ਜੀ ਆਇਆਂ ਨੂੰ
You are here: Home >> Tag Archives: ਪੰਜਾਬੀ ਮਾਂ ਬੋਲੀ

Tag Archives: ਪੰਜਾਬੀ ਮਾਂ ਬੋਲੀ

Feed Subscription

ਅਧਿਆਪਕ ਤੇ ਵਿਦਿਆਰਥੀ Teacher and Student

ਅਧਿਆਪਕ :– ਜਿਸ ਆਦਮੀ ਨੂੰ ਸੁਣਾਈ ਨਾ ਦਿੰਦਾ ਹੋਵੇ ਉਸਨੂੰ ਅੰਗਰੇਜ਼ੀ ‘ਚ ਕੀ ਕਹਿੰਦੇ ਆ? ਵਿਦਿਆਰਥੀ :– ਜੋ ਮਰਜ਼ੀ ਕਹੀ ਜਾਵੋ ਮੈਡਮ ਓਹਨੂੰ ਕਿਹੜਾ ਸੁਣਨਾ Teacher:- What do you call a person who is unable to hear ? Student:- Call whatever you want ! He wont listen ! Read More »

ਮਾਂ ਦੀ ਗੱਲ

ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ ਸ਼ਿੰਦਾ – ਕੀ ਕਹਿੰਦੀ ਸੀ ਮਾਂ? ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ….! Read More »

ਅਖਾਣ (ੳ)

ਜਸ ਜੀਉਣਾ, ਅਪਜਸ ਮਰਨਾ – ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ – ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।   ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ – ਜਿਹਡ਼ੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ... Read More »

ਅਖਾਣ (ਅ)

ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ – ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਕੀਮਤੀ ਸ਼ੈਆਂ ਦੀ ਪਰਵਾਹ ਸੰਭਾਲ ਨਾ ਕਰਨੀ।   ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ – ਜਿਹਡ਼ਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਵਰਤਦੇ ਹਨ।   ਅੱਖ ਅੱਡੀ ਹੀ ਰਹਿ ... Read More »

ਅਖਾਣ (ੲ)

ਇਕ ਅਨਾਰ ਤੇ ਸੌ ਬਿਮਾਰ – ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।   ਇਕ ਬਿੰਬੂ ਕੇ ਪਿੰਡ ਭੁੱਸਿਆਂ ਦਾ – ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।   ਇਕ ਬੋਟੀ ਤੇ ਸੌ ਕੁੱਤਾ – ਜਦ ... Read More »

ਅਖਾਣ (ਸ)

ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ – ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘਡ਼ੀ ਮੁਡ਼ੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।   ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ – ਆਦਮੀ ... Read More »

ਅਖਾਣ (ਹ)

ਹੱਸਣੇ ਘਰ ਵੱਸਣੇ – ਹੱਸਦੇ ਖੇਡਦੇ ਦੇ ਖਿਡ਼ੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।   ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ – ਜਿਹਡ਼ੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ।   ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ... Read More »

ਅਖਾਣ (ਕ)

ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾਡ਼ਛਾ – ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬਡ਼ੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।   ਕੱਖਾਂ ਦੀ ਬੇਡ਼ੀ ਤੇ ਬਾਂਦਰ ਮੱਲਾਹ – ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ... Read More »

ਅਖਾਣ (ਖ)

ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ – ਨਿਰੀਆਂ ਪੂਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀ। ਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ।   ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ? – ਜਿਹਡ਼ਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ... Read More »

ਅਖਾਣ (ਗ)

ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ – ਮਾਡ਼ੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।   ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ – ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹਡ਼ਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ... Read More »

Scroll To Top
Skip to toolbar