ਜੀ ਆਇਆਂ ਨੂੰ
You are here: Home >> Tag Archives: Songs ਗੀਤ

Tag Archives: Songs ਗੀਤ

Feed Subscription

ਮਾਏ ਨੀ ਮਾਏ/Maye Ni Maye

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ । ਭੇਂ ਭੇਂ ਸੁਗੰਧੀਆਂ ‘ਚ ਬੰਨ੍ਹਾਂ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ ਸਗੋਂ ... Read More »

ਲੱਛੀ ਕੁੜੀ/Lachhi Kuri

ਕਾਲੀ ਦਾਤਰੀ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵਾਢੀਆਂ ਕਰੇ ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ ਤੇ ਕੰਨਾਂ ਵਿਚ ਕੋਕਲੇ ਹਰੇ । ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ ਜਿਵੇਂ ਹੁੰਦੀ ਕੰਮੀਆਂ ‘ਤੇ ਕੱਤੇ ਦੀ ਤ੍ਰੇਲ ਨੀ ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ ਪੈਲਾਂ ਪਾਉਣੋਂ ਮੋਰ ਵੀ ਡਰੇ ... Read More »

ਹਾਏ ਨੀ ਮੁੰਡਾ ਲੰਬੜਾਂ ਦਾ/Haye Ni Munda Lambran Da

ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ ਮੈਨੂੰ ਵਾਂਗ ਸ਼ੁਦਾਈਆਂ ਝਾਕੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ । ਸੁਬਹ ਸਵੇਰੇ ਉਠ ਨਦੀਏ ਜਾਂ ਜਾਨੀ ਆਂ ਮਲ ਮਲ ਦਹੀਂ ਦੀਆਂ ਫੁੱਟੀਆਂ ਨਹਾਨੀ ਆਂ ਨੀ ਉਹਦੇ ਪਾਣੀ ‘ਚ ਸੁਣੀਵਣ ਹਾਸੇ ਹਾਏ ਨੀ ਮੁੰਡਾ ... Read More »

ਦੋ ਬੱਚੇ/Do Bachche

ਬੱਚੇ ਰੱਬ ਤੋਂ ਦੋ ਹੀ ਮੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ । ਵੱਡਾ ਜਦ ਸਾਡੇ ਘਰ ਆਇਆ ਪਲਣੇ ਪਾਇਆ, ਪੱਟ ਹੰਢਾਇਆ ਰੱਜ ਰੱਜ ਉਹਨੂੰ ਲਾਡ ਲਡਾਇਆ ਰੱਜ ਕੇ ਪੜ੍ਹਿਆ ਜਿੰਨਾ ਚਾਹਿਆ ਬਹੁਤੇ ਨਾ ਅਸਾਂ ਲੀਤੇ ਪੰਗੇ ਕਸਮ ਖੁਦਾ ਦੀ…। ਜਦੋਂ ਅਸਾਡੀ ਨਿੱਕੀ ਜਾਈ ਦਸ ਰੁਪਈਏ ਲੈ ਗਈ ਦਾਈ ਪੜ੍ਹੀ-ਪੜ੍ਹਾਈ ... Read More »

ਧਰਮੀ ਬਾਬਲਾ/ Dharmi Babla

ਵੇ ਧਰਮੀ ਬਾਬਲਾ । ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ । ਇਸੇ ਰੁੱਤੇ ਮੇਰਾ ਗੀਤ ਗਵਾਚਾ ਜਿਦ੍ਹੇ ਗਲ ਬਿਰਹੋਂ ਦੀ ਗਾਨੀ ਮੁੱਖ ‘ਤੇ ਕਿੱਲ ਗ਼ਮਾਂ ਦੇ ਨੈਣੀਂ ਉੱਜੜੇ ਖੂਹ ਦਾ ਪਾਣੀ ਗੀਤ ਕਿ ਜਿਸਨੂੰ ਹੋਂਠ ਛੁਹਾਇਆਂ ਜਾਏ ਕਥੂਰੀ ਘੁਲ ਵੇ ਧਰਮੀ ਬਾਬਲਾ ਸਾਨੂੰ ਗੀਤ ਉਹ ਲੈ ਦਈਂ ... Read More »

ਚੀਰੇ ਵਾਲਿਆ/ Cheere Walia

ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ ਚੀਰੇ ਵਾਲਿਆ ਦਿਲਾਂ ਦਿਆ ਕਾਲਿਆ ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ ਅਸੀਂ ਜੰਗਲੀ ਹਿਰਨ ਦੀਆਂ ਅੱਖੀਆਂ ਬੇਲਿਆਂ ‘ਚ ਬਲ ਵੇ ਰਹੀਆਂ ਚੀਰੇ ਵਾਲਿਆ ਚੀਰੇ ਵਾਲਿਆ ਦਿਲਾਂ ਦਿਆ ਕਾਲਿਆ ਬੇਲਿਆਂ ‘ਚ ਬਲ ਵੇ ਰਹੀਆਂ ਚੀਰੇ ਵਾਲਿਆ ਅਸੀਂ ਪੱਤਣਾਂ ... Read More »

ਚੰਬੇ ਦੀ ਖ਼ੁਸ਼ਬੋ/ Chambe Di Khushbo

ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ ਇਕ ਦੋ ਚੁੰਮਣ ਹੋਰ ਹੰਢਾ ਅਸਾਂ ਉੱਡ ਪੁੱਡ ਜਾਣਾ ਹੋ ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ । ਧੀ ਬਗ਼ਾਨੀ ਮੈਂ ਪਰਦੇਸਣ ਟੁਰ ਤੈਂਡੇ ਦਰ ਆਈ ਸੈਆਂ ਕੋਹ ਮੇਰੇ ਪੈਰੀਂ ਪੈਂਡਾ ਭੁੱਖੀ ਤੇ ਤਿਰਹਾਈ ਟੁਰਦੇ ਟੁਰਦੇ ਸੱਜਣ ਜੀ ਸਾਨੂੰ ਗਿਆ ਕੁਵੇਲਾ ਹੋ ਸੱਜਣ ਜੀ ਮੈਂ ... Read More »

ਬੋਲ ਵੇ ਮੁਖੋਂ ਬੋਲ/Bol Ve Mukhon Bol

ਕੋਈ ਬੋਲ ਵੇ ਮੁਖੋਂ ਬੋਲ ਸੱਜਣਾ ਸਾਂਵਲਿਆ ਸਾਡੇ ਸਾਹ ਵਿਚ ਚੇਤਰ ਘੋਲ ਸੱਜਣਾ ਸਾਂਵਲਿਆ ਜੇ ਸਾਡੇ ਸਾਹੀਂ ਚੇਤਰ ਘੋਲੇਂ ਮੈਂ ਹਿਰਨੀ ਬਣ ਜਾਵਾਂ ਰੂਪ ਤੇਰੇ ਦੇ ਸੰਘਣੇ ਬਾਗੀਂ ਚੁਗਣ ਸੁਗੰਧੀਆਂ ਆਵਾਂ ਤੂੰ ਮੈਨੂੰ ਮਾਰੇਂ ਬਾਣ ਬਿਰਹੋਂ ਦੇ ਮੈਂ ਤੱਤੜੀ ਗਸ਼ ਖਾਵਾਂ ਲੱਖ ਪਿਆਵੇ ਮੈਂ ਨਾ ਪੀਵਾਂ ਬੋਲ ਸੁਗੰਧੀਉਂ ਸੋਹਲ ਸੱਜਣਾ ... Read More »

ਬਿਰਹੜਾ/ Birhara

ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ । ਲੋਕ ਕਹਿਣ ਮੈਂ ਸੂਰਜ ਬਣਿਆ ਲੋਕ ਕਹਿਣ ਮੈਂ ਰੋਸ਼ਨ ਹੋਇਆ ਸਾਨੂੰ ਕੇਹੀ ਲਾ ਗਿਆ ਅੱਗ ਵੇ ਤੇਰਾ ਬਿਰਹੜਾ । ਪਿੱਛੇ ਮੇਰੇ ਮੇਰਾ ਸਾਇਆ ਅੱਗੇ ਮੇਰੇ ਮੇਰਾ ਨ੍ਹੇਰਾ ਕਿਤੇ ਜਾਏ ਨਾ ਬਾਹੀਂ ਛੱਡ ਵੇ ਤੇਰਾ ਬਿਰਹੜਾ ... Read More »

ਅੱਖ ਕਾਸ਼ਨੀ/Akkh Kashni

ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ ਨੀ ਸ਼ੀਸ਼ੇ ‘ਚ ਤਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ ਇਕ ਮੇਰਾ ਦਿਉਰ ਨਿੱਕੜਾ ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ ਖੇਤਾਂ ‘ਚੋਂ ਝਕਾਣੀ ਮਾਰ ਕੇ ਲੱਸੀ ਪੀਣ ਦੇ ਬਹਾਨੇ ਆਵੇ ਨੀ ਉਹਦੇ ਕੋਲੋਂ ਸੰਗਦੀ ਨੇ ਅਜੇ ਤੀਕ ... Read More »

Scroll To Top
Skip to toolbar