ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ/Sulagde Suraja Kolo Main Bach ke Nikal Javaagi

ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ/Sulagde Suraja Kolo Main Bach ke Nikal Javaagi

ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ
ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ

ਮੈਂ ਗੁਜ਼ਰਾਂਗੀ ਤੁਫ਼ਾਨੀ ਪੌਣ ਬਣ ਕੇ ਰਾਤ ਅੱਧੀ ਨੂੰ
ਤੇ ਸੁੱਤੇ ਵਣ ਦੀ ਨੀਂਦਰ ਵਿਚ ਮੈਂ ਪਾ ਕੇ ਖ਼ਲਲ ਜਾਵਾਂਗੀ

ਤੂੰ ਮੇਰਾ ਫ਼ਿਕਰ ਨਾ ਕਰ, ਜਾਹ ਤੂੰ ਮੈਨੂੰ ਛੱਡ ਕੇ ਤੁਰ ਜਾ
ਮੈਂ ਕੁਝ ਦਿਨ ਡਗਮਗਾਵਾਂਗੀ ਤੇ ਇਕ ਦਿਨ ਸੰਭਲ ਜਾਵਾਂਗੀ

ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀਂ
ਮੈਂ ਕੋਈ ਰੁਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ

ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ
ਖ਼ੁਦਾ-ਨਾ-ਖ਼ਾਸਤਾ ਜੇ ਪਰਬਤਾਂ ਤੋਂ ਫਿਸਲ ਜਾਵਾਂਗੀ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar