ਜੀ ਆਇਆਂ ਨੂੰ
You are here: Home >> Tag Archives: ਪੰਜਾਬੀ (page 30)

Tag Archives: ਪੰਜਾਬੀ

Feed Subscription

ਕਿੱਸਾ ਪੂਰਨ ਭਗਤ-ਦੂਜੀ ਸੀਹਰਫ਼ੀ ਬੰਦ 1-10

ਅਲਫ਼ ਆ ਖਾਂ ਪੂਰਨਾ ਕਹੇ ਰਾਜਾ, ‘ਬੱਚਾ ਨਿਜ ਤੂੰ ਜੰਮਿਉਂ ਜਾਇਉਂ ਓਏ। ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ, ਜਦੋਂ ਭੋਹਰੇ ਪਾਲਣਾ ਪਾਇਉਂ ਓਏ। ਸੀਨੇ ਲਾਇਓ ਈ ਪੂਰਨਾ ਦਾਗ ਮੇਰੇ, ਕਹੇ ਵਾਰ ਕੁਲੱਛਣੇ ਜਾਇਉਂ ਓਏ। ਕਾਦਰਯਾਰ ਕਹਿੰਦਾ ਸਲਵਾਹਨ ਰਾਜਾ; ਘਰਿ ਕੀ ਕਰਤੂਤਿ ਕਰ ਆਇਉਂ ਓਏ’। 1. ਬੇ ਬਹੁਤ ਹੋਇਆ ਕਹਿਰਵਾਨ ਰਾਜਾ, ... Read More »

ਕਿੱਸਾ ਪੂਰਨ ਭਗਤ-ਦੂਜੀ ਸੀਹਰਫ਼ੀ ਬੰਦ 11-20

ਜ਼ੇ, ‘ਜ਼ੋਰ ਨਾ ਡਾਢੇ ਦੇ ਨਾਲ ਕੋਈ। ਪਕੜ ਬੇਗੁਨਾਹ ਮੰਗਾਇਆ ਮੈਂ। ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ, ਜਿਹੜਾ ਕਹਿਰ ਗੁਨਾਹ ਕਰਾਇਆ ਮੈਂ। ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ, ਇਹੋ ਕਰਮ ਨਸੀਬ ਲਿਖਾਇਆ ਮੈਂ।’ ਕਾਦਰਯਾਰ ਮੀਆਂ ਪੂਰਨ ਭਗਤ ਆਖੇ, ‘ਮਾਂ ਮਾਤਰੀ ਚੋਰ ਬਣਾਇਆ ਮੈਂ’। 11. ‘ਸੀਨ ਸਮਝ ਰਾਜਾ ਬੁਧਿ ਹਾਰ ... Read More »

ਕਿੱਸਾ ਪੂਰਨ ਭਗਤ-ਦੂਜੀ ਸੀਹਰਫ਼ੀ ਬੰਦ 21-30

ਕਾਫ਼ ਕਰਮ ਜਾਂ ਬੰਦੇ ਦੇ ਜਾਗਦੇ ਨੀ, ਰੱਬ ਆਣ ਸਬੱਬ ਬਣਾਵੰਦਾ ਏ। ਸਿਰੋਪਾਉ ਪਹਿਨਾਉਂਦਾ ਕੈਦੀਆਂ ਨੂੰ ਦੁੱਖ ਦੇਇ ਕੇ ਸੁਖ ਦਿਖਾਵੰਦਾ ਏ। ਰੱਬ ਬੇਪ੍ਰਵਾਹ ਬੇਅੰਤ ਹੈ ਜੀ, ਉਹਦਾ ਅੰਤ ਹਿਸਾਬ ਨਾ ਆਂਵਦਾ ਏ। ਕਾਦਰਯਾਰ ਹੈ ਸਾਬਤੀ ਮੂਲ ਏਵੇਂ, ਪੂਰਨ ‘ਸਾਬਤੀ’ ਥੀਂ ਰੱਬ ਪਾਵੰਦਾ ਏ। 21. ਗਫ ਗਰਦਸ਼ ਜੋ ਮੁੱਦਤਾਂ ਗੁਜ਼ਰ ... Read More »

ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ 1-10

ਅਲਫ਼ ਆਖ ਸੁਣਾਂਵਦਾ ਗੁਰੂ ਤਾਈਂ, ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ। ਨੇਕੀ ਮਾਇ ਤੇ ਬਾਪ ਦੀ ਯਾਦ ਕਰਕੇ ਸੱਭੋ ਦੱਸਦਾ ਉਸ ਨੂੰ ਫੋਲ ਕੇ ਜੀ: ਗੁਰੂ ਨਾਥ ਜਾਂ ਓਸ ਦੇ ਦਰਦ ਰੁੰਨਾ, ਹੰਝੂ ਰੱਤ ਦੀਆਂ ਅੱਖੀਂ ਡੋਲ੍ਹ ਕੇ ਜੀ। ਕਾਦਰਯਾਰ ਸੁਣਾਂਵਦਾ ਗੱਲ ਸੱਭੋ, ਸੁਖਨ ਦਰਦ ਫਿਰਾਕ ਦੇ ਬੋਲ ਕੇ ਜੀ। ... Read More »

ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ 11-20

ਜੇ ਜ਼ੋਰ-ਬਜ਼ੋਰ ਹੋ ਗੁਰੂ ਅੱਗੇ, ਪੂਰਨ ਆਇ ਕੇ ਸੀਸ ਨਿਵਾਂਵਦਾ ਏ। ਗੁਰੂ ਪਕੜ ਕੇ ਸੀਸ ਤੋਂ ਲਿਟ ਕਤਰੀ, ਕੰਨ ਪਾੜ ਕੇ ਮੁੰਦਰਾ ਪਾਂਵਦਾ ਏ। ਗੋਰੀ ਰੰਗ ਪੁਸ਼ਾਕੀਆਂ ਖੋਲ੍ਹ ਬੁਚਕੇ ਹੱਥੀਂ ਆਪਣੀ ਨਾਥ ਪਹਿਨਾਂਵਦਾ ਏ। ਕਾਦਰਯਾਰ ਗੁਰੂ ਸਵਾ ਲਖ ਵਿਚੋਂ, ਪੂਰਨ ਭਗਤ ਮਹੰਤ ਬਣਾਂਵਦਾ ਏ। 11. ਸੀਨ ਸੁਣੋ ਲੋਕੋ ਕਿੱਸੇ ਆਸ਼ਕਾਂ ... Read More »

ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ 21-30

ਕਾਫ਼ ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ, ਭਰੀ ਬੋਰ ਉਲੱਦ ਕੇ ਢੇਰ ਕਰਦੀ। ਹੀਰੇ ਲਾਲ ਜਵਾਹਰ ਤੇ ਹੋਰ ਮੋਤੀ; ਭਰੇ ਥਾਲ ਲਿਆਂਵਦੀ ਪੂਰ ਜ਼ਰਦੀ। ਰਾਣੀ ਸੁੰਦਰਾਂ ਮੁੱਖ ਤੋਂ ਲਾਹਿ ਪੜਦਾ, ਚਰਨ ਚੁੰਮ ਕੇ ਪੈਰ ‘ਤੇ ਸੀਸ ਧਰਦੀ। ਕਾਦਰਯਾਰ ‘ਮੁੜ ਫੇਰ ਵੀ ਆਵਨਾ ਜੇ, ਬਣੀ ਰਹਾਂਗੀ ਹੋਇ ਗ਼ੁਲਾਮ ਬਰਦੀ। 21. ਕਾਫ਼ ਕਰਮ ... Read More »

ਮਿਰਜ਼ਾ ਸਾਹਿਬਾਂ: ਬੰਦ 1-10

ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ। ਡੂਮ ਸੋਹੇਲੇ ਗਾਂਵਦੇ, ਖਾਨ ਖੀਵੇ ਦੇ ਬਾਰ। ਰੱਜ ਦੁਆਈੰ ਦਿੱਤੀਆਂ, ਸੋਹਣੇ ਪਰਵਾਰ। ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ। ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ। 5 । ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ। ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ। ਐਸਾ ਮਿਰਜ਼ਾ ਸੂਰਮਾ, ਖਰਲਾਂ ... Read More »

ਮਿਰਜ਼ਾ ਸਾਹਿਬਾਂ: ਬੰਦ 11 – 20

ਅਤੇ ਪਲੰਘ ‘ਤੇ ਬਹਿ ਕੇ, ਮੇਰਾ ਹੱਥੀਂ ਕਾਜ ਸੰਵਾਰ। ਭੱਲ ਕੇ ਆਉਣਗੇ ਭੱਟੀ ਸੰਦਲ ਬਾਰ ਦੇ, ਸਾਹਿਬ ਸੰਡੇ ਬਾਰ”। ਮੇਰਾ ਜਾਣ ਜ਼ਰੂਰ ਦਾ, ਪਿੱਛੇ ਭਾਈ ਚਾਰ। ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਨੂੰ ਆਊ ਹਾਰ। ਮੇਰਾ ਜਾਣਾ ਜ਼ਰੂਰ ਦਾ, ਜਾਂਦੇ ਨੂੰ ਹੋੜ ਨਾ ਪਾ। 55 । ਕਾਜ-ਵਿਹੂਣਾ ਮੈਂ ਫਿਰਾਂ, ... Read More »

ਮਿਰਜ਼ਾ ਸਾਹਿਬਾਂ: ਬੰਦ 21-30

ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੋ ਅਸਵਾਰ। ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀਂ ਸ਼ਗਨ ਵਿਚਾਰ। ਪੀਲੂ ਬੈਠਾ ਖੂਹ ਤੇ, ਕਰਕੇ ਲੱਖ ਤਦਬੀਰ। ਕਾਂਾਲਣ ਬੱਧਾ ਤੱਕਲਾ, ਤੱਕਲੇ ਬੱਧਾ ਤੀਰ। ਲੱਠ ਪਠਾਣਾ ਮੇਲਿਆ, ਕਰੜੇ ਘੱਤ ਜ਼ੰਜੀਰ। 105 । ਕੰਮੀਆਂ ਮੁੰਢ ਧਤੂਰੀਆਂ, ਜਿਵੇਂ ਬਾਦਸ਼ਾਹ ਮੁੱਢ ਵਜ਼ੀਰ। ਕੁੱਤਾ ਹੱਟ ਹੱਟ ਕਰ ਰਿਹਾ, ਜਿਵੇਂ ... Read More »

ਮਿਰਜ਼ਾ ਸਾਹਿਬਾਂ: ਬੰਦ 31-40

ਮਾੜੀ ਤੇਰੀ ਟੈਰਕੀ, ਮਿਰਜ਼ਿਆ! ਲਿਆਇਆ ਕਿਧਰੋਂ ਟੋਰ। ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ। ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੇ ਹੋਰ। ਘੋੜੇ ਖੀਵੇ ਖ਼ਾਨ ਦੇ ਬੜੇ ਮੁਰਾਤਿਬ ਖੌਰ। ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ। 155 । ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ। ... Read More »

Scroll To Top
Skip to toolbar