ ਕੋਈ ਛਲਕਦਾ ਦਰਿਆ ਮਿਲੇ

ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ
ਰੋਟੀ ਖ਼ਾਤਰ ਆਦਮੀ ਹਰ ਮੋੜ ‘ਤੇ ਵਿਕਦਾ ਮਿਲੇ

— Sukhwinder Amrit ਸੁਖਵਿੰਦਰ ਅਮ੍ਰਿਤ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar