ਜੀ ਆਇਆਂ ਨੂੰ
You are here: Home >> Tag Archives: kavitavaan ਕਵਿਤਾਵਾਂ (page 30)

Tag Archives: kavitavaan ਕਵਿਤਾਵਾਂ

Feed Subscription

ਹੀਰ ਵਾਰਿਸ ਸ਼ਾਹ: ਬੰਦ 49(ਮਲਾਹ ਦੀਆਂ ਰੰਨਾ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨਾ)

ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਨ ਬੇੜੀ ਵਿੱਚ ਚਾੜ੍ਹਿਆ ਨੇ ਤਕਸੀਰ ਮੁਆਫ ਕਰ ਆਦਮੇ ਦੀ ਮੁੜ ਆਨ ਬਹਿਸ਼ਤ ਵਿੱਚ ਵਾੜ੍ਹਿਆ ਨੇ ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ ਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜ੍ਹਿਆ ਨੇ Read More »

ਹੀਰ ਵਾਰਿਸ ਸ਼ਾਹ: ਬੰਦ 50(ਰਾਂਝੇ ਦਾ ਪਲੰਗ ਬਾਰੇ ਪੁੱਛਣਾ)

ਯਾਰੋ ਪਲੰਗ ਕੇਹਾ ਸੁੰਨੀ ਸੇਜ ਏਥੇ ਲੋਕਾਂ ਆਖਿਆ ਹੀਰ ਜਟੇਟੜੀ ਦਾ ਬਾਦਸ਼ਾਹ ਸਿਆਲਾਂ ਦੇ ਤ੍ਰਿੰਜਨਾ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾ ਸ਼ਾਹ ਪਰੀ ਪਨਾਹ ਨਿਤ ਲਏ ਜਿਸ ਥੋਂ ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ਅਸੀਂ ਸਭ ਝਬੇਲ ਤੇ ਘਾਟ ਪੱਤਨ ਸੱਭਾ ਹੁਕਮ ਹੇ ਓਸ ਸਲੇਟੜੀ ਦਾ Read More »

ਹੀਰ ਵਾਰਿਸ ਸ਼ਾਹ: ਬੰਦ 51(ਮਲਾਹ ਦਾ ਗੁੱਸਾ ਅਤੇ ਬੇਕਰਾਰੀ)

ਬੇੜੀ ਨਹੀਂ ਇਹ ਜੰਜ ਦੀ ਬਣੀ ਬੈਠਕ ਜੋ ਕੋ ਆਂਵਦਾ ਸੱਦ ਬਹਾਵੰਦਾ ਹੈ ਗੱਡਾ ਵਡਾ ਅਮੀਰ ਫਕੀਰ ਬੈਠੇ ਕੌਣ ਪੁਛਦਾ ਕਿਹੜੇ ਥਾਂਵਦਾ ਹੈ ਜਿਵੇਂ ਸ਼ਮ੍ਹਾਂ ਤੇ ਡਿੱਗਣ ਪਤੰਗ ਧੜ ਧੜ ਲੰਘ ਨਈਓਂ ਮੁਹਾਨਿਆ ਆਵੰਦਾ ਹੈ ਖ਼ਾਜਾ ਖ਼ਿਜਰ ਦਾ ਬਾਲਕਾ ਆਨ ਲੱਥਾ ਜਣਾ ਖਣਾ ਸ਼ੀਰਨੀਆਂ ਲਿਆਵਦਾ ਹੈ ਲੁੱਡਨ ਨਾ ਲੰਘਾਇਆ ਪਾਰ ... Read More »

ਹੀਰ ਵਾਰਿਸ ਸ਼ਾਹ: ਬੰਦ 52(ਰਾਂਝੇ ਦੇ ਆਉਣ ਦੀ ਖਬਰ)

ਜਾ ਮਾਹੀਆਂ ਪਿੰਡ ਵਿੱਚ ਗੱਲ ਟੋਰੀ ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ ਉਹਦੇ ਬੋਲਿਆਂ ਮੁਖ ਥੀ ਫੁਲ ਕਿਰਦੇ ਲਾਖ ਲਾਖ ਦਾ ਸੱਦ ਉਲਾਵਦਾ ਹੈ ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ ਸੇਜ ਹੀਰ ਦੀ ਤੇ ਅੰਗ ਲਾਵੰਦਾ ਹੈ ਵਾਰਸ ਸ਼ਾਹ ਕਵਾਰੀਆਂ ਅਫਤਾਂ ਨੇਂ ਵੇਖ ਕੇਹਾ ਫਤੂਰ ਹੁਣ ਅਵੰਦਾ ਹੈ Read More »

ਹੀਰ ਵਾਰਿਸ ਸ਼ਾਹ: ਬੰਦ 53(ਲੋਕਾਂ ਦਾ ਰਾਂਝੇ ਨੂੰ ਪੁੱਛਣਾ)

ਲੋਕਾਂ ਪੁੱਛਿਆ ਵੋ ਮੀਆਂ ਕੌਣ ਹੁੰਨਾਂ ਏਂ ਅੰਨ ਕਿਸੇ ਆਨ ਖਵਾਲਿਆ ਈ ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ ਏਡ ਜਫਰ ਤੂੰ ਕਾਸ ਤੇ ਜਾਲਿਆ ਈ ਅੰਗ ਸਾਕ ਕਿਉਂ ਛੱਡ ਕੇ ਠੋਸ ਆਇਉਂ ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ ਓਹਲੇ ਅੱਖੀਆਂ ਦੇ ਤੈਨੂੰ ਕਿਉਂ ਕੀਤਾ ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ... Read More »

ਹੀਰ ਵਾਰਿਸ ਸ਼ਾਹ: ਬੰਦ 54(ਰਾਂਝੇ ਦਾ ਓਥੋਂ ਤੁਰਨਾਂ)

ਹੱਸ ਖੇਡ ਕੇ ਰਾਤ ਗੁਜ਼ਾਰਿਆ ਸੂ ਸੁਬ੍ਹਾ ਉੱਠ ਕੇ ਜਿਉ ਉਦਾਸ ਕੀਤਾ ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ ਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਉਤੇ ਖ਼ੂਬ ਵਛਾਵਨਾ ਰਾਸ ਕੀਤਾ। ਥੋੜੀ ਵਿੱਚ ਵਜਾਇ ਕੇ ਵੰਜ਼ਲੀ ਨੂੰ ਜਾ ਪਲੰਗ ਉਤੇ ਆਮ ਖਾਸ ਕੀਤਾ ਵਾਰਸ ਸ਼ਾਹ ਜਾਂ ... Read More »

ਹੀਰ ਵਾਰਿਸ ਸ਼ਾਹ: ਬੰਦ 55(ਹੀਰ ਦਾ ਆਉਣਾ ਤੇ ਗੁੱਸਾ)

ਲੈ ਕੇ ਸਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗਮਾਨ ਦੀ ਜੀ ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ ਕੁੜਤੀ ਸੂਹੇ ਦੀ ਹਿਕ ਦੇ ਨਾਲ ਫੱਬੀ ਹੋਸ਼ ਰਹੀ ਨਾ ਜ਼ਮੀ ਅਸਮਾਨ ਦੀ ਜੀ ਜਿਸ ਦੇ ਨਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ... Read More »

ਹੀਰ ਵਾਰਿਸ ਸ਼ਾਹ: ਬੰਦ 56(ਹੀਰ ਦੇ ਰੂਪ ਦੀ ਤਾਰੀਫ)

ਕੇਹੀ ਹੀਰ ਦੀ ਕਰੇ ਤਾਅਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ਖੂਨੀ ਚੂੰਡੀਆ ਰਾਤ ਜਿਉ ਚੰਨ ਦਵਾਲੇ ਸੁਰਖ ਰੰਗ ਸ਼ਰਾਬ ਦਾ ਜੀ ਨੈਣ ਨਰਗਸੀ ਮਿਰਗ ਮਮੋਲੜੇ ਦੇ ਗੱਲ੍ਹਾਂ ਟਹਿਕੀਆ ਫੁਲ ਗੁਲਾਬ ਦਾ ਜੀ ਭਵਾਂ ਵਾਂਗ ਕਮਾਨ ਲਾਹੌਰ ਦਿੱਸੇਕੋਈ ਹੁਸਨ ਨਾ ਅੰਤ ਹਸਾਬ ਦਾ ਜੀ ਸੁਰਮਾ ਨੈਣਾਂ ਦੀ ਧਾਰ ਵਿੱਚ ... Read More »

ਹੀਰ ਵਾਰਿਸ ਸ਼ਾਹ: ਬੰਦ 57(ਓਹੀ ਚਾਲੂ)

ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ ਥੋਡੀ ਸੇਬ ਵਲਾਇਤੀ ਸਾਰ ਵਿੱਚੋਂ ਨਕ ਅਲਫ ਹੁਸੈਲੀ ਦਾ ਪਿਪਲਾ ਸੀ ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂ ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ਲਖ਼ੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ਗਰਦਣ ਕੂੰਜ ਦੀ ਉਂਗਲਾਂ ਰੁਟਾਹ ... Read More »

ਹੀਰ ਵਾਰਿਸ ਸ਼ਾਹ: ਬੰਦ 58(ਮਲਾਹਾਂ ਤੇ ਸਖਤੀ ਤੇ ਉਨ੍ਹਾਂ ਦਾ ਉੱਤਰ)

ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾ ਮਾਰ ਛਮਕਾਂ ਲਹੂ ਲੁਹਾਣ ਕੀਤੇ ਆਣ ਪਲੰਗ ਤੇ ਕੌਣ ਸਵਾਲਿਆ ਜੇ ਮੇਰੇ ਵੈਰ ਤੇ ਤੁਸਾਂ ਸਮਾਨ ਕੀਤੇ ਕੁੜੀਏ ਮਾਰ ਨਾ ਅਸਾਂ ਬੇਦੋਸਿਆਂ ਨੂੰ ਕੋਈ ਅਸਾਂ ਨਾ ਏਹ ਮਿਹਮਾਨ ਕੀਤੇ ਚੈਂਚਰ ਹਾਰੀਏ ਰੱਬ ਤੋਂ ਡਰੀਂ ਮੋਈਏ ਅੱਗੇ ਕਿਸੇ ਨਾ ਏਡ ਤੂਫਾਨ ਕੀਤੇ ਏਸ ਇਸ਼ਕ ਦੇ ... Read More »

Scroll To Top
Skip to toolbar